ਰੌਸ਼ਨ ਪ੍ਰਿੰਸ ਕੈਨੇਡਾ ‘ਚ ਪਰਿਵਾਰ ਨਾਲ ਬਿਤਾ ਰਹੇ ਨੇ ਛੁੱਟੀਆਂ

Roshan Prince family vacation canada viral pictures

1 of 10

Roshan Prince family vacation : ਰੌਸ਼ਨ ਪ੍ਰਿੰਸ ਪੰਜਾਬੀ ਇੰਡਸਟਰੀ ਦਾ ਉਹ ਨਾਂਅ ਹੈ ਜਿਹਨਾਂ ਨੇ ਲਗਾਤਾਰ ਹਿੱਟ ਗੀਤਾਂ ਦੇ ਨਾਲ ਨਾਲ ਆਪਣੀਆਂ ਫ਼ਿਲਮਾਂ ਨਾਲ ਵੀ ਇੰਡਸਟਰੀ ‘ਚ ਪ੍ਰਸਿੱਧੀ ਹਾਸਿਲ ਕੀਤੀ ਹੈ। 

 
Roshan Prince family vacation

ਜਾਣਕਾਰੀ ਮੁਤਾਬਿਕ ਇਸ ਵਾਰ ਕਿਸੇ ਗੀਤ ਜਾਂ ਫ਼ਿਲਮ ਕਰਕੇ ਉਹ ਚਰਚਾ ‘ਚ ਨਹੀਂ ਆਏ ਬਲਕਿ ਪਰਿਵਾਰ ਨਾਲ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਦੇ ਚਲਦਿਆਂ ਸੁਰਖ਼ੀਆਂ ‘ਚ ਆਏ ਹਨ। 

ਲਗਾਤਾਰ ਕਈ ਫ਼ਿਲਮਾਂ ਦੇ ਸ਼ੂਟ ‘ਚ ਰੁੱਝੇ ਰੌਸ਼ਨ ਪ੍ਰਿੰਸ ਜਿਹੜੀਆਂ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋਣ ਜਾ ਰਹੀਆਂ ਹਨ।

ਹੁਣ ਇਸ ਵਿਅਸਤ ਸ਼ੈਡਿਊਲ ‘ਚੋਂ ਸਮਾਂ ਕੱਢ ਕੇ ਪਰਿਵਾਰ ਨਾਲ ਕੈਨੇਡਾ ‘ਚ ਛੁੱਟੀਆਂ ਮਨਾ ਰਹੇ ਹਨ। 

ਰੌਸ਼ਨ ਪ੍ਰਿੰਸ ਆਪਣੇ ਪਰਿਵਾਰ ਨਾਲ ਹੀ ਨਹੀਂ ਬਲਕਿ ਆਪਣੇ ਸਰੋਤਿਆਂ ਨਾਲ ਇਹ ਤਸਵੀਰਾਂ ਸ਼ੇਅਰ ਕਰ ਉਹਨਾਂ ਸਭ ਦੇ ਨਾਲ ਇਹ ਖ਼ੁਸ਼ੀ ਸ਼ੇਅਰ ਕਰ ਰਹੇ ਹਨ। 

Roshan Prince family vacation

ਖ਼ਾਸ ਕਰਕੇ ਰੌਸ਼ਨ ਪ੍ਰਿੰਸ ਦਾ ਕਿਊਟ ਜਿਹਾ ਬੇਟਾ ਗੌਰਿਕ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। 

ਪਿਛਲੇ ਦਿਨੀਂ ਮੁੰਡਾ ਫਰੀਦਕੋਟੀਆ ਵਰਗੀ ਹਿੱਟ ਫ਼ਿਲਮ ਦੇਣ ਤੋਂ ਬਾਅਦ ਹੁਣ ਰੌਸ਼ਨ ਪ੍ਰਿੰਸ ਬੈਕ ਟੂ ਬੈਕ ਕਈ ਪ੍ਰੋਜੈਕਟ ਲੈ ਕੇ ਆ ਰਹੇ ਹਨ।

ਰੋਸ਼ਨ ਪ੍ਰਿੰਸ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

ਰੋਸ਼ਨ ਪ੍ਰਿੰਸ ਦੀ ਅਦਾਕਾਰੀ ਤੇ ਗਾਇਕੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।

ਰੋਸ਼ਨ ਪ੍ਰਿੰਸ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ।