ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ਜਾਲੀ ਐਲਐਲਬੀ 2’ ‘ਚ ਬਾਕਸ ਆਫਿਸ ‘ਤੇ ਜਬਰਦਸਤ ਕਮਾਈ ਕੀਤੀ ਹੈ। ਇਸ ਫਿਲਮ ਨੇ ਘਰੇਲੂ ਬਾਕਸ ਆਫਿਸ਼ ‘ਤੇ 100 ਕਰੋੜ ਦਾ ਅੰਕੜਾ ਪਹਿਲਾ ਹੀ ਪਾਰ ਕਰ ਲਿਆ। ਫਿਲਮ ਨੇ ਹੁਣ ਤੱਕ 6 ਹਫਤਿਆਂ ‘ਚ 116.92 ਕਰੋੜ ਦੀ ਕਮਾਈ ਕਰ ਲਈ ਹੈ। ਤਰਨ ਆਦਰਸ਼ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ।
ਦੱਸ ਦਈਏ ਕਿ ਅਕਸ਼ੇ ਕੁਮਾਰ ਤੇ ਹੁਮਾ ਕੁਰੈਸ਼ੀ ਫਿਲਮ ਸਟਾਰਰ ‘ਜਾਲੀ ਐਲਐਲਬੀ 2’ ਕਮਾਈ ਦੇ ਮਾਮਲੇ ‘ਚ ਸਾਲ ਦੀ ਦੂਜੀ ਸਭ ਤੋਂ ਵੱਡੀ ਫਿਲਮ ਬਣ ਗਈ ਹੈ। ਸੁਭਾਸ਼ ਕਪੂਰ ਨਿਰਦੇਸ਼ਨ ‘ਚ ਬਣੀ ਇਸ ਫਿਲਮ ਨੇ ਓਵਰਸੀਜ਼ ਮਾਰਕਿਟ ‘ਚ ਹੁਣ ਤੱਕ ਸ਼ਾਨਦਾਰ ਕਮਾਈ ਕੀਤੀ ਹੈ।
ਫਿਲਮ ਸਾਲ 2013 ‘ਚ ਆਈ ਅਰਸ਼ਦ ਵਾਰਸੀ ਤੇ ਬੋਮਨ ਇਰਾਨੀ ਦੀ ਫਿਲਮ ‘ਜਾਲੀ ਐਲਐਲਬੀ’ ਦਾ ਸੀਕੁਅਲ ਹੈ। 10 ਫਰਵਰੀ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਦੁਨੀਆ ਭਰ ‘ਚ ਹੁਣ ਤੱਕ ਤਕਰੀਬਨ 200 ਕਰੋੜ ਰੁਪਏ ਦਾ ਕਾਰੇਬਾਰ ਕਰ ਲਿਆ ਹੈ।
ਦੱਸ ਦਈਏ ਕਿ ਸਾਲ 2017 ‘ਚ ਵਰਲਡ ਵਾਈਡ ਕਮਾਈ ਦੇ ਮਾਮਲੇ ‘ਚ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਕਰੀਬ 285 ਕਰੋੜ ਦੀ ਕਮਾਈ ਦੇ ਨਾਲ ਪਹਿਲੇ ਨੰਬਰ ‘ਤੇ ਬਣੀ ਹੋਈ ਹੈ। ਉਸ ਤੋਂ ਬਾਅਦ ਅੱਕੀ ਦੀ ‘ਜਾਲੀ ਐਲਐਲਬੀ 2’ ਦਾ ਹੀ ਨੰਬਰ ਆਉਂਦਾ ਹੈ, ਜਿਸਨੇ ਵਰਲਡਵਾਈਡ ਹੁਣ ਤੱਕ 199.68 ਕਰੋੜ ਕਮਾਏ ਨੇ।ਦੱਸ ਦਈਏ ਕਿ ਪਿਛਲੇ 13 ਮਹੀਨਿਆਂ ‘ਚ 100 ਕਰੋੜ ਕਲੱਬ ‘ਚ ਸ਼ਾਮਿਲ ਹੋਣ ਵਾਲੀ ਅੱਕੀ ਦੀ ਇਹ ਲਗਾਤਾਰ ਚੌਥੀ ਫਿਲਮ ਬਣ ਗਈ ਹੈ।ਹੁਣ ਦੇਖੋ ‘ਜਾਲੀ ਐਲਐਲਬੀ 2’ ਦਾ ਇਹ ਗਾਣਾ: