Khanjar 2 Masha Ali : ਪਾਲੀਵੁਡ ਇੰਸਡਟਰੀ ‘ਚ ਅੱਜ ਕੱਲ੍ਹ ਗੀਤਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਪਣੇ ਵਿਹਲੇ ਸਮੇਂ ‘ਚ ਗੀਤਾਂ ਰਾਹੀ ਆਪਣਾ ਮਨੋਰੰਜਨ ਕਰਦੇ ਹਨ। ਪੰਜਾਬੀ ਇੰਡਸਟਰੀ ‘ਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਸਿੰਗਰ ਮਾਸ਼ਾ ਅਲੀ ਦਾ ਗੀਤ ‘ਖੰਜਰ 2′ ਯੂਟਿਊਬ ‘ਤੇ ਰਿਲੀਜ਼ ਹੋ ਚੁੱਕਾ ਹੈ ਜੋ ਕਿ ਬਹੁਤ ਹੀ ਵਧੀਆ ਹੈ ਅਤੇ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਗੱਲ ਕੀਤੀ ਜਾਏ ਇਸ ਵੀਡੀਓ ਦੀ ਤਾਂ ਉਹ ਬਹੁਤ ਹੀ ਵਧੀਆ ਹੈ ਜੋ ਕਿ ਬੰਟੀ ਵਨਟੇਕਰ ਦੁਆਰਾ ਬਣਾਈ ਗਈ ਹੈ।
ਗੀਤ ਦੇ ਬੋਲ ਅਮਨ ਬਰਵਾ ਦੁਆਰਾ ਲਿਖੇ ਗਏ ਹਨ ਤੇ ਮਿਊਜ਼ਿਕ ਦਿੱਤਾ ਗਿਆ ਹੈ ਜੀ ਗੁਰੀ ਦੁਆਰਾ। ਗੱਲ ਕੀਰਏ ਇਸ ਗੀਤ ਦੀ ਫੀਚਰਿੰਗ ਦੀ ਤਾਂ ਉਹ ਮਾਸ਼ਾ ਅਲੀ, ਰਿਚਾ ਗੁਲਾਟੀ ਤੇ ਸੰਜੇ ਡੀ ਦੁਆਰਾ ਕੀਤੀ ਗਈ ਹੈ। ਗੀਤ ਨੂੰ ਨਰੇਸ਼ ਕਾਕਾ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਮਾਸ਼ਾ ਅਲੀ ਦਾ ਇਹ ਗੀਤ ਖੰਜਰ ਗੀਤ ਦਾ ਦੂਜਾ ਭਾਗ ਹੈ।

ਇਸ ਗੀਤ ਦੇ ਪਹਿਲੇ ਭਾਗ ਨੂੰ ਦਰਸ਼ਕਾਂ ਦੁਆਰਾ ਕਾਫੀ ਪਿਆਰ ਕੀਤਾ ਗਿਆ ਸੀ ਜੋ ਕਿ ਇੱਕ ਸੈਡ ਸਾਂਗ ਗੀਤ ਸੀ। ਖੰਜਰ 2 ਦਾ ਗੀਤ ਵੀ ਇੱਕ ਸੈਡ ਸਾਂਗ ਹੈ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਤੇ ਲਿਖਿਆ ਗਿਆ ਹੈ। ਪਹਿਲੇ ਗੀਤ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਸ ਦੇ ਯੂਟਿਊਬ ‘ਤੇ ਲੱਖਾਂ ‘ਚ ਵਿਊਜ਼ ਹਨ। ਮਾਸ਼ਾ ਅਲੀ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।

ਮਾਸ਼ਾ ਅਲੀ ਬਹੁਤ ਹੀ ਗੁਣੀ ਗਾਇਕ ਹਨ ਤੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਮਾਸ਼ਾ ਅਲੀ ਦੇ ਇੰਸਟਾਗ੍ਰਾਮ ‘ਤੇ ਪਾਲੀਵੁਡ ਦੇ ਸਭ ਗਾਇਕਾਂ ਤੇ ਹੋਰ ਸਿਤਾਰਿਆਂ ਨੇ ਉਹਨਾਂ ਦੇ ਇਸ ਗੀਤ ਨੂੰ ਲੈ ਕੇ ਕਈ ਧਾਰਨਾਵਾਂ ਅਤੇ ਵਧਾਈਆਂ ਦਿੱਤੀਆਂ ਹਨ ਜੋ ਕਿ ਕਾਫੀ ਵਧੀਆ ਹਨ।