Diljit Dosanjh chemistry Kriti Sanon :ਬਾਲੀਵੁੱਡ ਵਿੱਚ 2017 ਵਿੱਚ ਆਨਸਕ੍ਰੀਨ ਨਵੀਆਂ-ਨਵੀਆਂ ਜੋੜੀਆਂ ਬਣ ਰਹੀਆਂ ਹਨ। ਵਰੁਣ-ਅਨੁਸ਼ਕਾ, ਤਾਪਸੀ-ਦਿਲਜੀਤ,ਰਣਬੀਰ ਤੋਂ ਬਾਅਦ ਹੁਣ ਕ੍ਰਿਤੀ ਸੈਨਨ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਬਣ ਗਈ ਹੈ। ਦੋਨੋਂ ਦਿਨੇਸ਼ ਵਿਜਨ ਦੀ ਅਗਲੀ ਫਿਲਮ `ਅਰਜੁਨ ਪਟਿਆਲਾ` ਵਿੱਚ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਫਰਵਰੀ ਤੋਂ ਸ਼ੁਰੂ ਹੋਵੇਗੀ।
Diljit Dosanjh chemistry Kriti Sanon
ਖਬਰਾਂ ਅਨੁਸਾਰ ਫਿਲਮ ਵਿੱਚ ਕ੍ਰਿਤੀ ਜਰਨਲਿਸਟ ਅਤੇ ਦਿਲਜੀਤ ਛੋਟੇ ਸ਼ਹਿਰ ਦੇ ਲੜਕੇ ਦੀ ਭੂਮਿਕਾ ਵਿੱਚ ਹਨ। ਇਹ ਕਾਮੇਡੀ ਫਿਲਮ ਹੋਵੇਗੀ। ਫਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਹੋਵੇਗੀ। ਜਲਦ ਫਿਲਮ ਦਾ ਡਾਇਰੈਕਟਰ ਵੀ ਫਾਈਨਲ ਹੋ ਜਾਵੇਗਾ।
ਕ੍ਰਿਤੀ ਸੈਨਨ ਨੇ ਸੋਸ਼ਲ ਮੀਡੀਆ `ਤੇ ਤਸਵੀਰ ਸ਼ੇਅਰ ਕਰ ਫਿਲਮ ਨੂੰ ਕਨਫਰਮ ਕਰ ਦਿੱਤਾ। ਉਨ੍ਹਾਂ ਨੇ ਲਿਖਿਆ `ਇਹ ਬਹੁਤ ਫਨ ਰਾਈਡ ਹੋਵੇਗਾ, ਸ਼ੁਰੂ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ”।
ਮੀਡੀਆ ਨਾਲ ਗੱਲਬਾਤ ਦੌਰਾਨ ਦਿਨੇਸ਼ ਵਿਜਨ ਨੇ ਕਿਹਾ ਕਿ ਹਿੰਦੀ ਫਿਲਮ ਆਡਿਅੰਨਜ਼ ਨੇ ਦਿਲਜੀਤ ਦੀ ਗੰਭੀਰਤਾ ਤਾਂ ਦੇਖ ਲਈ ਹੈ ਹੁਣ ਵਾਰੀ ਹੈ ਉਨ੍ਹਾਂ ਦੀ ਕਾਮੇਡੀ ਦੇਖਣ ਦੀ। ਕ੍ਰਿਤੀ ਬਰੇਲੀ ਤੋਂ ਪਟਿਆਲਾ ਜਾ ਰਹੀ ਹੈ ਅਤੇ ਇੱਕ ਵਾਰ ਫਿਰ ਛੋਟੇ ਸ਼ਹਿਰ ਦੀ ਲੜਕੀ ਬਣੇਗੀ ਪਰ ਇਸ ਵਾਰ ਉਸ ਦੇ ਹੱਥ ਵਿੱਚ ਕਲਮ ਹੋਵੇਗੀ।
ਕ੍ਰਿਤੀ ਨੇ ਕਿਹਾ `ਮੈਨੂੰ ਚੰਗੀਆਂ ਕਾਮੇਡੀ ਫਿਲਮਾਂ ਬਹੁਤ ਪਸੰਦ ਹਨ। ਜਦੋਂ ਮੈਂ `ਬਰੇਲੀ ਕੀ ਬਰਫੀ` ਦੀ ਸ਼ੂਟਿੰਗ ਕਰ ਰਹੀ ਸੀ ਤਾਂ ਮੈਂ ਅਹਿਸਾਸ ਹੋਇਆ ਕਿ ਮੈਂ ਇਸਦਾ ਵੀ ਹਿੱਸਾ ਬਣ ਸਕਦੀ ਹਾਂ ।ਮੈਂ ਦਿਲਜੀਤ ਦੇ ਨਾਲ ਸ਼ੂਟਿੰਗ ਦਾ ਇੰਤਜ਼ਾਰ ਕਰ ਰਹੀ ਹਾਂ।
ਕ੍ਰਿਤੀ ਦੀਆਂ ਇਸ ਸਾਲ ਦੋ ਫਿਲਮਾਂ `ਰਾਬਤਾ` ਅਤੇ `ਬਰੇਲੀ ਕੀ ਬਰਫੀ` ਰਿਲੀਜ਼ ਹੋਈਆਂ ਹਨ। `ਰਾਬਤਾ` ਬਾਕਸ ਆਫਿਸ `ਤੇ ਬੁਰੀ ਤਰ੍ਹਾਂ ਫਲਾਪ ਹੋਈ ਸੀ ।ਉੱਥੇ `ਬਰੇਲੀ ਕੀ ਬਰਫੀ` ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ।
ਦਿਲਜੀਤ, ਅਨੁਸ਼ਕਾ ਸ਼ਰਮਾ ਦੇ ਨਾਲ `ਫਿਲੌਰੀ` ਵਿੱਚ ਕੰਮ ਕਰ ਚੁੱਕੇ ਹਨ। ਅੱਜਕੱਲ੍ਹ ਉਹ ਹਾਕੀ ਪਲੇਅਰ ਸੰਦੀਪ ਸਿੰਘ `ਤੇ ਬਣਨ ਵਾਲੀ ਬਾਇਓਪਿਕ `ਤੇ ਕੰਮ ਕਰ ਰਹੇ ਹਨ।
ਦੱਸ ਦੇਈਏ ਕਿ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਆਉਣ ਵਾਲੀ ਫਿਲਮ ‘ਫਿਲੌਰੀ’ ਲਈ ਰੈਪਰ ਬਣ ਗਈ ਸੀ । ਅਨੁਸ਼ਕਾ ਨੇ ਹੋਮ ਪ੍ਰੋਡਕਸ਼ਨ ਦੀ ਦੂਜੀ ਫਿਲਮ ‘ਫਿਲੌਰੀ’ ਲਈ ਇੱਕ ਰੈਪ ਗੀਤ ਰਿਕਾਰਡ ਕਰ ਲਿਆ ਸੀ। ਅਨੁਸ਼ਕਾ ਨੇ ਫਿਲਮ ਵਿੱਚ ਅਦਾਕਾਰੀ ਵੀ ਕੀਤੀ ਸੀ।