Bollywood stars jym look: ਨੈਪੋਟਿਜਮ ਨੂੰ ਲੈ ਕੇ ਹੁੰਦੀ ਲਗਾਤਾਰ ਬਹਿਸ ਦੇ ਵਿੱਚ ਕਈ ਸਟਾਰ ਕਿਡਜ਼ ਨੇ ਬਾਲੀਵੁਡ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ।ਹਾਲਾਂਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਫਿਲਮਾਂ ਤੋਂ ਜਿਆਦਾ ਇਹ ਸਟਾਰ ਕਿਡਜ਼ ਆਪਣੇ ਫੈਸ਼ਨ ਸੈਂਸ ਅਤੇ ਜਿੰਮ ਏਅਰਪੋਰਟ ਲੁਕਸ ਨੂੰ ਲੈ ਕੇ ਚਰਚਾ ਵਿੱਚ ਬਣੇ ਰੋਹਿੰਦੇ ਹਨ।

ਜਾਨਵੀ-ਸਾਲ 2018 ਵਿੱਚ ਫਿਲਮ ਧੜਕ ਤੋਂ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਬੇਟੀ ਜਾਨਵੀ ਕਪੂਰ ਨੇ ਆਪਣੀ ਫਿਲਮੀ ਪਾਰੀ ਦੀ ਸ਼ੁਰੂਆਤ ਕੀਤੀ ਹੈ।ਇਸ ਫਿਲਮ ਨੇ ਬਾਕਸ ਆਫਿਸ ਤੇ ਚੰਗੀ ਕਮਾਈ ਕੀਤੀ। ਫਿਲਮ ਰਿਲੀਜ਼ ਦੇ ਇੱਕ ਸਾਲ ਬਾਅਦ ਤੱਕ ਵੀ ਜਾਨਵੀ ਲਗਾਤਾਰ ਮੀਡੀਆ ਵਿੱਚ ਬਣੀ ਰਹੀ। ਇਸਦਾ ਕਾਰਨ ਹੈ ਉਨ੍ਹਾਂ ਦੇ ਜਿੰਮ ਲੁਕਸ।

ਸਾਰਾ ਅਲੀ ਖਾਨ-ਸਾਰਾ ਅਲੀ ਖਾਨ ਵੀ ਆਪਣੇ ਏਅਰਪੋਰਟ ਅਤੇ ਜਿੰਮ ਲੁਕ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਉਨ੍ਹਾਂ ਨੇ ਫਿਲਮ ਕੇਦਾਰਨਾਥ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਫਿਰ ਰਣਵੀਰ ਸਿੰਘ ਦੇ ਨਾਲ ਸਿੰਬਾ ਵਿੱਚ ਕੰਮ ਕੀਤਾ।ਇਹ ਦੋਵੇਂ ਫਿਲਮਾਂ ਬਾਕਸ ਆਫਿਸ ਤੇ ਹਿੱਟ ਰਹੀਆਂ।

ਮਲਾਇਕਾ-ਮਲਾਇਕਾ ਅਰੋੜਾ ਵੀ ਆਪਣੇ ਜਿੰਮ ਲੁਕ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ।ਉਹ ਆਪਣੀ ਫਿਟਨੈੱਸ ਲਾਈਫਸਟਾਈਲ ਨੂੰ ਲੈ ਕੇ ਕਾਫੀ ਪਾਪੂਲਰ ਹੈ। ਅਨੰਨਿਆ-ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਨੂੰ ਕਰਨ ਜੌਹਰ ਨੇ ਫਿਲਮ ਸਟੂਡੈਂਟ ਆਫ ਦ ਈਅਰ 2 ਤੋਂ ਲਾਂਚ ਕੀਤਾ ਸੀ।

ਹੁਣ ਉਨ੍ਹਾਂ ਦੀ ਫਿਲਮ ਪਤੀ, ਪਤਨੀ ਔਰ ਵੋਹ ਰਿਲੀਜ਼ ਹੋ ਰਹੀ ਹੈ।ਫਿਲਹਾਲ ਉਨ੍ਹਾਂ ਦੇ ਕਰੀਅਰ ਨੂੰ ਠੀਕ ਠਾਕ ਕਿਹਾ ਜਾਂਦਾ ਹੈ ਪਰ ਆਪਣੇ ਜਿੰਮ ਲੁਕ ਕਾਰਨ ਉਹ ਬਹੁਤ ਸੁਰਖੀਆਂ ਵਿੱਚ ਰਹਿੰਦੀ ਹੈ।

