ਪਿਤਾ ਦੀ ਮੌਤ ਤੋਂ ਦੁੱਖੀ ਅਜੇ-ਕਾਜੋਲ ਨੂੰ ਐਸ਼-ਅਭਿਸ਼ੇਕ ਨੇ ਇੰਝ ਸੰਭਾਲਿਆ,ਵੇਖੋ ਤਸਵੀਰਾਂ

Veeru Devgan Funeral Hindi cinema's famous action choreographer,

1 of 10

Veeru Devgan Funeral : ਹਿੰਦੀ ਸਿਨੇਮਾ ਦੇ ਮਸ਼ਹੂਰ ਐਕਸ਼ਨ ਕੋਰਿਓਗ੍ਰਾਫਰ, ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਸੋਮਵਾਰ 27 ਮਈ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ।

 Veeru Devgan Funeral
Veeru Devgan Funeral

ਵੀਰੂ ਦੇਵਗਨ ਬੀਤੇ ਕੁੱਝ ਦਿਨਾਂ ਤੋਂ ਬੀਮਾਰ ਚਲ ਰਹੇ ਸਨ।ਸੋਸ਼ਲ ਮੀਡੀਆ ਤੇ ਵੀਰੂ ਦੇਵਗਨ ਦੇ ਅੰਤਿਮ ਸਸਕਾਰ ਦੀ ਕਈ ਇਮੋਸ਼ਨਲ ਕਰ ਦੇਣ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Veeru Devgan Funeral

ਇਨ੍ਹਾਂ ਤਸਵੀਰਾਂ ਵਿੱਚ ਅਜੇ ਦੇਵਗਨ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੰਦੇ ਨਜ਼ਰ ਆਏ।

Veeru Devgan Funeral

ਸਹੁਰੇ ਦੀ ਮੌਤ ਤੋਂ ਦੁੱਖੀ ਕਾਜੋਲ ਨੂੰ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਸ਼ਾਂਤ ਕਰਵਾਉਂਦੇ ਨਜ਼ਰ ਆਏ।

Veeru Devgan Funeral

ਵੀਰੂ ਦੇਵਗਨ ਦਾ ਅੰਤਿਮ ਸਸਕਾਰ ਮੁੰਬਈ ਦੇ ਵਿਲੇ ਪਰਲੇ ਵਿੱਚ ਸ਼ਾਮ 6 ਵਜੇ ਕੀਤਾ ਗਿਆ।ਇਸ ਦੁੱਖ ਦੀ ਘੜੀ ਵਿੱਚ ਦੇਵਗਨ ਪਰਿਵਾਰ ਨੂੰ ਹੌਸਲਾ ਦੇਣ ਬਾਲੀਵੁਡ ਦੇ ਕਈ ਵੱਡੇ ਸਿਤਾਰੇ ਨਜ਼ਰ ਆਏ।

Veeru Devgan Funeral

ਵੀਰੂ ਦੇਵਗਨ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਅਮਿਤਾਭ ਬੱਚਨ , ਸੰਨੀ ਦਿਓਲ , ਅਨਿਲ ਕਪੂਰ , ਅਰਜੁਨ ਕਪੂਰ ਸਮੇਤ ਕਈ ਵੱਡੇ ਸਿਤਾਰੇ ਪਰਿਵਾਰ ਨੂੰ ਮਿਲਣ ਪਹੁੰਚੇ।ਵੀਰੂ ਦੇਵਗਨ ਨੇ ਬਾਲੀਵੁਡ ਫਿਲਮਾਂ ਵਿੱਚ ਆਦਾਕਾਰ, ਡਾਇਰੈਕਟਰ, ਰਾਈਟਰ, ਪ੍ਰੋਡਿਊਸਰ ਦੇ ਤੌਰ ਤੇ ਵੀ ਕੰਮ ਕੀਤਾ ਸੀ।

