ਬਾਲੀਵੁੱਡ ਦੇ ਦੋ ਸੁਪਰਸਟਾਰ ਯਾਨੀ ਕਿ ਸ਼ਾਹਰੁਖ ਖਾਨ ਤੇ ਰਿਤਿਕ ਰੋਸ਼ਨ ਨੇ 25 ਜਨਵਰੀ ਨੂੰ ਬਾਕਸ ਆਫਿਸ ‘ਤੇ ਇੱਕ ਦੂਜੇ ਨੂੰ ਟੱਕਰ ਦਿੱਤੀ ਸੀ। ਸ਼ਾਹਰੁਖ ਖਾਨ ਦੀ ‘ਰਈਸ’ ਤੇ ਰਿਤਿਕ ਰੋਸ਼ਨ ਨੇ ‘ਕਾਬਿਲ’ ਫਿਲਮ ਰਿਲੀਜ਼ ਹੋਈ ਸੀ। ਕਲੈਸ਼ ਦੇ ਬਾਵਜੂਦ ਦੋਹਾਂ ਫਿਲਮਾਂ ਨੇ ਹੁਣ ਤੱਕ 200 ਕਰੋੜ ਤੋਂ ਵੱਧ ਕਲੈਕਸ਼ਨ ਕਰ ਲਿਆ ਹੈ ਪਰ ਜਿੱਥੋਂ ਤੱਕ ਕਿ ਕਲੈਕਸ਼ਨ ਦੀ ਗੱਲ ਹੈ ਤਾਂ ‘ਕਾਬਿਲ’ ‘ਰਈਸ’ ਤੋਂ ਪਿਛੜਦੀ ਨਜ਼ਰ ਆ ਰਹੀ ਹੈ। 10ਵੇਂ ਦਿਨ ਵੀ ‘ਕਾਬਿਲ’ ‘ਰਈਸ’ ਨੂੰ ਮਾਤ ਦੇਣ ‘ਚ ਨਾਕਾਮਯਾਬ ਰਹੀ।
ਬਾਕਸ ਆਫਿਸ ‘ਤੇ ‘ਕਾਬਿਲ’ ਤੇ ‘ਰਈਸ’ ਦੀ ਜੰਗ ਜਾਰੀ ਹੈ। ਦੋਹਾਂ ਫਿਲਮਾਂ ਦੀ ਕਲੈਕਸ਼ਨ ‘ਚ ਗਿਰਾਵਟ ਆਈ ਹੈ ਪਰ ਕਮਾਈ ਬਾਦਸਤੂਰ ਜਾਰੀ ਹੈ। 10ਵੇਂ ਦਿਨ ਦੋਹਾਂ ਫਿਲਮਾਂ ਨੇ ਪਿਛਲੇ ਦਿਨਾ ਨਾਲੋਂ ਘੱਟ ਕਮਾਈ ਕੀਤੀ ਹੈ। ਸ਼ਾਹਰੁਖ ਦੀ ‘ਰਈਸ’ ਨੇ ਬਾਕਸ ਆਫਿਸ ‘ਤੇ 10ਵੇਂ ਦਿਨ 5.5 ਕਰੋੜ ਕਮਾਏ ਨੇ ਤਾਂ ਰਿਤਿਕ ਦੀ ‘ਕਾਬਿਲ’ ਨੇ 5 ਕਰੋੜ ਕਮਾਏ ਨੇ। ਹੁਣ ਤੱਕ ‘ਰਈਸ’ ਨੇ 127 ਕਰੋੜ ਦੀ ਕਮਾਈ ਕੀਤੀ ਹੈ ਤਾਂ ਰਿਤਿਕ ਦੀ ‘ਕਾਬਿਲ’ ਨੇ 95 ਕਰੋੜ ਦੀ ਕਮਾਈ ਕੀਤੀ ਹੈ।
ਸ਼ਾਹਰੁਖ ਦੀ ‘ਰਈਸ’ ਗੁਜਰਾਤ ਦੇ ਡਾਨ ਅਬਦੁਲ ਲਤੀਫ ਦੀ ਜਿੰਦਗੀ ‘ਤੇ ਆਧਾਰਿਤ ਹੈ। ਇਸ ਫਿਲਮ ‘ਚ ਸ਼ਾਹਰੁਖ ਤੋਂ ਇਲਾਵਾ ਨਵਾਜਦੀਨ ਸਿਧੀਕਿ, ਮਾਹਿਰਾ ਖਾਨ ਜਿਹੇ ਕਲਾਕਾਰ ਨੇ। ਜਦ ਕਿ ਫਿਲਮ ‘ਕਾਬਿਲ’ ‘ਚ ਰਿਤਿਕ ਰੋਸ਼ਨ ਦੇ ਨਾਲ ਯਾਮੀ ਗੌਤਮ ਨਜ਼ਰ ਆਈ।