ਆਥੀਆ-ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਦੀ ਫਿਲਮ ਇੰਡਸਟਰੀ ਵਿੱਚ ਕਮਜੋਰ ਸ਼ੁਰੂਆਤ ਹੋਈ ਹੈ।ਇਸਦੇ ਬਾਵਜੂਦ ਆਥੀਆ ਆਪਣੇ ਕੈਜੁਅਲ ਸਟਾਈਲ ਦੇ ਚਲਦੇ ਫੈਨਜ਼ ਦੇ ਵਿੱਚ ਫੇਮਸ ਹੈ।

ਸ਼ਰਧਾ-ਸ਼ਕਤੀ ਕਪੂਰ ਦੀ ਬੇਟੀ ਸ਼ਰਧਾ ਕਪੂਰ ਨੂੰ ਇੰਡਸਟਰੀ ਵਿੱਚ ਆਏ ਕਾਫੀ ਸਮਾਂ ਹੋ ਗਿਆ ਪਰ ਉਹ ਇਸਦੇ ਬਾਵਜੂਦ ਉਹ ਪੈਪਰਾਜੀ ਅਤੇ ਫੋਟੋਗ੍ਰਾਫਰਜ਼ ਦੀ ਫੇਵਰੇਟ ਬਣੀ ਹਈ ਹੈ।

ਦਿਸ਼ਾ-ਦਿਸ਼ਾ ਪਟਾਨੀ ਜੋ ਬਾਲੀਵੁਡ ਇੰਡਸਟਰੀ ਦੀ ਸਭ ਤੋਂ ਹੌਟ ਅਤੇ ਫਿੱਟ ਅਦਾਕਾਰਾ ਮੰਨੀ ਜਾਂਦੀ ਹੈ ਅਤੇ ਉਹ ਜਦੋਂ ਵੀ ਜਿੰਮ ਤੋਂ ਬਾਹਰ ਆਉਂਦੀ ਤਾਂ ਮੀਡੀਆ ਉਨ੍ਹਾਂ ਦੇ ਲੁਕਸ ਨੂੰ ਕੈਮਰੇ ਵਿੱਚ ਕੈਪਚਰ ਕਰ ਹੀ ਲੈਂਦਾ ਹੈ।

ਅਮ੍ਰਿਤਾ ਅਰੋੜਾ-ਅੰਮ੍ਰਿਤਾ ਆਪਣੀ ਭੈਣ ਮਲਾਇਕਾ ਅਰੋੜਾ ਦੀ ਤਰ੍ਹਾਂ ਫਿਟਨੈੱਸ ਦਾ ਬਹੁਤ ਧਿਆਨ ਰੱਖਦੀ ਹੈ ਅਤੇ ਉਨ੍ਹਾਂ ਨੂੰ ਕਈ ਵਾਰ ਜਿੰਮ ਦੇ ਬਾਹਰ ਸਪਾਟ ਕੀਤਾ ਗਿਆ ਹੈ।

ਕਰੀਨਾ ਕਪੂਰ- ਕਰੀਨਾ ਕਪੂਰ ਵੀ ਆਪਣੇ ਜਿੰਮ ਦੇ ਲੁਕ ਕਾਰਨ ਕਈ ਵਾਰ ਸੁਰਖੀਆਂ ਵਿੱਚ ਰਹਿੰਦੀ ਹੈ।
ਪਰੀਣੀਤੀ- ਪਰੀਣੀਤੀ ਚੋਪੜਾ ਦਾ ਕਰੀਅਰ ਇੰਡਸਟਰੀ ਵਿੱਚ ਠੀਕ ਠਾਕ ਰਿਹਾ ਹੈ

ਪਰ ਉਹ ਆਪਣੇ ਜਿੰਮ ਲੁਕ ਕਾਰਨ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ।