Apple eating after avoid things : ਰੋਜ਼ਾਨਾ ਸਵੇਰੇ ਖਾਧਾ ਇੱਕ ਸੇਬ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ ਪਰ ਜੇਕਰ ਤੁਸੀਂ ਇਸ ਨੂੰ ਗ਼ਲਤ ਤਰੀਕੇ ਨਾਲ ਖਾ ਰਹੇ ਹੋ ਤਾਂ ਤੁਹਾਨੂੰ ਫ਼ਾਇਦੇ ਦੀ ਥਾਂ ਨੁਕਸਾਨ ਵੀ ਪਹੁੰਚ ਸਕਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੇਬ ਖਾਣ ਦੇ ਤੁਰੰਤ ਬਾਅਦ ਤੁਹਾਨੂੰ ਕਿਹੜੀਆਂ ਚੀਜ਼ਾਂ ਨੂੰ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਕਿਉਂ ?
Apple eating after avoid things
ਪਾਣੀ ਪੀਣ ਨਾਲ ਬਣਦੀ ਹੈ ਬਲਗ਼ਮ — ਸੇਬ ਖਾਣ ਤੋਂ ਬਾਅਦ ਕਦੇ ਭੁੱਲ੍ਹ ਕੇ ਵੀ ਪਾਣੀ ਨਾ ਪੀਓ। ਇਸ ਨੂੰ ਖਾਣ ਦੇ ਘੱਟ ਤੋਂ ਘੱਟ 1 ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ ਨਹੀਂ ਤਾਂ ਸਰੀਰ ਵਿੱਚ ਬਲਗ਼ਮ ਬਣਨ ਲੱਗਦੀ ਹੈ।
Apple eating after avoid things
ਖੱਟੀ ਚੀਜ਼ਾਂ ਖਾਣ ਨਾਲ ਬਣਦੀ ਹੈ ਗੈਸ — ਕੁੱਝ ਲੋਕ ਸੇਬ ਖਾਣ ਤੋਂ ਬਾਅਦ ਗ਼ਲਤੀ ਨਾਲ ਖੱਟੀਆਂ ਚੀਜ਼ਾਂ ਜਿਵੇਂ ਸਿਰਕੇ ਵਾਲਾ ਖਾਣਾ, ਅਚਾਰ ਜਾਂ ਹੋਰ ਚੀਜ਼ਾਂ ਖਾ ਲੈਂਦੇ ਹੋ। ਇਨ੍ਹਾਂ ਨੂੰ ਖਾਣ ਨਾਲ ਢਿੱਡ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ।
Apple eating after avoid things
ਦਹੀਂ ਤੋਂ ਹੁੰਦੀ ਹੈ ਬਲਗ਼ਮ — ਸੇਬ ਖਾਣ ਤੋਂ ਬਾਅਦ ਦਹੀਂ ਨਾ ਖਾਓ। ਇਸ ਦੀ ਤਾਸੀਰ ਠੰਡੀ ਹੁੰਦੀ ਹੈ, ਜੋ ਬਲਗ਼ਮ ਨੂੰ ਵਧਾਉਣ ਵਿੱਚ ਮਦਦਗਾਰ ਹੁੰਦੀ ਹੈ। ਅਜਿਹੇ ਵਿੱਚ ਸੇਬ ਖਾਣ ਦੇ ਤੁਰੰਤ ਬਾਅਦ ਦਹੀਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।
ਮੂਲ਼ੀ ਖਾਣ ਨਾਲ ਪੈਂਦੇ ਹਨ ਸਫ਼ੇਦ ਦਾਗ਼ — ਸੇਬ ਦਾ ਸੇਵਨ ਕਰਨ ਤੋਂ ਬਾਅਦ ਮੂਲ਼ੀ ਨਾ ਖਾਓ। ਇਸ ਨੂੰ ਖਾਣ ਨਾਲ ਸਰੀਰ ਉੱਤੇ ਸਫ਼ੇਦ ਦਾਗ਼ ਪੈ ਸਕਦੇ ਹਨ।
ਸਵੇਰੇ ਸੇਬ ਖਾਣ ਨਾਲ ਮਿਲਦਾ ਹੈ ਫ਼ਾਇਦਾ — ਸੇਬ ਹਮੇਸ਼ਾ ਸਵੇਰੇ ਖਾਣਾ ਚਾਹੀਦਾ ਹੈ। ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਨੁਕਸਾਨ ਪੁੱਜਦਾ ਹੈ। ਖ਼ਾਸ ਕਰ ਉਨ੍ਹਾਂ ਲੋਕਾਂ ਨੂੰ ਜੋ ਅਸਥਮਾ ਤੋਂ ਪੀੜਤ ਹਨ।
ਰੋਜ਼ ਇੱਕ ਸੇਬ ਖਾਣ ਨਾਲ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ, ਕਿਉਂਕਿ ਇਹ ਸਿਰਫ ਇੱਕ ਫਲ ਹੀ ਨਹੀਂ ਸਗੋਂ ਦਵਾਈ ਵੀ ਹੈ, ਇਸ ਲਈ ਇਸ ਨੂੰ ਜਾਦੁਈ ਫਲ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਹੋਰ ਵੀ ਬਹੁਤ ਸਾਰੇ ਗੁਣ ਹਨ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।
ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com