ਗੰਨੇ ਦਾ ਰਸ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ । ਪਰ ਸਸਤਾ ਜਿਹਾ ਮਿਲਣ ਵਾਲਾ ਇਹ ਰਸ ਜਹਿਰ ਬਣਕੇ ਰੋਗ ਨੂੰ ਬੁਲਾਵਾ ਵੀ ਦੇ ਸਕਦਾ ਹੈ । ਭਾਵੇਂ ਹੀ ਇਹ ਪੀਣ ਵਿੱਚ ਬਹੁਤ ਸਵਾਦ ਹੋਵੇ ਪਰ ਇਸਨੂੰ ਬਣਾਉਣ ਦਾ ਤਰੀਕਾ ਤੁਹਾਨੂੰ ਬੀਮਾਰ ਕਰ ਸਕਦਾ ਹੈ। ਜੇਕਰ ਤੁਸੀਂ ਬਾਹਰ ਤੋਂ ਗੰਨੇ ਦਾ ਰਸ ਪੀਂਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ।
ਬਣਾਉਣ ਦਾ ਤਰੀਕਾ—
ਆਪਣੇ ਸਾਹਮਣੇ ਹੀ ਤਾਜ਼ਾ ਗੰਨੇ ਦਾ ਰਸ ਕਢਵਾਉ। ਨਾਲ ਹੀ ਜੂਸ ਵਾਲੇ ਨੂੰ ਕਹੋ ਕੀ ਗੰਨਾ ਬਿਲਕੁੱਲ ਸਾਫ਼ ਹੋਣਾ ਚਾਹੀਦਾ ਹੈ।
ਗੰਨੇ ਦੇ ਰਸ ਦਾ ਸਵਾਦ ਵਧਾਉਣ ਲਈ ਨੀਂਬੂ ਅਤੇ ਪੁਦੀਨਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇੱਕ ਵਾਰ ਦੇਖ ਲਵੋਂ ਕਿਤੇ ਨੀਂਬੂ ਅਤੇ ਪੁਦੀਨਾ ਬਾਸੀ ਤਾਂ ਨਹੀਂ ਹੈ, ਜਾਂ ਫਿਰ ਖਰਾਬ ਤਾ ਨਹੀਂ।
ਜੇਕਰ ਸਾਫ਼ – ਸਾਫ਼ ਜੂਸ ਚਾਹੀਦਾ ਹੈ, ਤਾਂ ਇਹ ਵੀ ਦੇਖ ਲਵੋਂ ਜੋ ਜੂਸ ਬਣਾਕੇ ਦੇ ਰਿਹਾ ਹੈ ਉਸ ਦੇ ਹੱਥ ਸਾਫ਼ ਹਨ ਜਾਂ ਨਹੀਂ। ਅਤੇ ਜਿੱਥੇ ਉਹ ਜੂਸ ਬਣਾ ਰਿਹਾ ਹੈ ਉਹ ਥਾਂ ਵੀ ਸਾਫ਼ ਹੋਣੀ ਚਾਹੀਦੀ ਹੈ।
ਰਸ ਕੱਢਣ ਵਾਲੀ ਮਸ਼ੀਨ ਵੀ ਸਾਫ਼ ਹੋਣੀ ਚਾਹੀਦੀ ਹੈ। ਧਿਆਨ ਰੱਖੋ ਮੱਖੀਆਂ ਨਾਂ ਹੋਣ।
ਗੰਨੇ ਦੇ ਰਸ ਵਿੱਚ ਬਰਫ ਮਿਲਾਕੇ ਠੰਡਾ ਕੀਤਾ ਜਾਂਦਾ ਹੈ। ਪਰ ਇਹ ਵੀ ਧਿਆਨ ਰੱਖੋ ਕਿ ਬਰਫ ਸਾਫ਼ ਹੈ।
ਜੇਕਰ ਤੁਹਾਨੂੰ ਲਗਦਾ ਹੈ ਕਿ ਗੰਨੇ ਦਾ ਰਸ ਪੀਣ ਤੋਂ ਪਹਿਲਾਂ ਕੌਣ ਇੰਨਾ ਸੋਚ- ਵਿਚਾਰ ਕਰੇਗਾ ਪਰ ਇਹ ਛੋਟੀ – ਛੋਟੀ ਗੱਲਾਂ ਨੂੰ ਧਿਆਨ ਦੇਵੋਗੇ ਤਾਂ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।