ਪਤੀ ਨਾਲ ਗੋਆ ‘ਚ ਇੰਝ ਮਨਾਇਆ ਦੇਬੀਨਾ ਨੇ ਆਪਣਾ ਜਨਮਦਿਨ, ਵੇਖੋ ਤਸਵੀਰਾਂ

Gurmeet Debina Goa Holidays Pics Pictures TV clips Gurmeet Chaudhary

1 of 10

Gurmeet Debina Goa Holidays Pics : ਟੀਵੀ ਕਪਲ ਗੁਰਮੀਤ ਚੌਧਰੀ ਅਤੇ ਦੇਬੀਨਾ ਬਨਰਜੀ ਦੀਆਂ ਗੋਆਂ ‘ਚ ਛੁੱਟੀਆਂ ਮਨਾਉਂਦੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

Gurmeet Debina Goa Holidays Pics
Gurmeet Debina Goa Holidays Pics

ਰਾਮਾਇਣ ਫੇਮ ਗੁਰਮੀਤ ਚੌਧਰੀ ਨੇ ਪਤਨੀ ਦੇਬੀਨਾ ਬਨਰਜੀ ਦਾ ਜਨਮਦਿਨ ਗੋਆ ਵਿੱਚ ਸੈਲੀਬ੍ਰੇਟ ਕੀਤਾ।

ਤਸਵੀਰਾਂ ਵਿੱਚ ਕਪਲ ਦੀ ਰੋਮਾਂਟਿਕ ਕੈਮਿਸਟਰੀ ਵੇਖਦੇ ਹੀ ਬਣਦੀ ਹੈ।

ਦੇਬੀਨਾ ਬਨਰਜੀ ਨੇ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਸ ਦੌਰਾਨ ਦੇਬਿਨਾ ਨੇ ਵਹਾਇਟ ਕਲਰ ਨੂੰ ਚੁਣਿਆ। ਤਸਵੀਰਾਂ ਵਿੱਚ ਉਹ ਵਹਾਇਟ ਕਲਰ ਦੇ ਆਊਟਫਿੱਟ ਵਿੱਚ ਦਿਖੀ।

ਓਪਨ ਹੇਅਰ ਅਤੇ ਹੈਟ ਉਨ੍ਹਾਂ ਦੇ ਲੁਕ ਨੂੰ ਕੰਪਲੀਟ ਕਰ ਰਿਹਾ ਹੈ।

ਦੱਸ ਦੇਈਏ ਕਿ ਕਪਲ ਨੇ ਆਪਣੇ ਵਿਆਹ ਦੀ ਐਨੀਵਰਸਰੀ ਨੂੰ ਵੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਸੀ।

ਉਨ੍ਹਾਂ ਦੇ ਇਸਤਾਂਬੁਲ ਹਾਲੀਡੇਅ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।

ਟੀਵੀ ਸ਼ੋਅ ਰਾਮਾਇਣ ਵਿੱਚ ਦੋਨਾਂ ਨੇ ਇਕੱਠੇ ਕੰਮ ਕੀਤਾ ਸੀ। ਉਨ੍ਹਾਂ ਨੇ ਰਾਮ ਅਤੇ ਸੀਤਾ ਦਾ ਰੋਲ ਨਿਭਾਇਆ ਸੀ। ਇਸ ਦੌਰਾਨ ਦੋਨੋਂ ਇੱਕ – ਦੂਜੇ ਨੂੰ ਦਿਲ ਦੇ ਬੈਠੇ ਸਨ। ਇਸ ਸ਼ੋਅ ਤੋਂ ਉਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਹਾਸਿਲ ਹੋਈ ਸੀ।

ਕੁੱਝ ਸਮੇਂ ਤੱਕ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਦੋਨਾਂ ਨੇ ਵਿਆਹ ਕਰ ਲਿਆ। ਹਾਲ ਹੀ ਵਿੱਚ ਗੁਰਮੀਤ ਚੌਧਰੀ ਨੇ ਫੌਜ, ਵਜ੍ਹਾ ਤੁਮ ਹੋ, ਹੇਟ ਸਟੋਰੀ 4, ਖਾਮੋਸ਼ੀਆਂ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।

ਉੱਥੇ ਹੀ ਦੇਬੀਨਾ ਦੀ ਗੱਲ ਕਰੀਏ ਤਾਂ ਉਹ ਚਿੜੀਆਘਰ, ਸੰਤੋਸ਼ੀ ਮਾਂ, ਡਾਕਟਰ ਮਧੁਮਤੀ ਆਨ ਡਿਊਟੀ ਅਤੇ ਪਤੀ ਪਤਨੀ ਓਰ ਵੋ ਵਰਗੇ ਹਿੱਟ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਹੈ।