Sridevi old bungalow : ਬਾਲੀਵੁੱਡ ਦੇ ਲਈ 24 ਫਰਵਰੀ ਦਾ ਦਿਨ ਉਸ ਸਮੇਂ ਬਲੈਕ ਡੇਅ ਵਿੱਚ ਬਦਲ ਗਿਆ ਜਦੋਂ ਇੰਡਸਟਰੀ ਨੇ ਆਪਣੀ ਪਹਿਲੀ ਫੀਮੇਲ ਸੁਪਰਸਟਾਰ ਸ਼੍ਰੀਦੇਵੀ ਨੂੰ ਖੋਹ ਦਿੱਤਾ। ਦੁਬਈ ਵਿੱਚ ਸ਼ਨੀਵਾਰ ਨੂੰ ਕਾਰਡਿਐਕ ਅਰੈਸਟ ਦੇ ਕਾਰਨ ਸ਼੍ਰੀਦੇਵੀ ਦੀ ਮੌਤ ਦੀ ਖਬਰ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਅੱਜ ਸ਼ਾਮ ਅਦਾਕਾਰਾ ਦੇ ਮ੍ਰਿਤਕ ਦੇਹ ਨੂੰ ਸ਼ਾਮ ਭਾਰਤ ਲੈ ਕੇ ਆਇਆ ਜਾਵੇਗਾ। ਇਸ ਤੋਂ ਬਾਅਦ ਆਖਿਰ ਦਰਸ਼ਨ ਦੇ ਲਈ ਮ੍ਰਿਤਕ ਦੇਹ ਨੂੰ ਅਦਾਕਾਰਾ ਦੇ ਮੁੰਬਈ ਵਿੱਚ ਸਥਿਤ ਪੁਰਾਣੇ ਬੰਗਲੇ ‘ਭਾਗਿਆ ਬੰਗਲਾ’ ‘ਤੇ ਲੈ ਕੇ ਆਇਆ ਜਾਵੇਗਾ।
ਖਬਰਾਂ ਅਨੁਸਾਰ ਸ਼੍ਰੀਦੇਵੀ ਦੇ ਅੰਤਿਮ ਦਰਸ਼ਨ ਦੇ ਲਈ ਉਨ੍ਹਾਂ ਦੇ ਪੁਰਾਣੇ ਬੰਗਲੇ ‘ਭਾਗਿਆ ਬੰਗਲਾ’ ਤੇ ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਲੈ ਕੇ ਜਾਇਆ ਜਾਵੇਗਾ। ਇੱਥੇ ਆਖਿਰੀ ਦਰਸ਼ਨ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ, ਸਫੇਦ ਕੱਪੜਿਆਂ ਨਾਲ ਪੂਰੇ ਬੰਗਲੇ ਨੂੰ ਘੇਰਿਆ ਗਿਆ ਹੈ।ਸ਼੍ਰੀਦੇਵੀ ਦੇ ਆਖਿਰੀ ਦਰਸ਼ਨ ਦੇ ਲਈ ਉਨ੍ਹਾਂ ਦੇ ਦੋਸਤ ,ਪਰਿਵਾਰ ਵਾਲੇ , ਫਿਲਮ ਅਤੇ ਰਾਜਨਿਤਿਕ ਜਗਤ ਨਾਲ ਜੁੜੇ ਲੋਕ ਸ਼ਾਮਿਲ ਹੋਣਗੇ।
Sridevi old bungalow
ਦੁਬਈ ਵਿੱਚ ਸ਼ਨੀਵਾਰ ਦੇਰ ਰਾਤ ਘਟੀ ਇਸ ਘਟਨਾ ਦੇ ਬਾਰੇ ਵਿੱਚ ਅਪਡੇਟ ਇਹ ਹੀ ਆ ਰਹੇ ਹਨ ਕਿ ਸ਼੍ਰੀਦੇਵੀ ਦੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਪੂਰਾ ਕਰ ਲਿਆ ਗਿਆ ਹੈ।ਪੋਸਟਮਾਰਟਮ ਰਿਪੋਟ ਦਾ ਇੰਤਜ਼ਾਰ ਹੋ ਰਿਹਾ ਹੈ। ਉਮੀਦ ਹੈ ਕਿ ਸਾਰੀ ਜਾਣਕਾਰੀ ਤੋਂ ਬਾਅਦ ਅੱਜ ਸ਼ਾਮ ਤੱਕ ਸ਼੍ਰੀਦੇਵੀ ਦਾ ਮ੍ਰਿਤਕ ਦੇਹ ਮੁੰਬਈ ਲੈ ਕੇ ਆਇਆ ਜਾਵੇਗਾ। ਸ਼ਾਮ ਤੱਕ ਉਨ੍ਹਾਂ ਦੇ ਅੰਤਿਮ ਸਸਕਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਸ਼ਨੀਵਾਰ ਨੂੰ ਸ਼੍ਰੀਦੇਵੀ ਦਾ ਦੇਹਾਂਤ ਹੋਇਆ ਸੀ। ਅਦਾਕਾਰਾ ਦੇ ਮ੍ਰਿਤਕ ਦੇਹ ਨੂੰ ਮੁੰਬਈ ਲੇ ਕੇ ਆਉਣ ਵਿੱਚ ਦੇਰੀ ਹੋਈ ਕਿਉਂਕਿ ਐਤਵਾਰ ਨੂੰ ਛੁੱਟੀ ਦਾ ਦਿਨ ਸੀ।