R Nait new song Baby Bapu : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਆਰ ਨੇਤ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ। ਗਾਇਕ ਆਰ ਨੇਤ ਆਪਣਾ ਨਵਾ ਗੀਤ ‘ਬੇਬੇ ਬਾਪੂ’ ਲੈ ਕੇ ਦਰਸ਼ਕਾਂ ਦੇ ਰੁ ਬ ਰੁ ਹੋ ਚੁਕੇ ਹਨ ਮਾਤਾ ਪਿਤਾ ਅਜਿਹਾ ਰਿਸ਼ਤਾ ਹੈ ਜਿਹੜਾ ਵਿਅਕਤੀ ਦੇ ਸਭ ਤੋਂ ਵੱਧ ਕਰੀਬ ਦਾ ਹੁੰਦਾ ਹੈ।

ਹਰ ਕੋਈ ਆਪਣੇ ਮਾਂ ਪਿਓ ਦੀ ਵੱਡੀ ਉਮਰ ਦੀ ਦੁਆ ਪਰਮਾਤਮਾ ਅੱਗੇ ਕਰਦਾ ਹੈ ਅਤੇ ਹੁਣ ਅਜਿਹੀ ਹੀ ਅਰਦਾਸ ਕਰ ਰਹੇ ਨੇ ਗਾਇਕ ਆਰ ਨੇਤ ਆਪਣੇ ਨਵੇਂ ਗੀਤ ‘ਬੇਬੇ ਬਾਪੂ’ ਵਿਚ। ਆਰ ਨੇਤ ਨੇ ਆਪਣੀ ਮਾਂ ਦੇ ਜਨਮਦਿਨ ‘ਤੇ ਇਹ ਖੂਬਸੂਰਤ ਗੀਤ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਡੈਡੀਕੇਟ ਕੀਤਾ ਹੈ। ਜਿੱਥੇ ਆਰ ਨੇਤ ਆਪਣੇ ਬੇਬੇ ਅਤੇ ਬਾਪੂ ਦੇ ਹਾਲ ਇਸ ਗੀਤ ਰਾਹੀਂ ਦਰਸਾ ਰਹੇ ਹਨ ਉੱਥੇ ਹੀ ਇੱਕ ਛੋਟੇ ਕਿਸਾਨ ਪਰਿਵਾਰ ਦੇ ਦਰਦ ਨੂੰ ਵੀ ਬਿਆਨ ਕਰ ਰਹੇ ਹਨ।ਇਸ ਗੀਤ ਨੂੰ ਦਰਸ਼ਕਾਂ ਵਲੋਂ ਬਹੁਤ ਹੁੰਗਾਰਾ ਮਿਲ ਰਿਹਾ ਹੈ। ਕੁਝ ਹੀ ਘੰਟਿਆਂ ‘ਚ 11 ਲੱਖ ਤੋਂ ਵੱਧ ਲੋਕਾਂ ਵੱਲੋਂ ਯੂ ਟਿਊਬ ‘ਤੇ ਗੀਤ ਨੂੰ ਸੁਣਿਆ ਜਾ ਚੁੱਕਿਆ ਹੈ ਅਤੇ 1 ਲੱਖ ਤੋਂ ਵੱਧ ਲਾਈਕਸ ਹਾਸਿਲ ਹੋ ਚੁੱਕੇ ਹਨ।

ਗਾਣੇ ਦੇ ਬੋਲ ਆਰ ਨੇਤ ਨੇ ਹੀ ਲਿਖੇ ਅਤੇ ਸੰਗੀਤ ਮਿਊਜ਼ਿਕ ਅੰਪਾਇਰ ਨੇ ਤਿਆਰ ਕੀਤੀ ਹੈ। ਇਸ ਗੀਤ ਦੀ ਵੀਡੀਓ ਪ੍ਰੀਤ ਬੋਦਲ ਨੇ ਤਿਆਰ ਕੀਤੀ ਹੈ ਤੁਹਾਨੂੰ ਦਸ ਦਾਏਏ ਕਿ ‘ਡਿਫਾਲਟਰ’ ਗਾਣੇ ਤੋਂ ਬਾਅਦ ਸੁਰਖੀਆਂ ‘ਚ ਆਏ ਗਾਇਕ ਆਰ ਨੇਤ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ ਜਿੰਨ੍ਹਾਂ ‘ਚ ਦੱਬਦਾ ਕਿੱਥੇ ਆ, ਸਿੱਧੂ ਮੂਸੇ ਵਾਲਾ ਨਾਲ ਗਾਣਾ ‘ਪੋਆਏਜ਼ਨ’, ਲੁਟੇਰਾ, ਅਤੇ ਨਾਨ ਵਰਗੇ ਗਾਣੇ ਸ਼ਾਮਿਲ ਹਨ।ਆਉਣ ਵਾਲੇ ਸਮੇਂ ‘ਚ ਹੋ ਸਕਦਾ ਹੈ ਆਰ ਨੇਤ ਫ਼ਿਲਮ ਜ਼ਖਮੀ ‘ਚ ਐਕਟਿੰਗ ਡੈਬਿਊ ਕਰਦੇ ਹੋਏ ਵੀ ਨਜ਼ਰ ਆਉਣ ਜਿਸ ਦਾ ਅੰਦਾਜ਼ਾ ਦੇਵ ਖਰੌੜ ਵੱਲੋਂ ਆਰ ਨੇਤ ਨਾਲ ਸਾਂਝੀ ਕੀਤੀ ਤਸਵੀਰ ਤੋਂ ਲਗਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਣਾ ‘ਬਾਬਾ ਨਾਨਕ’ ਵੀ ਪਿਛਲੇ ਦਿਨੀਂ ਰਿਲੀਜ਼ ਕਰ ਚੁੱਕੇ ਹਨ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।