ਸਨੀ ਨੇ ਪਤੀ ਡੈਨਿਅਲ ਨਾਲ ਸੈਲੀਬ੍ਰੇਟ ਕੀਤੀ Anniversary, ਬੇਟੀ ਨੇ ਬੇਕ ਕੀਤਾ ਸਪੈਸ਼ਲ ਕੇਕ

Sunny Leone Celebrate Anniversary Sunny Leoni and Daniel Weber

1 of 10

Sunny Leone Celebrate Anniversary : ਸਨੀ ਲਿਓਨੀ ਅਤੇ ਡੈਨਿਅਲ ਵੈਬਰ ਨੇ ਬੁੱਧਵਾਰ ਨੂੰ ਆਪਣੀ ਮੈਰਿਜ ਐਨੀਵਰਸਰੀ ਸੈਲੀਬ੍ਰੇਟ ਕੀਤੀ। ਸਨੀ ਲਿਓਨੀ ਨੇ ਐਨੀਵਰਸਰੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ।

Sunny Leone Celebrate Anniversary
Sunny Leone Celebrate Anniversary

ਤਸਵੀਰ ਸ਼ੇਅਰ ਕਰਦੇ ਹੋਏ ਸਨੀ ਲਿਓਨੀ ਨੇ ਸਪੈਸ਼ਲ ਮੈਸੇਜ ਵੀ ਲਿਖਿਆ।

ਇਸ ਸੈਲੀਬ੍ਰੇਸ਼ਨ ਵਿੱਚ ਜੋ ਸਭ ਤੋਂ ਖਾਸ ਗੱਲ ਸੀ ਕਿ ਉਹ ਇਹ ਕਿ ਐਨੀਵਰਸਿਰੀ ਕੇਕ ਉਨ੍ਹਾਂ ਦੀ ਬੇਟੀ ਨਿਸ਼ਾ ਵੈਬਰ ਨੇ ਬੇਕ ਕੀਤਾ ਸੀ।

ਤਸਵੀਰਾਂ ਸ਼ੇਅਰ ਕਰਦੇ ਹੋਏ ਸਨੀ ਨੇ ਕੈਪਸ਼ਨ ਵੀ ਲਿਖਿਆ ` ਹੈਪੀ ਐਨੀਵਰਸਿਰੀ ਡੈਨਿਅਲ ਵੈਬਰ, ਤੁਸੀਂ ਮੇਰੀ ਜਿੰਦਗੀ ਦਾ ਬੈਸਟ ਹਿੱਸਾ ਹੋ, ਮੇਰੇ ਬੈਸਟ ਫ੍ਰੈਂਡ, ਸਾਡੇ ਬੱਚਿਆਂ ਦੇ ਬੈਸਟ ਫਾਦਰ, ਸਭ ਤੋਂ ਵਧੀਆ ਪਾਰਟ ਇਹ ਹੈ ਕਿ ਸਾਡੀ ਬੇਟੀ ਨਿਸ਼ਾ ਨੇ ਸਾਡੇ ਲਈ ਕੇਕ ਬਣਾਇਆ ਹੈ

।ਦੱਸ ਦੇਈਏ ਕਿ ਸਨੀ ਲਿਓਨੀ ਅਤੇ ਡੈਨਿਅਲ ਵੈਬਰ ਨੇ 2017 ਵਿੱਚ ਨਿਸ਼ਾ ਨੂੰ ਗੋਦ ਲਿਆ ਸੀ।

ਸਨੀ ਲਿਓਨੀ ਅਤੇ ਡੈਨਿਅਲ ਨਿਸ਼ਾ ਦੇ ਨਾਲ ਸਪੈਸ਼ਲ ਬਾਂਡਿੰਗ ਸ਼ੇਅਰ ਕਰਦੇ ਹਨ।ਡੈਨਿਅਲ ਵੈਬਰ ਨੂੰ ਅਕਸਰ ਨਿਸ਼ਾ ਦੇ ਨਾਲ ਸਪਾਟ ਕੀਤਾ ਜਾਂਦਾ ਹੈ।

ਨਿਸ਼ਾ ਦੇ ਇਲਾਵਾ ਸਨੀ ਲਿਓਨੀ ਦੇ ਦੋ ਬੇਟੇ ਹਨ।

ਸਨੀ ਲਿਓਨੀ ਸੈਰੋਗੇਸੀ ਦੇ ਜ਼ਰੀਏ ਦੋ ਬੇਟਿਆਂ ਦੀ ਮਾਂ ਬਣੀ, ਜਿਨ੍ਹਾਂ ਦਾ ਨਾਮ ਅਸ਼ਰ ਅਤੇ ਨੋਆ ਸਿੰਘ ਵੈਬਰ ਹੈ।

ਦੱਸ ਦੇਈਏ ਕਿ ਸਨੀ ਲਿਓਨੀ ਇਨ੍ਹਾਂ ਦਿਨੀਂ ਟਿੱਕ ਟੌਕ ਤੇ ਕਾਫੀ ਐਕਟਿਵ ਰਹਿੰਦੀ ਹੈ।

ਉਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ। ਹਾਲ ਹੀ ਵਿੱਚ ਸਨੀ ਲਿਓਨੀ ਦਾ ਪਤੀ ਡੈਨਿਅਲ ਨਾਲ ਉਨ੍ਹਾਂ ਦੇ ਡਾਂਸ ਦਾ ਵੀਡੀਓ ਖੂਬ ਵਾਇਰਲ ਹੋਇਆ ਸੀ।

ਜੇਕਰ ਇਸ ਦੇ ਨਾਲ ਸਨੀ ਲਿਓਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ਵੀਰਮਾਦੇਵੀ ਵਿੱਚ ਨਜ਼ਰ ਆਵੇਗੀ।

ਫਿਲਮ ਵਿੱਚ ਉਹ ਇੱਕ ਯੌਧਾ ਦਾ ਕਿਰਦਾਰ ਨਿਭਾ ਰਹੀ ਹੈ। ਇਸ ਦੇ ਇਲਾਵਾ ਉਹ ਮਲਆਲਿਮ ਫਿਲਮ ਰੰਗੀਲਾ ਵਿੱਚ ਵੀ ਦਿਖਾਈ ਦੇਵੇਗੀ।