Gurnam Bhullar: ਪੰਜਾਬੀ ਸੰਗੀਤ ਅਤੇ ਸਿਨੇਮਾ ਉਦਯੋਗ ਵਿਕਸਿਤ ਹੋ ਰਿਹਾ ਹੈ ਅਤੇ ਇਸ ਦੇ ਕਲਾਕਾਰਾਂ ਦਾ ਵੀ ਵਿਕਾਸ ਹੋ ਰਿਹਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੇ ਗੀਤ ‘ਡਾਇਮੰਡ’ ਨਾਲ ਖਾਸ ਜਗ੍ਹਾ ਬਣਾਉਣ ਵਾਲਾ ਨੌਜਵਾਨ ਗਾਇਕ ਗੁਰਨਾਮ ਭੁੱਲਰ ਦੀ ਬਤੌਰ ਅਦਾਕਾਰ ਪਹਿਲੀ ਪੰਜਾਬੀ ਫ਼ਿਲਮ ਜਲਦ ਹੀ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਗੁਰਨਾਮ ਭੁੱਲਰ ਦੀ ਮਾਂ ਉਨ੍ਹਾਂ ਨੂੰ ਵਿਆਹ ਕਰਵਾਉਣ ਲਈ ਕਹਿ ਰਹੀ ਹੈ ਪਰ ਗੁਰਨਾਮ ਭੁੱਲਰ ਨੂੰ ਉਨ੍ਹਾਂ ਦੇ ਪਸੰਦ ਦੀ ਕੁੜੀ ਨਹੀਂ ਮਿਲ ਰਹੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਸੰਦ ਦੀ ਕੁੜੀ ਮਿਲ ਜਾਵੇਗੀ ਤਾਂ ਉਹ ਆਪਣੀ ਮਾਂ ਨੂੰ ਦੱਸ ਦੇਣਗੇ। ਦਰਅਸਲ ਇਹ ਸਭ ਕੁਝ ਅਸੀਂ ਨਹੀਂ ਬਲਕਿ ਗੁਰਨਾਮ ਭੁੱਲਰ ਆਪ ਕਹਿ ਰਹੇ ਹਨ। ਦਸ ਦੇਈਏ ਕਿ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸ਼ੇਅ੍ਰ ਕੀਤੀ ਹੈ। ਇਸ ਤਸਵੀਰ ‘ਚ ਉਹ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗੁਰਨਾਮ ਭੁੱਲਰ ਨੇ ਲਿਖਿਆ ਹੈ ਕਿ ਜਦੋਂ ਉਹ ਆਪਣੀ ਮਾਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਦੀ ਮਾਂ ਅਕਸਰ ਉਨ੍ਹਾਂ ਨਾਲ ਉਨ੍ਹਾਂ ਦੇ ਵਿਆਹ ਬਾਰੇ ਗੱਲਾਂ ਕਰਦੀ ਰਹਿੰਦੀ ਹੈ ਪਰ ਉਹ ਆਪਣੇ ਲਈ ਵਧੀਆ ਕੁੜੀ ਲੱਭ ਰਹੇ ਹਨ। ਗੁਰਨਾਮ ਭੁੱਲਰ ਇੱਕ ਅਜਿਹੇ ਅਦਾਕਾਰ ਅਤੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਡਮੁੱਲਾ ਯੋਗਦਾਨ ਪ੍ਰਾਪਤ ਕੀਤਾ ਹੈ ਅਤੇ ਬਹੁਤ ਹੀ ਘੱਟ ਸਮੇਂ ‘ਚ ਆਪਣੀ ਗਾਇਕੀ ਦੇ ਜ਼ਰੀਏ ਇੰਡਸਟਰੀ ‘ਚ ਖਾਸ ਪਛਾਣ ਬਣਾਈ ਹੈ।

ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਹਨ ਭਾਵੇਂ ਉਹ ਡਾਇਮੰਡ ਦੀ ਝਾਂਜਰ ਹੋਵੇ ,ਪੱਕ ਠੱਕ ਹੋਵੇ ,ਉਧਾਰ ਚੱਲਦਾ ,ਜੱਟ ਜ਼ਿਮੀਂਦਾਰ ,ਯਾਰੀ ‘ਤੇ ਸਰਦਾਰੀ ਜਾਂ ਫਿਰ ਹੋਰ ਕੋਈ ਹੋਵੇ। ਉਨ੍ਹਾਂ ਦਾ ਹਰ ਗੀਤ ਦਰਸ਼ਕਾਂ ‘ਚ ਮਕਬੂਲ ਹੋਇਆ ਹੈ। ਗੁਰਨਾਮ ਭੁੱਲਰ ਹੁਣ ਫਿਲਮਾਂ ‘ਚ ਆਉਣ ਦੀ ਤਿਆਰੀ ਕਰ ਰਹੇ ਹਨ।

ਗੁਰਨਾਮ ਭੁੱਲਰ ਪੰਜਾਬੀ ਫ਼ਿਲਮ ‘ਵਲੈਤੀ ਯੰਤਰ’ ਰਾਹੀ ਜਲਦ ਹੀ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫ਼ਿਲਮ ਲਈ ਰੋਪੜ ਨੇੜੇ ਇਕ ਸ਼ਾਨਦਾਰ ਸੈੱਟ ਲਗਾਇਆ ਗਿਆ ਹੈ। ‘ਯੰਗਰਸ ਡਰੀਮ ਵਰਲਡ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਨਰੇਸ਼ ਸਿੰਗਲਾ ਦੀ ਇਸ ਫ਼ਿਲਮ ਨੂੰ ਰਣਜੀਤ ਬੱਲ ਡਇਰੈਕਟ ਕਰ ਰਹੇ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਰਨ ਸੰਧੂ ਅਤੇ ਧੀਰਜ ਕੁਮਾਰ ਦੀ ਲਿਖੀ ਇਸ ਫ਼ਿਲਮ ‘ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਦੇ ਨਾਲ ਨਾਲ ਦੋ ਖੂਬਸੂਰਤ ਕੁੜੀਆਂ ਵੀ ਇਸ ਫ਼ਿਲਮ ਜ਼ਰੀਏ ਬਤੌਰ ਅਦਾਕਾਰਾ ਡੈਬਿਊ ਕਰ ਰਹੀਆਂ ਹਨ।
