‘ਬਾ ਬਹੂ ਔਰ ਬੇਬੀ’ ਫੇਮ ਬੇਨਾਫ ਨੇ ਚਾਈਨੀਜ਼ ਬੁਆਏਫ੍ਰੈਂਡ ਨਾਲ ਕੀਤਾ ਚੁੱਪਚਪੀਤੇ ਵਿਆਹ

Baa Bahoo Aur Baby Baa Bahoo Aur Baby Baa Bahoo Aur Baby

4 of 10

Baa Bahoo Aur Baby: ਟੀਵੀ ਸੀਰੀਅਲ ਬਾ ਬਹੂ ਔਰ ਬੇਬੀ ਯਾਨੀ ਬੇਨਾਫ ਦਾਦਾਚੰਦਜੀ ਨੇ ਆਪਣੇ ਚਾਈਨੀਜ ਬੁਆਏਫ੍ਰੈਂਡ ਨਾਰਮਨ ਹਾਊ ਨਾਲ ਚੁਪਚਪੀਤੇ ਤਰੀਕੇ ਨਾਲ ਵਿਆਹ ਕਰ ਲਿਆ।

Baa Bahoo Aur Baby

ਦੋਵੇਂ ਪਿਛਲੇ 9 ਸਾਲ ਤੋਂ ਰਿਲੇਸ਼ਨਸ਼ਿੱਪ ਵਿੱਚ ਦੱਸੇ ਜਾਂਦੇ ਹਨ। ਖਬਰਾਂ ਅਨੁਸਾਰ ਬੇਨਾਫ ਦੇ ਹਸਬੈਂਡ ਨਾਰਮਨ ਹਾਊ ਟੀਵੀ ਇੰਡਸਟਰੀ ਨਾਲ ਕੋਈ ਰਿਸ਼ਤਾ ਨਹੀਂ ਰੱਖਦੇ ਹਨ, ਉੁਹ ਸ਼ੇਫ ਹਨ।

 Baa Bahoo Aur Baby
Baa Bahoo Aur Baby

ਵੈਡਿੰਗ ਸੈਰੇਮਨੀ ਦੇ ਦੌਰਾਨ ਜਿੱਥੇ ਬੇਨਾਫ ਨੇ ਵਾਈਟ ਆਫਸ਼ੋਲਡਰ ਗਾਊਨ ਪਾਇਆ ਤਾਂ ਉੱਥੇ ਉਨ੍ਹਾਂ ਦੇ ਹਸਬੈਂਡ ਨੂੰ ਬਲੈਕ ਸੂਟ ਵਿੱਚ ਦੇਖਿਆ ਗਿਆ।ਦੋਵੇਂ ਕਾਫੀ ਖੂਬਸੂਰਤ ਨਜ਼ਰ ਆ ਰਹੇ ਸਨ।

ਬੇਨਾਫ ਜਿੱਥੇ ਟੀਵੀ ਦਾ ਪਾਪੂਲਰ ਚਿਹਰਾ ਹੈ। ਉੱਥੇ ਨਾਰਮਨ ਦਾ ਭਾਰਤ ਵਿੱਚ ਆਪਣਾ ਇੱਕ ਰੇਸਤਰਾਂ ਹੈ, ਦੋਵੇਂ 2009 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ।

ਨਾਰਮਨ ਚੀਨ ਤੋਂ ਹੈ , ਇੱਕ ਵੈਬਸਾਈਟ ਨਾਲ ਗੱਲਬਾਤ ਦੌਰਾਨ ਬੇਨਾਫ ਨੇ ਵਿਆਹ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ 9 ਸਾਲ ਦੀ ਕੋਰਟਸ਼ਿੱਪ ਤੋਂ ਬਾਅਦ ਆਖਿਰਕਾਰ ਅਸੀਂ ਵਿਆਹ ਕਰ ਲਿਆ ਅਤੇ ਹੁਣ ਬਹੁਤ ਚੰਗਾ ਮਹਿਸੂਸ ਕਰ ਰਹੇ ਹਨ।9 ਸਾਲ ਕਦੋਂ ਬੀਤ ਗਏ ਪਤਾ ਹੀ ਨਹੀਂ ਚਲਿਆ’।

ਜਦੋਂ ਬੇਨਾਫ ਤੋਂ ਪੁੱਛਿਆ ਗਿਆ ਕਿ ਕੀ ਉਹ ਚੀਨ ਸ਼ਿਫਟ ਹੋ ਜਾਵੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਕਦੇ ਨਹੀਂ ਮੈਂ ਇੱਥੇ ਰਹਾਂਗੀ ਅਤੇ ਟੀਵੀ ਇੰਡਸਟਰੀ ਨਾਲ ਜੁੜੀ ਰਹਾਂਗੀ।

ਖਬਰ ਹੈ ਕਿ ਸ਼ੁਕਰਵਾਰ ਰਾਤ ਬੇਨਾਫ ਅਤੇ ਨਾਰਮਨ ਨੇ ਇੱਕ ਰਿਸੈਪਸ਼ਨ ਹੋਸਟ ਕੀਤਾ ਸੀ।

ਜਿਸ ਵਿੱਚ ਰਾਕੇਸ਼ ਬਾਪਟ,ਰਿੱਧੀ ਡੋਗਰਾ, ਸ਼ਰਦਾ ਕੇਲਕਰ ਅਤੇ ਕੀਰਤੀ ਕੇਲਕਰ ਸਮੇਤ ਕਈ ਟੀਵੀ ਸਿਤਾਰੇ ਸ਼ਾਮਿਲ ਹੋਏ ਸਨ।

ਬੇਨਾਫ ਫਿਲਮ ਹੈਲੋ, ਚਾਈਨਾ ਗੇਟ ਅਤੇ ਬੌਬੀ ਜਾਸੂਸ ਵਿੱਚ ਨਜ਼ਰ ਆਈ ਹੈ।

ਟੀਵੀ ਸੀਰੀਅਲ ਦੀ ਗੱਲ ਕਰੀਏ ਤਾਂ ਬਾ ਬਹੂ ਔਰ ਬੇਬੀ ਦੇ ਇਲਾਵਾ , ਝਾਂਸੀ ਕੀ ਰਾਣੀ, ਛੋਟੀ ਬਹੂ-2 , ਬਿਆਹ ਹਮਾਰੀ ਬਹੂ ਕਾ, ਸੁਮਿਤ ਸੰਭਾਲ ਲੇਗਾ ਅਤੇ ਯੇ ਮੋਹ-ਮੋਹ ਕੇ ਧਾਗੇ ਵਿੱਚ ਕੰਮ ਕਰ ਚੁੱਕੀ ਹੈ।