Rekha Pens Emotional Letter: ਬਾਲੀਵੁੱਡ ਅਦਾਕਾਰਾ ਰੇਖਾ ਅਤੇ ਅਮਿਤਾਭ ਬੱਚਨ ਦੀ ਨੂੰਹ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦਰਮਿਆਨ ਬੇਹੱਦ ਖੂਬਸੂਰਤ ਰਿਸ਼ਤਾ ਹੈ। ਕਈ ਮੌਕਿਆਂ ‘ਤੇ ਦੋਵਾਂ ਨੂੰ ਇਕੱਠੇ ਦੇਖਿਆ ਗਿਆ ਹੈ। ਇੱਕ ਵਾਰ ਫਿਰ ਬਾਲੀਵੁੱਡ ਦੀ ਉਮਰਾਵ ਜਾਨ ਰੇਖਾ ਨੇ ਐਸ਼ਵਰਿਆ ਦੇ ਨਾਮ ਇੱਕ ਮੈਗਜੀਨ ਵਿੱਚ ਇਮੋਸ਼ਨਲ ਲੈਟਰ ਲਿਖ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਰੇਖਾ ਨੇ ਇਸ ਖੂਬਸੂਰਤ ਚਿੱਠੀ ਦੀ ਸ਼ੁਰੂਆਤ ‘ ਮੇਰੀ ਐਸ਼’ ਲਿਖ ਕੇ ਕੀਤੀ ਅਤੇ ਅਖੀਰ ਖੁਦ ਨੂੰ ‘ ਰੇਖਾ ਮਾਂ’ ਦੱਸ ਕੇ ਕੀਤਾ।
Rekha Pens Emotional Letter
ਰੇਖਾ ਨੇ ਚਿੱਠੀ ਵਿੱਚ ਐਸ਼ਵਰਿਆ ਦੇ ਕਈ ਕਿਰਦਾਰਾਂ ‘ਤੇ ਗੱਲ ਕਰਦੇ ਹੋਏ ਕਿਹਾ ਕਿ ‘ਤੁਸੀਂ ਹਰ ਰੋਲ ਬਾਖੂਬੀ ਨਿਭਾਇਆ ਹੈ ਫਿਰ ਉਹ ਰੀਅਲ ਲਾਈਫ ਨਾਲ ਜੁੜਿਆ ਹੋਵੇ ਜਾਂ ਫਿਰ ਰੀਲ ਲਾਈਫ ਨਾਲ। ਉਨ੍ਹਾਂ ਨੇ ਲਿਖਿਆ ‘ ਤੁਹਾਡੇ ਵਰਗੀ ਮਹਿਲਾ ਉਸ ਨਹਿਰ ਵਰਗੀ ਹੁੰਦੀ ਹੈ ਜੋ ਬਿਨ੍ਹਾਂ ਕਿਸੇ ਬਣਾਵਟ ਦੇ ਅੱਗੇ ਵਧਦੇ ਰਹਿਣਾ ਚਾਹੁੰਦੀ ਹੈ ਉਹ ਆਪਣੇ ਮੰਜਿਲ ‘ਤੇ ਇਸ ਇਰਾਦੇ ਦੇ ਨਾਲ ਪਹੁੰਚਦੀ ਹੈ ਕਿ ਉਹ ਆਪਣੀ ਪਹਿਚਾਣ ਗੁਆਚਣ ਨਹੀਂ ਦੇਵੇਗੀ।
ਭਾਵੇਂ ਲੋਕ ਇਹ ਭੁੱਲ ਜਾਣ ਕਿ ਤੁਸੀਂ ਕੀ ਕਿਹਾ, ਤੁਸੀਂ ਕੀ ਕੀਤਾ ਪਰ ਉਹ ਕਦੇ ਨਹੀਂ ਭੁੱਲ ਪਾਉਣਗੇ ਕਿ ਤੁਸੀਂ ਉਨ੍ਹਾਂ ਨੂੰ ਕਿਸ ਤਰ੍ਹਾਂ ਅਹਿਸਾਸ ਕਰਵਾਇਆ, ਤੁਸੀਂ ਹਿੰਮਤ ਦੀ ਜਿਊਂਦੀ-ਜਾਗਦੀ ਮਿਸਾਲ ਹੋ। ਤੁਸੀਂ ਆਪਣੇ ਆਪ ਵਿੱਚ ਸੰਪੂਰਨ ਹੋ, ਤੁਹਾਨੂੰ ਦੁਨੀਆ ਵਿੱਚ ਕੁੱਝ ਵੀ ਸਾਬਿਤ ਕਰਨ ਦੀ ਜ਼ਰੂਰਤ ਨਹੀਂ ਹੈ।ਉਨ੍ਹਾਂ ਨੇ ਲਿਖਿਆ ਕਿ ‘ਬੇਬੀ ਤੁਸੀਂ ਬਹੁਤ ਲੰਬਾ ਸਫਰ ਤੈਅ ਕੀਤਾ ਹੈ ,ਕਈ ਮੁਸ਼ਕਿਲਾਂ ਨੂੰ ਪਾਰ ਕੀਤਾ ਹੈ ਅਤੇ ਨਿਸ਼ਚਿਤ ਰੂਪ ਨਾਲ ਉਚਾਈ ਵੀ ਹਾਸਿਲ ਕੀਤੀ ਹੈ।
