ਟਾਵਲ ਲੁੱਕ ‘ਚ ਨਜ਼ਰ ਆਈ ਅਕਸ਼ੇ ਕੁਮਾਰ ਅਤੇ ਰਜਨੀਕਾਂਤ ਦੀ ਫਿਲਮ ਦੀ ਇਹ ਐਕਟਰਸ

Amy Jackson is trying hard to keep up with dance rehearsals

1 of 9

ਮਾਡਲ ਅਤੇ ਬਾਲੀਵੁੱਡ ਅਭਿਨੇਤਰੀ ਐਮੀ ਜੈਕਸਨ ਅਕਸਰ ਆਪਣੇ ਹੌਟ ਅਤੇ ਬੋਲਡ ਅੰਦਾਜ਼ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਐਮੀ ਇਨ੍ਹੀਂ ਦਿਨੀਂ ਛੁੱਟੀਆਂ ਮਨਾਉਣ ਕੈਨੇਡਾ ਪਹੁੰਚੀ ਹੈ। ਇਸ ਦੌਰਾਨ ਉਸਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਉਹ ਬੇਹੱਦ ਹੌਟ ਦਿਖਾਈ ਦੇ ਰਹੀ ਹੈ।ਇਨ੍ਹਾਂ ਤਸਵੀਰਾਂ ‘ਚ ਐਮੀ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਐਮੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਾਫੀ ਐਕਟਿਵ ਰਹਿੰਦੀ ਹੈਅਤੇ ਲਗਾਤਾਰ ਆਪਣੇ ਫੈਨਜ਼ ਲਈ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਐਮੀ ਦੇ ਇੰਸਟਾਗ੍ਰਾਮ ‘ਤੇ ਕਰੀਬ 3.4 ਮਿਲੀਅਨ ਫਾਲੋਅਰਜ਼ ਹਨ ਅਤੇ ਅਜੇ ਤੱਕ ਐਮੀ ਕਰੀਬ 2,990 ਪੋਸਟਾਂ ਸ਼ੇਅਰ ਕਰ ਚੁੱਕੀ ਹੈ।

ਇਸ ਤੋਂ ਇਲਾਵਾ ਐਮੀ ਜਲਦ ਹੀ ਬਾਲੀਵੁੱਡ ਸਟਾਰਜ਼ ਅਕਸ਼ੇ ਕੁਮਾਰ ਅਤੇ ਰਜਨੀਕਾਂਤ ਨਾਲ ਆਉਣ ਵਾਲੀ ਫਿਲਮ ‘2.0’ ‘ਚ ਨਜ਼ਰ ਆਵੇਗੀ।

ਬਾਲੀਵੁੱਡ ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘2.0’ ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹੈ।

ਤੁਹਾਨੂੰ ਦੱਸ ਦੇਈਏ ਅੱਜ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ‘2.0’ ਦੇ ਮੇਕਰਜ਼ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ

ਕਿ ਕਲ ਉਹ ਇਸ ਫਿਲਮ ਦੀ ਮੇਕਿੰਗ ਦਾ ਦੂਜਾ ਹਿੱਸਾ ਰਿਲੀਜ਼ ਕਰਨਗੇ। ਇਹ ਵੀਡੀਓ ਸਵੇਰੇ 6:00 ਵਜੇ ਰਿਲੀਜ਼ ਕੀਤਾ ਜਾਵੇਗਾ।

ਅਕਸ਼ੇ ਕੁਮਾਰ ਨੇ ਵੀ ਆਪਣੇ ਟਵਿਟਰ ਅਕਾਊਂਟ ‘ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ।