Allergy prevent five foods : ਮੀਂਹ ਦੇ ਦਿਨਾਂ ਵਿੱਚ ਐਲਰਜੀ ਹੋਣਾ ਆਮ ਗੱਲ ਹੁੰਦੀ ਹੈ। ਦੁਨੀਆ ਵਿੱਚ ਅੱਜ ਲਗਭਗ 20% ਲੋਕ ਇਸ ਤੋਂ ਪ੍ਰਭਾਵਿਤ ਹਨ। ਇਹ ਇੱਕ ਅਸਧਾਰਨ ਕਿਰਿਆ ਹੈ ਜੋ ਸਾਡੇ ਇੰਮਿਊਨ ਸਿਸਟਮ ਵਿੱਚ ਪਾਈ ਜਾਂਦੀ ਹੈ। ਇਹ ਐਲਰਜੀ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹੈ ਤਾਂ ਤੁਸੀਂ ਕੁੱਝ ਚੀਜ਼ਾਂ ਦਾ ਸੇਵਨ ਕਰਕੇ ਇਸ ਸਮੱਸਿਆ ਤੋਂ ਬਚ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੀਆਂ 5 ਚੀਜ਼ਾਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ, ਜਿਸ ਦਾ ਸੇਵਨ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ।
Allergy prevent five foods
ਅਦਰਕ — ਅਦਰਕ ਇੱਕ ਅਜਿਹਾ ਪਦਾਰਥ ਹੈ ਜੋ ਐਲਰਜੀ ਦੀ ਰੋਕਥਾਮ ਵਿੱਚ ਬਹੁਤ ਸਹਾਇਕ ਹੈ। ਅਦਰਕ ਦੇ ਸੇਵਨ ਨਾਲ ਸਾਹ ਸਬੰਧਿਤ ਰੋਗ ਜਿਵੇਂ ਅਸਥਮਾ ਦੇ ਰੋਕਥਾਮ ਵਿੱਚ ਮਦਦ ਮਿਲਦੀ ਹੈ। ਇਸ ਦਾ ਸੇਵਨ ਚਾਹ, ਸੂਪ ਜਾਂ ਜੂਸ ਦੇ ਨਾਲ ਵੀ ਕਰ ਸਕਦੇ ਹੋ।
Allergy prevent five foods
ਨਿੰਬੂ — ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਇੱਕ ਵਧੀਆ ਐਂਟੀ-ਆਕਸੀਡੈਂਟ ਵੀ ਹੈ। ਨਿੰਬੂ ਸਰੀਰ ਦੀ ਰੋਗ ਪ੍ਰਤੀਰੋਧੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਐਲਰਜੀ ਤੋਂ ਵੀ ਬਚਾਅ ਕਰਦਾ ਹੈ। ਜੇਕਰ ਤੁਸੀਂ ਐਲਰਜੀ ਦੀ ਸਮੱਸਿਆ ਤੋਂ ਜੂਝ ਰਹੋ ਹੋ ਤਾਂ ਤੁਸੀਂ ਨਿੰਬੂ ਦਾ ਸੇਵਨ ਜਾਂ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ, ਜੋ ਤੁਹਾਡੇ ਲਈ ਕਾਫ਼ੀ ਹੱਦ ਤੱਕ ਕਾਰਗਰ ਸਾਬਤ ਹੋਵੇਗਾ।
Allergy prevent five foods
ਗਰੀਨ ਟੀ — ਗਰੀਨ ਟੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਜਿਨ੍ਹਾਂ ਲੋਕੋ ਦਾ ਇੰਮਿਊਨ ਸਿਸਟਮ ਕਮਜ਼ੋਰ ਹੈ ਜਾਂ ਜਿਨ੍ਹਾਂ ਲੋਕਾਂ ਬਹੁਤ ਜਲਦੀ ਐਲਰਜੀ ਹੋ ਜਾਂਦੀ ਹੈ ਉਹ ਗਰੀਨ ਟੀ ਦਾ ਸੇਵਨ ਕਰਨ।
ਅਲਸੀ — ਅਲਸੀ ਵਿੱਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਵੀ ਐਲਰਜੀ ਵਿੱਚ ਫ਼ਾਇਦਾ ਹੁੰਦਾ ਹੈ। ਅਲਸੀ ਦਾ ਸੇਵਨ ਗਰਮ ਦੁੱਧ ਦੇ ਨਾਲ ਕਰਨਾ ਚਾਹੀਦਾ ਹੈ।
ਸੇਬ — ਸੇਬ ਦੇ ਬਾਰੇ ਵਿੱਚ ਕਿਹਾ ਹੈ ਜਾਂਦਾ ਕਿ ਰੋਜ਼ ਜੋ ਲੋਕ ਸੇਬ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਡਾਕਟਰ ਦੀ ਜ਼ਰੂਰਤ ਨਹੀਂ ਪੈਂਦੀ। ਇਸ ਲਈ ਤੁਹਾਨੂੰ ਰੋਜ਼ਾਨਾ ਇੱਕ ਸੇਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com