ਰੇਖਾ ਨੇ ਲਿਖਿਆ ‘ਜਿੰਨੇ ਵੀ ਰੋਲ ਤੁਹਾਨੂੰ ਮਿਲੇ, ਤੁਸੀਂ ਉਸ ਨੂੰ ਬੇਹਤਰੀਨ ਤਰੀਕੇ ਨਾਲ ਨਿਭਾਇਆ ਪਰ ਆਰਾਧਿਆ ਦੀ ਅੰਮਾ ਦਾ ਤੁਹਾਡਾ ਇਹ ਕਿਰਦਾਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਦਿੰਦਾ ਹੈ। ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲਈ ਦੁਆ ਕਰਦੀ ਹਾਂ, ਬਹੁਤ ਸਾਰਾ ਪਿਆਰ, ਜਿਉਂਦੇ ਰਹੋ…ਰੇਖਾ ਮਾਂ।
ਦੱਸ ਦੇਈਏ ਕਿ ਐਸ਼ਵਰਿਆ ਰਾਏ ਰੇਖਾ ਨੂੰ ‘ਮਾਂ’ ਕਹਿ ਕੇ ਬੁਲਾਉਂਦੀ ਹੈ। ਫਿਲਮ ‘ਜਜ਼ਬਾ’ ਦੇ ਲਈ ਜਦੋਂ ਰੇਖਾ ਉਨ੍ਹਾਂ ਨੂੰ ਐਵਾਰਡ ਦੇ ਰਹੀ ਸੀ ਤਾਂ ਐਸ਼ਵਰਿਆ ਨੇ ਕਿਹਾ ਸੀ ‘ਮਾਂ ਤੋਂ ਇਸ ਪੁਰਸਕਾਰ ਨੂੰ ਪਾਉਣਾ ਬਹੁਤ ਸਨਮਾਨ ਦੀ ਗੱਲ ਹੈ। ਰੇਖਾ ਨੇ ਵੀ ਜਵਾਬ ਦਿੱਤਾ ‘ਉਮੀਦ ਕਰਦੀ ਹਾਂ ਕਿ ਕਈ ਸਾਲਾਂ ਤੱਕ ਤੁਹਾਨੂੰ ਇਸ ਤਰ੍ਹਾਂ ਹੀ ਪੁਰਸਕਾਰ ਦਿੰਦੀ ਰਹਾਂਗੀ’।
ਹਾਲ ਹੀ ‘ਚ ਬਾਲੀਵੁੱਡ ਦੀ ਸਭ ਤੋਂ ਫਿੱਟ ਅਤੇ ਖ਼ੂਬਸੂਰਤ ਅਦਾਕਾਰਾ ਕਹੀ ਜਾਣ ਵਾਲੀ ਸੁਸ਼ਮਿਤਾ ਸੇਨਾ ਨੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਪੋਸਟ ਕੀਤੀ। ਇਹ ਤਸਵੀਰ ਸਿਰਫ਼ ਕੁੱਝ ਹੀ ਦੇਰ ਵਿੱਚ ਵਾਇਰਲ ਹੋ ਗਈ। 6 ਘੰਟਿਆਂ ਵਿੱਚ ਇਸ ਤਸਵੀਰ ਨੂੰ ਲਗਭਗ 52 ਹਜਾਰ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ।
Rekha Pens Emotional Letter
ਦਰਅਸਲ, ਇਸ ਤਸਵੀਰ ਦੇ ਵਾਇਰਲ ਹੋਣ ਦੀ ਵਜ੍ਹਾ ਬਾਲੀਵੁੱਡ ਦੀ ਸੀਨੀਅਰ ਅਦਾਕਾਰਾ ਰੇਖਾ ਦਾ ਅੰਦਾਜ ਹੈ। ਉਹ ਇੱਕ ਲੰਬੇ ਸਮੇਂ ਬਾਅਦ ਕਿਸੇ ਸਾਰਵਜਨਿਕ ਪ੍ਰੋਗਰਾਮ ਵਿੱਚ ਮਾਰਡਨ ਲੁੱਕ ਵਿੱਚ ਨਜ਼ਰ ਆਈ ਹੈ। ਆਮ ਤੌਰ ਉੱਤੇ ਉਨ੍ਹਾਂ ਨੂੰ ਸਾੜ੍ਹੀ ਵਰਗੇ ਪਰੰਪਰਾਗਤ ਡ੍ਰੈੱਸ ਵਿੱਚ ਵੇਖਿਆ ਜਾਂਦਾ ਹੈ। ਐਂਨਕਾਂ ਮਤਲਬ ਕਿ ਗਾਗਲਸ ਵਿੱਚ ਰੇਖਾ ਦੇ ਲੁਕ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।Aishwarya Rai Bachchan has completed two decades in the entertainment industry.