ਜ਼ਿੰਦਗੀ ਦੀ ਭੱਜ-ਦੋੜ ਵਿੱਚ ਅਸੀਂ ਖਾਣ ਪਾਣ ਦੀਆਂ ਆਦਤਾਂ ‘ਤੇ ਧਿਆਨ ਨਹੀਂ ਦਿੰਦੇ, ਜਿਸ ਵਜ੍ਹਾ ਨਾਲ ਬਿਮਾਰੀਆਂ ਸਾਨੂੰ ਜਕੜ ਲੈਂਦੀਆਂ ਹਨ। ਪੱਥਰੀ ਵੀ ਖਾਣ ਪੀਣ ‘ਤੇ ਧਿਆਨ ਨਾ ਦੇਣ ਦੀ ਵਜ੍ਹਾ ਨਾਲ ਹੁੰਦੀ ਹੈ। ਪੱਥਰੀ ਦੇ ਬਾਰੇ ਵਿੱਚ ਸ਼ੁਰੂ ਵਿੱਚ ਕੁੱਝ ਪਤਾ ਨਹੀਂ ਚਲਦਾ ਕਿਡਨੀ ਦੀ ਪੱਥਰੀ ਦਾ ਉਦੋਂ ਪਤਾ ਚਲਦਾ ਹੈ ਜਦੋਂ ਇਸ ਦਾ ਆਕਾਰ ਵੱਧਣ ਲੱਗਦਾ ਹੈ। ਕਿਡਨੀ ਦੀ ਪੱਥਰੀ ਹੋਣ ‘ਤੇ ਰੋਜ਼ਮਰਾ ਦੇ ਖਾਣ ਪਾਣ ਦਾ ਧਿਆਨ ਦਿਓ। ਇਸ ਨਾਲ ਕਾਫੀ ਹੱਦ ਤੱਕ ਦੂਰ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਖਾਣੇ ਦੀਆਂ ਉਹ ਚੀਜ਼ਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਪਰਹੇਜ਼ ਕਰਨ ਨਾਲ ਪੱਥਰੀ ਨਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਆਓ ਜਾਣਦੇ ਹਾਂ ਉਨ੍ਹਾਂ ਬਾਰੇ
ਪਾਲਕ — ਪੱਥਰੀ ਦੇ ਮਰੀਜ ਪਾਲਕ ਖਾਂਦੇ ਹਨ ਤਾਂ ਉਨ੍ਹਾਂ ਦੀ ਸਥਿਤੀ ਵਿਗੜ ਸਕਦੀ ਹੈ। ਪਾਲਕ ਵਿਚ ਆਰਸੇਲੇਟ ਹੁੰਦਾ ਹੈ ਜੋ ਕੈਲਸ਼ੀਅਮ ਨੂੰ ਜਮੀ ਕਰ ਲੈਂਦਾ ਹੈ ਅਤੇ ਯੂਰਿਨ ਵਿਤ ਨਹੀਂ ਜਾਣ ਦਿੰਦਾ।
ਚਾਹ — ਪੱਥਰੀ ਦੇ ਮਰੀਜਾਂ ਨੂੰ ਸਵੇਰੇ ਦੀ ਸ਼ੁਰੂਆਤ ਚਾਹ ਤੋਂ ਨਹੀਂ ਕਰਨੀ ਚਾਹੀਦੀ। ਇਹ ਪੱਥਰੀ ਨੂੰ ਵਧਾਉਂਦੀ ਹੈ।
ਟਮਾਟਰ — ਪੱਥਰੀ ਦੇ ਮਰੀਜਾ ਨੂੰ ਟਮਾਟਰ ਖਾਣਾ ਹੈ ਤਾਂ ਉਸ ਦੇ ਬੀਜ ਕੱਢ ਕੇ ਖਾਓ ਟਮਾਟਰ ਵਿਚ ਆਕਸੇਲੇਟ ਮੋਜੂਦ ਹੁੰਦਾ ਹੈ।
ਨਮਕ — ਪੱਥਰੀ ਦੇ ਮਰੀਜ ਨੂੰ ਖਾਣੇ ਵਿਚ ਨਮਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਜੋ ਪੇਟ ਵਿਚ ਜਾ ਕੇ ਕੈਲਸ਼ੀਅਮ ਬਣ ਜਾਂਦਾ ਹੈ ਅਤੇ ਇਹ ਪੱਥਰੀ ਨੂੰ ਵਧਾਉਂਦਾ ਹੈ।
ਚਾਕਲੇਟ — ਚਾਕਲੇਟ ਕਿਡਨੀ ਦੀ ਪੱਥਰੀ ਨੂੰ ਵਧਾ ਸਕਦੀ ਹੈ। ਚਾਕਲੇਟ ਤੋਂ ਦੂਰੀ ਬਣਾ ਲਓ ਕਿਉਂਕਿ ਇਸ ‘ਚ ਆਕਸੇਲੇਟਸ ਹੁੰਦੇ ਹਨ।
ਮੀਟ — ਪੱਥਰੀ ਦੇ ਮਰੀਜਾਂ ਨੂੰ ਮੀਟ ਦੇ ਨਾਲ ਨਾਲ ਸਾਰੀਆਂ ਪ੍ਰੋਟੀਨ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।