Punjab Singer Balraj New Song: ਆਪਣੀ ਖੂਬਸੂਰਤ ਆਵਾਜ ਨਾਲ ਸਭ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਿੰਗਰ ਬਲਰਾਜ ਨੂੰ ਕਿਸੇ ਜਾਣ ਪਹਿਚਾਣ ਦੇ ਮੋਹਤਾਜ ਨਹੀਂ ਹਨ। ਪੰਜਾਬੀ ਇੰਡਸਟਰੀ ਵਿੱਚ ਸਿੰਗਰ ਬਲਰਾਜ ਨੇ ਆਪਣੀ ਖੂਬਸੂਰਤ ਆਵਾਜ ‘ਚ ਕਈ ਹਿੱਟ ਗੀਤ ਦਿੱਤੇ ਹਨ। ਹੁਣ ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈੇਏ ਕਿ ਸਿੰਗਰ ਬਲਰਾਜ ਦਰਸ਼ਕਾਂ ਦੀ ਕਚਿਹਰੀ ਵਿੱਚ ਇੱਕ ਨਵਾਂ ਗੀਤ ਲੈ ਕੇ ਪੇਸ਼ ਹੋ ਗਏ ਹਨ ਜਿਸ ਦਾ ਨਾਮ ਹੈ ‘ਰੱਬ ਵਰਗਿਆ’। ਇਹ ਗੀਤ ਅੱਜ ਥੋੜਾ ਸਮਾਂ ਪਹਿਲਾਂ ਹੀ ਰਿਲੀਜ਼ ਹੋਇਆ ਹੈ।

ਦੱਸ ਦੇਈਏ ਕਿ ਇਸ ਗੀਤ ਨੂੰ ਖੂਬਸੂਰਤ ਆਵਾਜ ਬਲਰਾਜ ਨੇ ਹੀ ਦਿੱਤੀ ਹੈ ਤੇ ਇਸ ਨਾਲ ਇਸ ਗੀਤ ਦੇ ਬੋਲ ਸਿੰਘਜੀਤ ਦੁਆਰਾ ਲਿਖੇ ਗਏ ਹਨ। ਨਾਰੇਸ਼ ਕਾਕਾ ਦੁਆਰਾ ਤਿਆਰ ਹੋਏ ਇਸ ਪ੍ਰੋਜੈਕਟ ਨੂੰ ਮਿਊਜਿਕ ਜੀ ਗੁਰੀ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਕਾਕਾ ਜੀ ਫਿਲਮਜ਼ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਐਡਿਟ ਹਰਸ਼ ਚੋਪੜਾ ਨੇ ਕੀਤਾ ਹੈ ਅਤੇ ਇਸ ਵੀਡੀਓ ਨੂੰ ਡਿਜਾਈਨ ਬੰਟੀ ਵਨਟੇਕਰ ਨੇ ਕੀਤਾ ਹੈ। ਜੇਕਰ ਗੱਲ ਕਰੀਏ ਇਸ ਗੀਥ ਦੀ ਤਾਂ ਇਸ ਨੂੰ ਮੁੱਖ ਤੌਰ ਤੇ ਫੀਚਰ ਪ੍ਰਿਆਮਵਦਾ ਕਾਂਤ ,ਅਮਨ ਸ਼ਰਮਾ ਅਤੇ ਤਨਿਆ ਦੇਸੱਈ ਤੇ ਕੀਤਾ ਗਿਆ ਹੈ।
ਗੱਲ ਕੀਤੀ ਜਾਏ ਇਸ ਗੀਤ ਦੇ ਵੀਡੀਓ ਦੀ ਤਾਂ ਉਸ ਨੂੰ ਬਹੁਤ ਹੀ ਵਧੀਆ ਤੇ ਖੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਬਲਰਾਜ ਦੀ ਅਦਾਕਾਰੀ ਵੀ ਕਾਫੀ ਵਧੀਆ ਤਰੀਕੇ ਨਾਲ ਦਿਖਾਈ ਗਈ ਹੈ ਜੋ ਕਿ ਦਰਸ਼ਕਾਂ ਵੱਲੋਂ ਪਸੰਦ ਕੀਤਾੀ ਜਾ ਰਹੀ ਹੈ। ਇਸ ਗੀਤ ਨੂੰ ਬਲਰਾਜ ਦੇ ਬਾਕੀ ਗੀਤਾਂ ਦੀ ਤਰ੍ਹਾਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਨੂੰ ਹੁਣ ਤੱਕ ਯੂਟਿਊਬ ‘ਤੇ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਦਰਸ਼ਕਾਂ ਨੂੰ ਬਲਰਾਜ ਦਾ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ।

ਇਸ ਨਾਲ ਜੇਕਰ ਪੰਜਾਬੀ ਸਿੰਗਰ ਬਲਰਾਜ ਦੇ ਬਾਕੀ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਕਈ ਅਜਿਹੇ ਗੀਤ ਹਨ ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਬਹੁਤ ਹੀ ਖਾਸ ਜਗ੍ਹਾ ਬਣਾਈ ਹੈ। ਬਲਰਾਜ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਮੇਰੀ ਆਸ਼ੀਕੀ, ਪੂਰਨ ਸਾਂਭ ਜਵਾਨੀ, ਕਿੰਨਾ ਪਿਆਰ, ਇਸ਼ਕਬਾਜੀਂਅ, ਜਾਨ ਤੇ ਬਣੀ ਵਰਗੇ ਕਈ ਹਿੱਟ ਗੀਤ ਸ਼ਾਮਿਲ ਹਨ। ਬਲਰਾਜ ਅਜਿਹੇ ਸਿੰਗਰ ਹਨ ਜਿਨ੍ਹਾਂ ਦੇ ਗੀਤਾਂ ਨੂੰ ਜਿੰਨੀ ਖੂਬਸੂਰਤੀ ਨਾਲ ਗਾਇਆ ਹੁੰਦਾ ਹੈ ਤੇ ਨਾਲ ਹੀ ਉਸ ਦੀ ਪੇਸ਼ਕਸ਼ ਵੀ ਬਹਤੁ ਖੂਬਸੂਰਤ ਢੰਗ ਨਾਲ ਕੀਤੀ ਗਈ ਹੁੰਦੀ ਹੈ। ਸੋ ਪੂਰੀ ਉਮੀਦ ਹੈ ਕਿ ਬਲਰਾਜ ਦਾ ਇਹ ਨਵਾਂ ਗੀਤ ਰੱਬ ਵਰਗਿਆ ਦਰਸ਼ਕਾਂ ਦੀ ਕਚਿਹਰੀ ‘ਚ ਕਾਫੀ ਮਸ਼ਹੂਰ ਹੋ ਰਿਹਾ ਹੈ।