Simi Chahal Bhajjo Veero Ve: ਪੰਜਾਬੀ ਇੰਡਸਟਰੀ ਦੀ ਭੋਲੇ ਚਿਹਰੇ ਵਾਲੀ ਅਦਾਕਾਰਾ ਸਿੰਮੀ ਚਾਹਲ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੈ।
Simi Chahal Bhajjo Veero Ve
ਅਦਾਕਾਰਾ ਨੇ ਆਪਣੀ ਖੂਬਸੂਰਤੀ ਨਾਲ ਨੌਜਵਾਨਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ।
ਜੇਕਰ ਗੱਲ ਕੀਤੀ ਜਾਏ ਉਹਨਾਂ ਦੀ ਅਦਾਕਾਰੀ ਦੀ ਤਾਂ ਇੰਡਸਟਰੀ ‘ਚ ਉਹਨਾਂ ਨੇ ਆਪਣੀ ਇੱਕ ਵੱਖਰੀ ਹੀ ਪਹਿਚਾਣ ਬਣਾਈ ਹੈ।
ਸਿੰਮੀ ਦੇ ਬੋਲਣ ਦਾ ਅੰਦਾਜ਼ ਵੀ ਬਿਲਕੁਲ ਵੱਖਰਾ ਹੈ। ਸਿੰਮੀ ਦੀ ਅਦਾਕਾਰੀ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਸੁਭਾਅ ਬਹੁਤ ਹੀ ਸ਼ਰਾਰਤੀ ਕਿਸਮ ਦਾ ਹੈ।
ਜੇਕਰ ਗੱਲ ਕੀਤੀ ਜਾਏ ਸੋਸ਼ਲ ਮੀਡੀਆ ਦੀ ਤਾਂ ਸਿੰਮੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸਿੰਮੀ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਿ ਬਹੁਤ ਸੋਹਣੀਆਂ ਹਨ।
ਉਹਨਾਂ ਇੱਕ ਬਹੁਤ ਹੀ ਅਲੱਗ ਕਿਸਮ ਦਾ ਫੋਟੋਸ਼ੂਟ ਕਰਵਾਇਆ ਹੈ।
ਸਿੰਮੀ ਨੇ ਇਹ ਫੋਟੋਸ਼ੂਟ ਬੱਕਰੀ ਦੇ ਇੱਕ ਮੇਮਨੇ ਨਾਲ ਕਰਵਾਇਆ ਹੈ।
ਇਹਨਾਂ ਤਸਵੀਰਾਂ ਨੂੰ ਦੇਖ ਪਤਾ ਲੱਗਦਾ ਹੈ ਕਿ ਉਹ ਜਾਨਵਰਾਂ ਨਾਲ ਕਿੰਨਾ ਪਿਆਰ ਕਰਦੀ ਹੈ।