‘Gully Boy’ ਦਾ ਮਿਊਜਿਕ ਲਾਂਚ , ਰਣਵੀਰ ਨੇ ਦਿੱਤੀ ਪਰਫਾਰਮੈਂਸ

Deepika returns from Paris while Ranveer spreads Gully Boy fever

1 of 20

Gully Boy fever: ਇੱਕ ਸ਼ਾਨਦਾਰ ਈਵੈਂਟ ਦੇ ਵਿੱਚ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਅਪਕਮਿੰਗ ਫਿਲਮ ਗਲੀ ਬੁਆਏ ਦਾ ਮਿਊਜਿਕ ਲਾਂਚ ਕੀਤਾ ਗਿਆ।

ਇਹ ਈਵੈਂਟ ਮੁੰਬਈ ਦੇ ਬਾਇਕੁਲਾ ਵਿੱਚ ਰੱਖਿਆ ਗਿਆ।

ਇਸ ਦੌਰਾਨ ਆਲੀਆ ਅਤੇ ਰਣਵੀਰ ਨੇ ਫਿਲਮ ਦੇ ਗੀਤ ‘ ਆਪਣਾ ਟਾਈਮ ਆਏਗਾ’ ਤੇ ਪਰਫਾਰਮ ਕੀਤਾ।

ਆਲੀਆ ਅਤੇ ਰਣਵੀਰ ਦੇ ਇਲਾਵਾ ਉਹ ਸਭ ਰੈਪਰਜ਼ ਵੀ ਇੱਕ ਮੰਚ ਤੇ ਆ ਗਏ।

ਜਿਨ੍ਹਾਂ ਨੇ ਫਿਲਮ ਵਿੱਚ ਕੰਮ ਕੀਤਾ ਹੈ। ਰਣਵੀਰ ਜਿੱਥੇ ਸਿਲਵਰ ਜੈਕੇਟ ਵਿੱਚ ਨਜ਼ਰ ਆਏ, ਉੱਥੇ ਆਲੀਆ ਗ੍ਰੀਨ ਡ੍ਰੈੱਸ ਵਿੱਚ ਦਿਖਾਈ ਦਿੱਤੀ।

ਫਿਲਮ ਦੇ ਪਹਿਲੇ ਗੀਤ ਆਪਣਾ ਟਾਈਮ ਆਏਗਾ ਨੇ ਸਮਾਂ ਬੰਨ ਦਿੱਤਾ। ਸਾਰਿਆਂ ਗੀਤਾਂ ਦਾ ਆਡਿਓ ਲਾਂਚ ਕੀਤਾ ਗਿਆ , ਜਿਸ ਨੂੰ ਕਾਫੀ ਪਸੰਦ ਕੀਤਾ ਗਿਆ।

ਦੱਸ ਦੇਈਏ ਕਿ ਫਿਲਮ ਗਲੀ ਬੁਆਏ 2019 ਵਿੱਚ ਰਣਵੀਰ ਅਤੇ ਆਲੀਆ ਦੀ ਪਹਿਲੀ ਫਿਲਮ ਹੈ ਜੋ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਰਣਵੀਰ ਦੀ ਫਿਲਮ ਸਿੰਬਾ ਰਿਲੀਜ਼ ਹੋਈ ਸੀ।

Gully Boy fever

ਫਿਲਮ ਸਿੰਬਾ ਦਸੰਬਰ 2018 ਦੇ ਆਖਿਰੀ ਹਫਤੇ ਵਿੱਚ ਆਈ ਸੀ। ਆਲੀਆ ਭੱਟ ਆਖਿਰੀ ਵਾਰ ਰਾਜੀ ਵਿੱਚ ਦਿਖੀ ਸੀ, ਇਸ ਫਿਲਮ 2018 ਵਿੱਚ ਆਈ ਸੀ।

Gully Boy fever
Gully Boy fever

ਦੋਵੇਂ ਸਿਤਾਰਿਆਂ ਦੀਆਂ ਫਿਲਮਾਂ ਬਾਕਸ ਆਫਿਸ ਤੇ ਕਾਫੀ ਹਿੱਟ ਹੋਈਆਂ। ਹੁਣ ਗਲੀ ਬੁਆਏ ਤੋਂ ਉਮੀਦ ਹੈ ਕਿ ਦੋਵੇਂ ਸਿਤਾਰੇ ਬਾਕਸ ਆਫਿਸ ਤੇ ਕਾਮਯਾਬੀ ਦੁਹਰਾਉਣ ਵਿੱਚ ਕਾਮਯਾਬ ਹੋਣਗੇ।

Gully Boy fever
Gully Boy fever

ਗਲੀ ਬੁਆਏ ਦੀ ਕਹਾਣੀ ਮੁੰਬਈ ਦੇ ਰੈਪਰ ਡਿਵਾਈਨ ਅਤੇ ਨੇਜੀ ਨਾਲ ਪ੍ਰੇਰਿਤ ਕਹੀ ਜਾ ਰਹੀ ਹੈ। ਖਾਸ ਗੱਲ ਹੈ ਕਿ ਰਣਵੀਰ ਸਿੰਘ ਨੂੰ ਫਿਲਮ ਵਿੱਚ ਰੈਪ ਗੀਤ ਦਾ ਤਰੀਕਾ ਖੁਦ ਰੀਅਲ ਰੈਪਰ ਡਿਵਾਈਨ ਨੇ ਵੀ ਸਿਖਾਇਆ ਹੈ।

Gully Boy fever
Gully Boy fever