ਦੁਬਈ ਦੇ ਸਮਾਂਨੁਸਾਰ ਆਫਿਸ ਦੇ ਕਾਮਕਾਜ ਦੇ ਘੰਟੇ ਖਤਮ ਹੋ ਚੁੱਕੇ ਹਨ। ਦੁਬਈ ਵਿੱਚ ਪੋਸਟਮਾਰਟਮ ਦਾ ਪੂਰਾ ਪਰੋਟੋਕੋਲ ਹੁੰਦਾ ਹੈ।
ਇਹ ਪੂਰੀ ਪ੍ਰਕਿਰਿਆ ੨੪ ਘੰਟੇ ਦੀ ਹੈ। ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮ੍ਰਿਤਕ ਦੇਹ ਮੁਹਾਈਸਨਾ ਏਮਬੈਕਸਿੰਗ ਸੈਂਟਰ ਭੇਜਿਆ ਜਾਵੇਗਾ। ਇਸ ਤੋਂ ਬਾਅਦ ਹੀ ਇਸ ਨੂੰ ਪ੍ਰਾਈਵੇਟ ਜੈੱਟ ਦੇ ਜ਼ਰੀਏ ਭਾਰਤ ਲੈ ਕੇ ਆਇਆ ਜਾਵੇਗਾ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲਿਆ ਦੇ ਨਾਲ ਪਾਸਮੋਰਟਮ ਸਬੰਧੀ ਅਤੇ ਪੁਲਿਸ ਦੀ ਜ਼ਰੂਰੀ ਕਾਰਵਾਈ ਹੋਣੀ ਹੈ।
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਦੇਹਾਂਤ ਹੋ ਗਿਆ ਹੈ। ਸ਼੍ਰੀਦੇਵੀ 54 ਸਾਲ ਦੀ ਸੀ। ਦੁਬਈ ਵਿੱਚ ਆਖਿਰੀ ਸਾਂਹ ਲਿਆ, ਸ਼੍ਰੀਦੇਵੀ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਿਲ ਹੋਣ ਦੁਬਈ ਗਈ ਸੀ। ਉੱਥੇ ਹਾਰਟ ਅਟੈਕ ਆਉਣ ਤੋਂ ਉਨ੍ਹਾਂ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਮੌਤ ਹੋ ਗਈ।
ਚਾਰ ਦਹਾਕਿਆਂ ਤੱਕ ਸਿਲਵਰ ਸਕ੍ਰੀਨ ‘ਤੇ ਚਾਂਦਨੀ ਬਿਖੇਰਨ ਵਾਲੀ ਸ਼੍ਰੀਦੇਵੀ ਨੇ ਹਾਲ ਹੀ ਵਿੱਚ ਫਿਲਮ ਮੋਮ ਵਿੱਚ ਅਹਿਮ ਰੋਲ ਨਿਭਾਇਆ ਸੀ। ਫਿਲਮਾਂ ਤੋਂ ਕੁੱਝ ਸਾਲਾਂ ਤੱਕ ਦੂਰ ਰਹਿਣ ਤੋਂ ਬਾਅਦ ਸਾਲ 2012 ਵਿੱਚ ਇੰਗਲਿਸ਼ ਵਿੰਗਲਿਸ਼ ਫਿਲਮ ਤੋਂ ਉਨ੍ਹਾਂ ਨੇ ਕਮਬੈਕ ਕਰ ਪਰਦੇ ‘ਤੇ ਜ਼ਬਰਦਸਤ ਵਾਪਸੀ ਕੀਤੀ ਸੀ। ਸ਼੍ਰੀਦੇਵੀ ਦਾ ਜਨਮ 13 ਅਗਸਤ 1965 ਨੂੰ ਤਮਿਲਨਾਡੂ ਦੇ ਸ਼ਿਵਾਕਸੀ ਵਿੱਚ ਹੋਇਆ।