ਸੌਮਿਆ ਟੰਡਨ ਦਾ ਬੇਟੇ ਨਾਲ ਫੋਟੋਸ਼ੂਟ, ਮਾਂ-ਬੇਟੇ ਦੀ ਦਿਖੀ ਖਾਸ ਬਾਂਡਿੰਗ

Somiya Tandon Latest Photoshoot On the Bhabhi Ghar, the lead actre

2 of 10

Somiya Tandon Latest Photoshoot: ‘ਭਾਬੀ ਘਰ ਪਰ ਹੈਂ’ ਦੀ ਲੀਡ ਅਦਾਕਾਰਾ ਸੌਮਿਆ ਟੰਡਨ ਯਾਨੀ 14 ਜਨਵਰੀ ਨੂੰ ਇੱਕ ਬੇਟੇ ਦੀ ਮਾਂ ਬਣੀ ਹੈ। ਇਨ੍ਹਾਂ ਦਿਨੀਂ ਅਦਾਕਾਰਾ ਮਦਰਹੁਡ ਨੂੰ ਇੰਜੁਆਏ ਕਰ ਰਹੀ ਹੈ। ਅਦਾਕਾਰਾ ਨੇ ਬੇਟੇ ਨਾਲ ਫੋਟੋਸ਼ੂਟ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਫੈਨਜ਼ ਦੇ ਵਿੱਚ ਵਾਇਰਲ ਹੋ ਰਹੀਆਂ ਹਨ।

Somiya Tandon Latest Photoshoot
Somiya Tandon Latest Photoshoot

ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਪਾਪੂਲਰ ਸੈਲੀਬ੍ਰੇਟੀ ਸਚਿਨ ਕੁਮਾਰ ਨੇ ਕਲਿੱਕ ਕੀਤਾ ਹੈ। ਲਿਟਿਲ ਕਿਡ ਮਿਰਾਨ ਦੀਆਂ ਇਹ ਤਸਵੀਰਾਂ ਕਿਸੇ ਨਾ ਕਿਸੇ ਦਾ ਦਿਲ ਜ਼ਰੂਰ ਜਿੱਤ ਸਕਦੀਆਂ ਹਨ।

ਮਿਰਾਨ ਆਪਣੀ ਮਾਂ ਦੀ ਤਰ੍ਹਾਂ ਗੁਡ ਲੁਕਿੰਗ ਹੈ।ਸੌਮਿਆ ਨੇ ਆਪਣੇ ਬੇਟੇ ਦਾ ਨਾਮ ਮਿਰਾਨ ਰੱਖਿਆ ਹੈ। ਮਜ਼ੇਦਾਰ ਗੱਲ ਹੈ ਕਿ ਉਨ੍ਹਾਂ ਨੇ ਬੇਟੇ ਦਾ ਨਾਮ ਇੱਕ ਫੈਨ ਦੀ ਸਲਾਹ ਤੇ ਰੱਖਿਆ ਹੈ।ਦੱਸ ਦੇਈਏ ਕਿ ਅਦਾਕਾਰਾ ਨੇ ਬੇਟੇ ਦਾ ਨਾਮ ਰੱਖਣ ਲਈ ਫੈਨਜ਼ ਤੋਂ ਸੁਝਾਅ ਮੰਗੇ ਸਨ।

ਇਸ ਤੋਂ ਬਾਅਦ ਸਿੰਗਾਪੁਰ ਦੀ ਇੱਕ ਫੈਨ ਦੇ ਕਹੇ ਨਾਮ ਤੇ ਅਦਾਕਾਰਾ ਨੇ ਬੇਟੇ ਦਾ ਨਾਮ ਮਿਰਾਨ ਰੱਖਿਆ।ਤਸਵੀਰਾਂ ਵਿੱਚ ਮਿਰਾਨ ਬੇਹੱਦ ਕਿਊਟ ਲੱਗ ਰਿਹਾ ਹੈ।

ਇਨ੍ਹਾਂ ਤਸਵੀਰਾਂ ਵਿੱਚ ਮਾਂ-ਬੇਟੇ ਦੀ ਬਾਂਡਿੰਗ ਦਿਖਾਈ ਦੇ ਰਹੀ ਹੈ।ਬੇਟੇ ਨੂੰ ਗਲੇ ਨਾਲ ਲਗਾਏ ਸੌਮਿਆ ਦੀ ਇਹ ਤਸਵੀਰਾਂ ਕਾਫੀ ਖੂਬਸੂਰਤ ਹਨ।ਦੱਸ ਦੇਈਏ ਕਿ ਸੌਮਿਆ ਨੇ ਦਸੰਬਰ 2016 ਵਿੱਚ ਬੈਂਕਰ ਸੌਰਭ ਦੇਵੇਂਦਰ ਸਿੰਘ ਨਾਲ ਵਿਆਹ ਕੀਤਾ ਸੀ।

ਜਿਸ ਨਾਲ ਉਸਦੀ ਮੁਲਾਕਾਤ ਕਾਲਜ ਵਿੱਚ ਹੋਈ ਸੀ।

ਉਦੋਂ ਤੋਂ ਦੋਹਾਂ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ, ਦੋਹਾਂ ਦਾ ਵਿਆਹ ਕਾਫੀ ਪ੍ਰਾਈਵੇਟ ਰੱਖਿਆ ਗਿਆ ਸੀ।

ਸੌਮਿਆ ਟੰਡਨ ਉਂਝ ਤਾਂ ਕਈ ਟੀਵੀ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਪ੍ਰਸਿੱਧੀ ਕਾਮੇਡੀ ਸ਼ੋਅ ‘ ਭਾਬੀ ਜੀ ਘਰ ਪਰ ਹੈਂ’ ਤੋਂ ਮਿਲੀ।

ਸ਼ੋਅ ਵਿੱਚ ਉਸਦਾ ਕਿਰਦਾਰ ਅਨੀਤਾ ਭਾਬੀ ਦਾ ਹੈ।

ਸੌਮਿਆ ਨੇ ਫਿਲਮ ਜਬ ਵੀ ਮੈਟ ਵਿੱਚ ਕਰੀਨਾ ਕਪੂਰ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ।ਕੁੱਝ ਸਮੇਂ ਪਹਿਲਾਂ ਸੌਮਿਆ ਟੰਡਨ ਦੇ ਘਰ ਵਿੱਚ ਅੱਗ ਲੱਗੀ ਸੀ।

ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਘਰ ਦੇ ਕੁੱਝ ਜਲੇ ਹੋਏ ਹਿੱਸੇ ਦੀ ਤਸਵੀਰ ਸ਼ੇਅਰ ਕੀਤੀ ਸੀ।

ਹਾਲਾਂਕਿ ਅੱਗ ਵਿੱਚ ਸੌਮਿਆ ਅਤੇ ਉਸ ਦੇ ਘਰਵਾਲਿਆਂ ਨੂੰ ਜਿਆਦਾ ਨੁਕਸਾਨ ਨਹੀਂ ਹੋਇਆ ਸੀ।ਦੱਸ ਦੇਈਏ ਕਿ ਅਦਾਕਾਰਾ ਨੂੰ ਮਾਮੂਲੀ ਜਖਮ ਆਏ ਸਨ।