Kareena Kapoor troll: ਕਸ਼ਮੀਰ ਦੇ ਇੱਕ ਪਿੰਡ ਵਿੱਚ ਅੱਠ ਸਾਲ ਦੀ ਬੱਚੀ ਦੇ ਨਾਲ ਗੈਂਗਰੇਪ ਦੀ ਘਟਨਾ ਤੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਆਪਣਾ ਗੁੱਸਾ ਜਾਹਿਰ ਕੀਤਾ। ਬੱਚੀ ਨੂੰ ਇੰਸਾਫ ਦਿਲਵਾਉਣ ਦੇ ਲਈ ਬਾਲੀਵੁੱਡ ਸਿਤਾਰਿਆਂ ਨੇ #JusticeForOurChild ਦਾ ਕੈਂਪੇਨ ਸ਼ੁਰੂ ਕੀਤਾ। ਇਸ ਕੈਂਪੇਨ ਵਿੱਚ ਕਈ ਵੱਡੇ ਸਿਤਾਰੇ ਜੁੜੇ। ਹਾਲ ਹੀ ਵਿੱਚ ਇਸ ਕੈਂਪੇਨ ਵਿੱਚ ਕਰੀਨਾ ਕਪੂਰ ਖਾਨ ਸ਼ਾਮਿਲ ਹੋਈ ।ਕਰੀਨਾ ਦੀ ‘’I am Hindustan. I am Ashamed’ ਲਿਖੇ ਪੋਸਟਰ ਦੇ ਨਾਲ ਤਸਵੀਰ ਵਿੱਚ ਸਵਰਾ ਭਾਸਕਰ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ। ਇਸ ਤਸਵੀਰ ਤੇ ਯੂਜ਼ਰਜ਼ ਨੇ ਕਰੀਨਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
Kareena Kapoor troll
ਇੱਕ ਯੂਜ਼ਰ ਨੇ ਲਿਖਿਆ ਕਿ ਕਰੀਨਾ ਨੂੰ ਤਾਂ ਮੁਸਲਿਮ ਨਾਲ ਵਿਆਹ ਕਰਨ ਤੇ ਸ਼ਰਮਾ ਆਉਣੀ ਚਾਹੀਦੀ । ਉਸਨੇ ਆਪਣੇ ਬੱਚੇ ਦਾ ਨਾਮ ਵੀ ਤੈਮੂਰ ਰੱਖਿਆ ਹੈ ਜੋ ਬੇਰਿਹਮ ਸ਼ਾਸਕ ਰਿਹਾ ਹੈ। ਇਸ ਟਵੀਟ ਦੇ ਜਵਾਬ ਵਿੱਚ ਕਰੀਨਾ ਦੀ ਕੋ-ਸਟਾਰ ਸਵਰਾ ਭਾਸਕਰ ਨੇ ਜਮ ਕੇ ਕਲਾਸ ਲਗਾਈ। ਉਨ੍ਹਾਂ ਨੇ ਲਿਖਿਆ ਕਿ ਆਪਣੇ ਹੋਣੇ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਰੱਬ ਨੇ ਤੁਹਾਨੂੰ ਦਿਮਾਗ ਦਿੱਤਾ ਹੈ, ਜਿਸ ਵਿੱਚ ਤੁਸਂ ਨਫਰਤ ਭਰ ਕੇ ਰੱਖਦੇ ਹੋ।
ਦੱਸ ਦੇਈਏ ਕਿ ਕਠੂਆ ਵਿੱਚ ਹੋਈ ਦਰਦਨਾਕ ਘਟਨਾ ਤੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਜਲਦ ਇਨਸਾਫ ਮਿਲਣ ਦੀ ਅਪੀਲ ਕੀਤੀ ਹੈ। ਦਿਲ ਦਹਿਲਾ ਦੇਣ ਵਾਲੀ ਗੈਂਗਰੇਪ ਦੀ ਘਟਨਾ ਤੋਂ ਬਾਅਦ ਲੋਕ ਗੁੱਸੇ ਨਾਲ ਭਰੇ ਟਵੀਟ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਕਰੜੀ ਤੋਂ ਕਰੜੀ ਸਜਾ ਦੇਣ ਦੀ ਮੰਗ ਕਰ ਰਹੇ ਹਨ। ਕਈ ਸਿਤਾਰਿਆਂ ਨੇ ਪੋਸਟਰ ਦੇ ਨਾਲ I am Hindustan. I am Ashamed ਲਿਖੇ ਪੋਸਟਰ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕੀਤੀਆਂ।
ਸੋਨਮ ਕਪੂਰ ਨੇ ਬਲੈਕ ਐਂਡ ਵਾਈਟ ਇਮੇਜ ਦੇ ਨਾਲ ਪੋਸਟਰ ਲਏ ਆਪਣੇ ਤਸਵੀਰਾਂ ਪੋਸਟ ਕੀਤੀਆਂ ਹਨ।ਸੋਨਮ ਨੇ ਲਿਖਿਆ ‘I am Hindustan. I am Ashamed. #JusticeForOurChild 8 years old. Gangraped. Murdered. In ‘Devi’-sthaan temple. #Kathua’
ਦੱਸ ਦੇਈਏ ਕਿ ਕਰੀਨਾ ਕਪੂਰ ਜਲਦ ਸੋਨਮ ਕਪੂਰ ਅਤੇ ਸਵਰਾ ਭਾਸਕਰ ਦੇ ਨਾਲ ਵੀਰੇ ਦੀ ਵੈਡਿੰਗ ਵਿੱਚ ਨਜ਼ਰ ਆਉਣ ਵਾਲੀ ਹੈ। ਹਾਲ ਹੀ ਵਿੱਚ ਇਸ ਫਿਲਮ ਦਾ ਮਿਊਜਿਕ ਵੀਡੀਓ ਸ਼ੂਟ ਕੀਤਾ ਗਿਆ ਹੈ। ਹਾਲ ਹੀ ਵਿੱਚ ਖਬਰ ਆਈ ਸੀ ਕਿ ਬਾਲੀਵੁੱਡ ਦੀਵਾ ਕਰੀਨਾ ਕਪੂਰ ਅਤੇ ਸਿਮ ਵਰਲਡ ਮਾਨੁਸ਼ੀ ਛਿੱਲਰ ਨੂੰ ਹਾਲ ਹੀ ਵਿੱਚ ਇੱਕ ਫ੍ਰੇਮ ਵਿੱਚ ਉੱਤਾਰਿਆ ਗਿਆ।
Kareena Kapoor troll
ਇਹ ਵੀਡੀਓ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ, ਵੀਡੀਓ ਜਵੈਲਰੀ ਬ੍ਰਾਂਡ ਦੇ ਨਾਲ ਜੁੜਿਆ ਹੋਇਆ ਹੈ।ਇਸ ਵੀਡੀਓ ਦੀ ਸ਼ੁਰੂਆਤ ਹੁੰਦੀ ਹੈ ਵਿਆਹ ਦੇ ਪਲਾਨ ਦੇ ਨਾਲ। ਕਰੀਨਾ ਕਪੂਰ ਐਡ ਵਿੱਚ ਮਾਨੁਸ਼ੀ ਤੋਂ ਪੁੱਛਦੀ ਹੈ ਕਿ ਤੁਹਾਡਾ ਵਿਆਹ ਕਿਸ ਤਰ੍ਹਾਂ ਹੋਵੇਗਾ। ਫਿਰ ਮਾਨੁਸ਼ੀ ਆਪਣੇ ਸੁਪਨਿਆਂ ਦੇ ਬਾਰੇ ਸਭ ਕੁੱਝ ਦੱਸਦੀ ਹੈ। ਵੀਡੀਓ ਵਿੱਚ ਮਾਨੁਸ਼ੀ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਜਲਦ ਬਾਲੀਵੁੱਡ ਵਿੱਚ ਐਂਟਰੀ ਕਰਨ ਦੇ ਨਾਲ ਸਭ ਦੀ ਛੁੱਟੀ ਕਰਨ ਵਾਲੀ ਹੈ।