Parmish Verma: ਬੀਤੀ ਰਾਤ ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲੇ ਦੀ ਜਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਲਈ ਹੈ। ਉਸ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਪੋਸਟ ਕਰਕੇ ਪਰਮੀਸ਼ ਵਰਮਾ ‘ਤੇ ਹਮਲੇ ਦੀ ਗੱਲ ਕਬੂਲੀ ਹੈ। ਉਸ ਨੇ ਸਾਫ-ਸਾਫ ਸ਼ਬਦਾਂ ‘ਚ ਕਿਹਾ ਹੈ ਕਿ ਇਹ ਹਮਲਾ ਉਸ ਨੇ ਕੀਤਾ ਹੈ। ਇਸ ਵਾਰ ਉਹ ਬਚ ਗਿਆ ਹੈ ਪਰ ਅਗਲੀ ਵਾਰ ਨਹੀਂ ਬਚੇਗਾ।
ਦਿਲਪ੍ਰੀਤ ਨੇ ਪੋਸਟ ਦੇ ਜ਼ਰੀਏ ਪਰਮੀਸ਼ ਵਰਮਾ ਨੂੰ ਕਿਹਾ ਕਿ, ਉਦੋਂ ਤਾਂ ਬਹੁਤ ਚੈਲੇਂਜ ਕਰਦਾ ਸੀ ਕਿ ਫੁੱਲ ਜਾਣਕਾਰੀ ਹੈ, ਆਜਾ ਜਿਥੇ ਮਰਜ਼ੀ… ਬਹੁਤ ਬਚ ਬਚ ਕੇ ਨਿਕਲਦਾ ਰਿਹਾ ਹੈ ਤੇ ਹੁਣ ਧੱਕੇ ਚੜ੍ਹ ਹੀ ਗਿਆ। ਬੀਤੀ ਰਾਤ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹਮਲਾ ਹੋਣ ਦੀ ਖ਼ਬਰ ਆਈ ਹੈ।
Parmish Verma
ਦੱਸਿਆ ਜਾ ਰਿਹਾ ਹੈ ਕਿ ਉਹਨਾਂ ‘ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਿਲ ਕੀਤਾ ਗਿਆ ਹੈ। ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਦਕਿ ਪੁਲਿਸ ਵਲੋਂ ਜਾਂਚ ਜਾਰੀ ਹੈ।