Ranjit and Tarsem new song ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੋ ਅਜਿਹੇ ਨਾਮ ਹਨ ਜਿੰਨ੍ਹਾਂ ਨੇ ਗਾਇਕੀ ਅਤੇ ਅਦਾਕਾਰੀ ‘ਚ ਵੱਡੀਆਂ ਮੱਲਾਂ ਮਾਰੀਆਂ ਹਨ। ਜਿੱਥੇ ਤਰਸੇਮ ਜੱਸੜ ਨੇ ਆਪਣੀ ਕਲਮ, ਅਦਾਕਾਰੀ ਅਤੇ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਗਹਿਰੀ ਛਾਪ ਛੱਡੀ ਹੈ ਉੱਥੇ ਹੀ ਰਣਜੀਤ ਬਾਵਾ ਨੇ ਵੀ ਆਪਣੀ ਅਣਥੱਕ ਮਿਹਨਤ ਨਾਲ ਲੱਖਾਂ ਹੀ ਦਿਲਾਂ ‘ਚ ਜਗ੍ਹਾ ਬਣਾਈ ਹੈ। ਹੁਣ ਪੰਜਾਬੀ ਇੰਡਸਟਰੀ ਦੇ ਇਹਨਾਂ ਦੋ ਸਰਦਾਰਾਂ ਦੀ ਸਰਦਾਰੀ ਇੱਕ ਹੀ ਪ੍ਰੋਜੈਕਟ ‘ਚ ਬਹੁਤ ਜਲਦ ਨਜ਼ਰ ਆਉਣ ਵਾਲੀ ਹੈ।

ਜੀ ਹਾਂ ਦੱਸ ਤੁਹਾਨੂੰ ਕਿ ਬਹੁਤ ਜਲਦ ਰਣਜੀਤ ਬਾਵਾ ਹੁਣ ਤਰਸੇਮ ਜੱਸੜ ਦਾ ਲਿਖਿਆ ਗਾਣਾ ਲੈ ਕੇ ਆ ਰਹੇ ਹਨ ਜਿਸ ਬਾਰੇ ਜਾਣਕਾਰੀ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਦਰਸ਼ਕਾਂ ਵਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨ ਸਜ ਉਹਨਾਂ ਦੇ ਆਉਣ ਵਾਲੇ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਰਣਜੀਤ ਬਾਵਾ ਨੇ ਇੰਸਟਤਾਗ੍ਰਾਮ ਅਕਾਊਂਟ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਹੈ ਕਿ ,’ਗੇੜੀ ਟਾਈਮ ਵਿੱਦ ਤਰਸੇਮ ਜੱਸੜ, ਅੱਜ ਬਾਈ ਕੋਲੋਂ ਆਪਾਂ ਗਾਣਾ ਲੈ ਲਿਆ ਹੈ ਆਇਆ ਲਓ ਜਲਦੀ’।

ਹੁਣ ਇਹ ਦੇਖਣਾ ਹੋਵੇਗਾ ਕਦੋਂ ਤੱਕ ਤਰਸੇਮ ਜੱਸੜ ਦੀ ਕਲਮ ‘ਚੋਂ ਨਿਕਲੇ ਗੀਤ ਨੂੰ ਰਣਜੀਤ ਬਾਵਾ ਆਪਣੀ ਅਵਾਜ਼ ਦਿੰਦੇ ਹਨ ਅਤੇ ਕਦੋ ਇਸ ਗੀਤ ਨੂੰ ਲੈ ਕੇ ਦਰਸ਼ਕਾਂ ਦੇ ਰੁ ਬ ਰੁ ਹੋਣ ਗਏ ਦੋਨਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ 2020 ‘ਚ ਜੱਸੀ ਗਿੱਲ ਅਤੇ ਜਸਵਿੰਦਰ ਭੱਲਾ ਨਾਲ ਫ਼ਿਲਮ ਡੈਡੀ ਕੂਲ ਮੁੰਡੇ ਫੂਲ 2 ‘ਚ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਉੱਥੇ ਤਰਸੇਮ ਜੱਸੜ ਵੀ ਫ਼ਿਲਮ ‘ਗਲਵੱਕੜੀ’ ‘ਚ ਵਾਮੀਕਾ ਗੱਬੀ ਨਾਲ ਆ ਰਹੇ ਹਨ ਜਿਹੜੀ 3 ਅਪ੍ਰੈਲ 2020 ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਣ ਵਾਲੀ ਹੈ।

ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੋਨੋ ਹੀ ਅਦਾਕਾਰਾ ਨੇ ਪੰਜਾਬੀ ਪੋਲੀਵੁਡ ਇੰਡਸਟਰੀ ਨੂੰ ਇਕ ਤੋਂ ਇਕ ਹਿੱਟ ਗੀਤ ਦਿਤੇ ਹਨ। ਇਹਨਾਂ ਨੇ ਹੁਣ ਤਕ ਜਿੰਨੇ ਵੀ ਗੀਤ ਗਏ ਹਨ ਉਹ ਸਾਰੇ ਗੀਤ ਇਕ ਤੋਂ ਇਕ ਸੁਪਰਹਿੱਟ ਰਹੇ ਹਨ ਦੱਸਣ ਯੋਗ ਹੈ ਕਿ ਰਣਜੀਤ ਬਾਵਾ ਨੇ ਹਾਲ ਹੀ ਚ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੀਂ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ। ਰਣਜੀਤ ਬਾਵਾ ਜਲਦ ਹੀ ‘ਮੈਨ ਇਨ ਬਲੈਕ- ਕਾਲੇ ਕੱਛਿਆਂ ਵਾਲੇ’ਫਿਲਮ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਣਗੇ। ਜਿਸ ਨੂੰ ਦਰਸ਼ਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।