Veeru Devgan Funeral

 ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕਰੀਬ 80 ਤੋਂ ਜਿਆਦਾ ਫਿਲਮਾਂ ਵਿੱਚ ਸਟੰਟ ਅਤੇ ਐਕਸ਼ਨ ਕੋਰਿਓਗ੍ਰਾਫਰ ਦੇ ਤੌਰ ਤੇ ਕੰਮ ਕੀਤਾ ਸੀ।ਵੀਰੂ ਦੇਵਗਨ ਨੇ ਬੇਟੇ ਅਜੇ ਦੇਵਗਨ ਦੀ ਫਿਲਮ ਹਿੰਦੁਸਤਾਨ ਕੀ ਕਸਮ ਨੂੰ ਡਾਇਰੈਕਟ ਵੀ ਕੀਤਾ ਸੀ।ਇਸ ਫਿਲਮ ਵਿੱਚ ਅਜੇ ਦੇਵਗਨ ਦੇ ਨਾਲ ਅਮਿਤਾਭ ਬੱਚਨ ਨੇ ਵੀ ਕੰਮ ਕੀਤਾ ਸੀ

Veeru Devgan Funeral

ਵੀਰੂ ਦੇਵਗਨ ਨੇ ਅਦਾਕਾਰ ਦੇ ਤੌਰ ਤੇ ਵੀ ਕੁੱਝ ਫਿਲਮਾਂ ਵਿੱਚ ਕੰਮ ਕੀਤਾ ਸੀ।ਉਨ੍ਹਾਂ ਨੇ ਕ੍ਰਾਂਤੀ, ਸੌਰਭ, ਸਿੰਹਾਸਨ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ।ਵੀਰੂ ਦੇਵਗਨ ਦੇ ਅੰਤਿਮ ਸਸਕਾਰ ਵਿੱਚ ਅਰਜੁਨ ਕਪੂਰ ਵੀ ਪਹੁੰਚੇ ਸਨ।ਸਲੀਮ ਖਾਨ ਵੀਰੂ ਦੇਵਗਨ ਦੇ ਅੰਤਿਮ ਸਸਕਾਰ ਵਿੱਚ ਨਜ਼ਰ ਆਏ।

Veeru Devgan Funeral

ਸੰਨੀ ਦਿਓਲ ਭਰਾ ਬੌਬੀ ਦੇ ਨਾਲ ਵੀਰੂ ਦੇਵਗਨ ਦੀ ਮੌਤ ਦੀ ਖਬਰ ਮਿਲਦੇ ਹੀ ਸਭ ਤੋਂ ਪਹਿਲਾਂ ਦੇਵਗਨ ਪਰਿਵਾਰ ਨੂੰ ਮਿਲਣ ਪਹੁੰਚੇ।ਇਸ ਨਾਲ ਹੀ ਬਾਲੀਵੁਡ ਅਦਾਕਾਰ ਸੰਜੇ ਦੱਤ ਵੀ ਵੀਰੂ ਦੇਵਗਨ ਦੇ ਅੰਤਿਮ ਸਸਕਾਰ ਵਿੱਚ ਪਹੁੰਚੇ ਉੱਥੇ ਨਾਲ ਹੀ ਮਹੇਸ਼ ਭੱਟ ਵੀ ਨਜ਼ਰ ਆਏ।

Veeru Devgan Funeral

ਉੱਥੇ ਹੀ ਬਾਲੀਵੁਡ ਅਦਾਕਾਰ ਸ਼ਾਹਰੁਖ ਖਾਨ ਵੀ ਵੀਰੂ ਦੇਵਗਨ ਦੇ ਅੰਤਿਮ ਸਸਕਾਰ ਵਿੱਚ ਪਹੁੰਚੇ।

Veeru Devgan Funeral

ਕੈਂਸਰ ਨਾਲ ਜੰਗ ਲੜ ਕੇ ਆਈ ਬਾਲੀਵੁਡ ਅਦਾਕਾਰਾ ਸੋਨਾਲੀ ਬੇਂਦਰੇ ਵੀ ਅਜੇ ਦੇਵਗਨ ਤੇ ਕਾਜੋਲ ਨੂੰ ਮਿਲਣ ਪਹੁੰਚੀ। ਉੱਥੇ ਹੀ ਹੋਰ ਕਈ ਬਾਲੀਵੁਡ ਸਿਤਾਰੇ ਦੇਵਗਨ ਪਰਿਵਾਰ ਨੂੰ ਹੌਸਲਾ ਦੇਣ ਪਹੁੰਚੇ।