ਮੁਕੇਸ਼ ਅੰਬਾਨੀ ਦੇ ਘਰ ਪਾਰਟੀ `ਚ ਬਾਲੀਵੁੱਡ ਸਿਤਾਰਿਆਂ ਨੇ ਲਾਈਆਂ ਰੌਣਕਾਂ

All the Bollywood stars at the Ambanis’ party for Natalia Vodianova

3 of 11

ਮੁਕੇਸ਼ ਅੰਬਾਨੀ ਦੀ ਪਾਰਟੀ ਹਮੇਸ਼ਾ ਸਿਤਾਰਿਆਂ ਦੇ ਨਾਲ ਭਰੀ ਹੁੰਦੀ ਹੈ। ਬਾਲੀਵੁੱਡ ਸਿਤਾਰੇ ,ਕ੍ਰਿਕਟਰਜ਼ ਤੋਂ ਲੈ ਕੇ ਪਾਲਿਟਿਸ਼ਿਅਨਜ਼ ਅੰਬਾਨੀ ਦੀ ਪਾਰਟੀ ਦਾ ਹਿੱਸਾ ਬਣਦੇ ਹਨ।

ਸ਼ਨੀਵਾਰ ਰਾਤ ਬਾਲੀਵੁੱਡ ਦੇ ਕਈ ਸਿਤਾਰੇ ਅੰਬਾਨੀ ਦੇ ਘਰ ਦੇ ਬਾਹਰ ਸਪਾਟ ਕੀਤੇ ਗਏ।

ਉੱਂਝ ਤਾਂ ਪਾਰਟੀ ਵਿੱਚ ਰਿਤਿਕ ਰੋਸ਼ਨ ,ਕਰੀਨਾ ਕਪੂਰ ,ਕਰਨ ਜੌਹਰ ਸਮੇਤ ਕਈ ਸਿਤਾਰੇ ਮੌਜੂਦ ਰਹੇ ਪਰ ਸਭ ਦੀਆਂ ਨਜ਼ਰਾਂ ਸ਼੍ਰੀਦੇਵੀ ਦੀ ਦੋਨੋਂ ਬੇਟੀਆਂ ਤੇ ਜਾ ਕੇ ਟਿੱਕ ਗਈਆਂ।

ਸਿਤਾਰਿਆਂ ਦੇ ਨਾਲ ਇਸ ਪਾਰਟੀ ਵਿੱਚ ਸ਼੍ਰੀਦੇਵੀ ਦੌਨੋਂ ਬੇਟੀਆਂ ਜਾਨਵੀ ਅਤੇ ਖੁਸ਼ੀ ਕਪੂਰ ਨੇ ਗਲੈਮਰਸ ਅੰਦਾਜ਼ ਵਿੱਚ ਐਂਟਰੀ ਲਈ। ਜਾਨਵੀ ਇੱਥੇ ਰੋਜ਼ ਗੋਲਡ ਕਲਰ ਦੀ ਸ਼ਾਰਟ ਡੈ੍ਰੱਸ ਵਿੱਚ ਕਾਫੀ ਹਾਟ ਲੱਗ ਰਹੀ ਸੀ ਜਦੋਂ ਕਿ ਖੁਸ਼ੀ ਕਪੂਰ ਨੇ ਬਲਿਊ ਪ੍ਰਿਟਿੰਡ ਆਉਟਫਿਟ ਪਾਇਆ ਹੋਇਆ ਸੀ।

ਸ਼੍ਰੀਦੇਵੀ ਦੀਆਂ ਦੋਨੋਂ ਬੇਟੀਆਂ ਅਕਸਰ ਬਾਲੀਵੁੱਡ ਪਾਰਟੀ ਵਿੱਚ ਸ਼ਾਮਿਲ ਹੁੰਦੀਆਂ ਹਨ ।ਆਮਤੌਰ ਤੇ ਉਹ ਆਪਣੇ ਪੈਰੇਂਟਸ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੇ ਨਾਲ ਆਉਂਦੀਆਂ ਹਨ ਪਰ ਇੱਥੇ ਦੋਨੋਂ ਇਕੱਲੇ ਹੀ ਪਹੁੰਚੀਆਂ।

ਅੰਬਾਨੀ ਦੀ ਇਸ ਪਾਰਟੀ ਵਿੱਚ ਜਿਆਦਾਤਰ ਬਾਲੀਵੁੱਡ ਅਦਾਕਾਰ ਬਲੈਕ ਆਊਟਫਿਟ ਪਾ ਕੇ ਆਪਣੀ ਸਿਜ਼ਲਿੰਗ ਅਦਾਵਾਂ ਦਿਖਾਉਂਦੇ ਹੋਏ ਨਜ਼ਰ ਆਏ।

ਪਾਰਟੀ ਵਿੱਚ ਕਰੀਨਾ ਕਪੂਰ ਭੈਣ ਕਰਿਸ਼ਮਾ ਕਪੂਰ ਦੇ ਨਾਲ ਦਿਖਾਈ ਦਿੱਤੀ। ਦੋਨੋਂ ਭੈਣਾਂ ਨੇ ਬਲੈਕ ਆਊਟਫਿਟ ਵਿੱਚ ਸਿਜ਼ਲਿੰਗ ਐਂਟਰੀ ਕੀਤੀ। ਅਰਬਾਜ਼ ਖਾਨ ਤੋਂ ਤਲਾਕ ਲੈ ਚੁੱਕੀ ਮਲਾਇਕਾ ਅਰੋੜਾ ਦਾ ਗਲੈਮਰ ਪਾਰਟੀ ਵਿੱਚ ਦੇਖਦੇ ਹੀ ਬਣ ਰਿਹਾ ਸੀ।

ਉਨ੍ਹਾਂ ਨੇ ਬਲੈਕ ਸ਼ਾਰਟ ਡੈ੍ਰੱਸ ਦੇ ਨਾਲ ਟਰਾਂਸਪੈਰੇਂਟ ਡਰੇਪ ਓੜਿਆ। ਸ਼ਾਹਿਦ ਕਪੂਰ ਦੀ ਪਨਤੀ ਮੀਰਾ ਰਾਜਪੂਤ ਵੀ ਬਲੈਕ ਬਿਊਟੀ ਬਣ ਪਾਰਟੀ ਵਿੱਚ ਸ਼ਾਮਿਲ ਹੋਈ।

`ਜੁੜਵਾਂ-2` ਦੇ ਸਟਾਰਜ਼ ਜੈਕਲੀਨ ਅਤੇ ਵਰੁਣ ਧਵਨ ਨੂੰ ਵੀ ਘਰ ਦੇ ਬਾਹਰ ਸਪਾਟ ਕੀਤਾ ਗਿਆ।

ਰਿਤਿਕ ਰੋਸ਼ਨ, ਕਰਨ ਜੌਹਰ, ਸ਼ਰਧਾ ਕਪੂਰ ,ਆਦਿੱਤਿਆ ਰਾਏ ਕਪੂਰ ,ਨੇਹਾ ਧੂਪਿਆ ,ਅਰਜੁਨ ਕਪੂਰ ,ਸਿਧਾਰਥ ਮਲਹੋਤਰਾ ਨਾਲ ਕਈ ਸਿਤਾਰੇ ਅੰਬਾਨੀ ਦੀ ਪਾਰਟੀ ਦੇ ਗੈਸਟ ਬਣੇ।