Surjit Khan Truck Union 2 Song : ਪਾਲੀਵੁਡ ਇੰਡਸਟਰੀ ‘ਚ ਕਈ ਅਜਿਹੇ ਗੀਤ ਰਿਲੀਜ਼ ਹੁੰਦੇ ਹਨ ਜਿਹਨਾਂ ਨੂੰ ਅਸੀ ਵਾਰ – ਵਾਰ ਸੁਣਨਾ ਪਸੰਦ ਕਰਦੇ ਹਾਂ ਤੇ ਉਹ ਗੀਤ ਹੋਵੇ ਵੀ ਇਹੋ ਜਿਹੇ ਸਿੰਗਰ ਦਾ ਜਿਹਨਾਂ ਦੀ ਆਵਾਜ਼ ਨੂੰ ਲੋਕ ਬਹੁਤ ਪਸੰਦ ਕਰਦੇ ਹੋਣ ਤਾਂ ਜ਼ਾਹਿਰ ਜੀ ਗੱਲ ਹੈ ਕਿ ਦਰਸ਼ਕ ਉਹਨਾਂ ਦੇ ਗੀਤਾਂ ਨੂੰ ਖਾਸਾ ਪਸੰਦ ਕਰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈੲ ਕਿ ਪਾਲੀਵੁਡ ਦੇ ਮਸ਼ਹੂਰ ਸਿੰਗਰ ਤੇ ਗੀਤਕਾਰ ਸੁਰਜੀਤ ਖਾਨ ਦਾ ਗੀਤ ਟਰੱਕ ਯੂਨੀਅਨ 2017 ‘ਚ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

ਨਾਲ ਹੀ ਦੱਸ ਦੇਈਏ ਕਿ ਸੁਰਜੀਤ ਖਾਨ ਜਲਦ ਹੀ ਇਸ ਗੀਤ ਦੇ ਦੂਜੇ ਭਾਗ ਨੂੰ ਰਿਲੀਜ਼ ਕਰਨ ਜਾ ਰਹੇ ਹਨ। ਹਾਲ ਹੀ ‘ਚ ਸੁਰਜੀਤ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਆਉਣ ਵਾਲੇ ਗੀਤ ‘ਟਰੱਕ ਯੂਨੀਅਨ ੨’ ਦਾ ਪੋਸਟਰ ਸ਼ੇਅਰ ਕੀਤਾ ਸੀ। ਪੋਸਟਰ ‘ਚ ਸੁਰਜੀਤ ਖਾਨ ਬਹੁਤ ਹੀ ਅਲੱਗ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਗੀਤ ਵੀ ਕਾਫੀ ਹਿੱਟ ਸਾਬਿਤ ਹੋਵੇਗਾ। ਇਸ ਗੀਤ ‘ਚ ਉਹਨਾਂ ਨਾਲ ਬਿੱਗ ਬਰਡ ਵੀ ਨਜ਼ਰ ਆਉਣਗੇ। ਜੇਕਰ ਗੱਲ ਕੀਤੀ ਜਾਏ ਇਸ ਗੀਤ ਦੀ ਤਾਂ ਇਸ ਦੇ ਲੀਰੀਕਿਸ ਲਿਖੇ ਹਨ ਕਿੰਗ ਗਰੇਵਾਲ ਨੇ ਤੇ ਮਿਊਜ਼ਿਕ ਦਿੱਤਾ ਹੈ

ਬਿੱਗ ਬਰਡ ਨੇ। ਗੀਤ ਨੂੰ ਹੈੱਡਲਾਈਨਰ ਰਿਕਾਰਡਸ ਹੇਠ ਰਿਲੀਜ਼ ਕੀਤਾ ਜਾਵੇਗਾ। ਹਾਲ ਹੀ ‘ਚ ਸੁਰਜੀਤ ਖਾਨ ਦਾ ਗੀਤ ‘ਚੰਡੀਗੜ੍ਹ’ ਰਿਲੀਜ਼ ਹੋਇਆ ਸੀ। ਸੁਰਜੀਤ ਸਿੰਘ ਦੀ ਆਵਾਜ਼ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਗੱਲ ਕੀਤੀ ਜਾਏ ਇਸ ਗੀਤ ਦੇ ਮਿਊਜ਼ਿਕ ਦੀ ਤਾਂ ਉਹ ਦਿੱਤਾ ਸੀ ਮਿਊਜ਼ਿਕ ਐਪਾਇਰ ਨੇ ਤੇ ਲੀਰੀਕਸ ਲਿਖੇ ਸਨ ਕਾਬਲ ਸਰੂਪਵਾਲਿ ਨੇ। ‘ਚੰਡੀਗੜ’ ਗੀਤ ਦੀ ਵੀਡੀਓ ਸਾਹਿਬ ਸੇਖੋ ਦੁਆਰਾ ਡਾਇਰੈਕਟ ਕੀਤੀ ਗਈ ਸੀ। ਸੁਰਜੀਤ ਖਾਨ ਦੇ ਹਰ ਗੀਤ ਨੂੰ ਦਰਸ਼ਕਾਂ ਦੁਆਰਾ ਭਰਵਾ ਹੁੰਗਾਰਾ ਮਿਲਦਾ ਹੈ। ਸੁਰਜੀਤ ਖਾਨ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਖਾਸਾ ਪਸੰਦ ਕੀਤਾ ਜਾਂਦਾ ਹੈ।

ਸੁਰਜੀਤ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਸੁਰਜੀਤ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ ਜੋ ਕਿ ਉਹਨਾਂ ਦੇ ਆਉਣ ਵਾਲੇ ਗੀਤ ਨੂੰ ਪ੍ਰਮੋਟ ਕਰ ਰਹੀਆਂ ਹਨ।