ਐਵਾਰਡ ਫੰਕਸ਼ਨ ਵਿੱਚ ਸਾਰਾ-ਅਨੰਨਿਆ ਦਾ ਗਲੈਮਰਸ ਅੰਦਾਜ਼,ਰਣਵੀਰ-ਰਿਤਿਕ ਵੀ ਹੋਏ ਸ਼ਾਮਿਲ

Zee Cine Awards 2020 Ranveer Singh, Taapsee Walk Away With Trophies

1 of 10

Zee Cine Awards 2020: ਹਰ ਵਾਰ ਦੀ ਤਰ੍ਹਾਂ ਸਾਲ  2020 ਵਿੱਚ ਵੀ ਜੀ ਸਿਨੇ ਐਵਾਰਡ ਦਾ ਰੰਗਾ ਰੰਗ ਪ੍ਰੋਗਰਾਮ ਰੱਖਿਆ ਗਿਆ।

ਇਸ ਦੌਰਾਨ ਕਈ ਸਾਰੇ ਬਾਲੀਵੁਡ ਸਿਤਾਰਿਆਂ ਨੇ ਹਿੱਸਾ ਲਿਆ।

ਕੋਰੋਨਾ ਵਾਇਰਸ ਦੇ ਖੌਫ ਦੇ ਵਿੱਚ ਵੱਡੇ ਸਟਾਰਜ਼ ਨੇ ਇਸ ਐਵਾਰਡ ਫੰਕਸ਼ਨ ਦੀ ਸ਼ੌਭਾ ਵਧਾਈ।

ਅਦਾਕਾਰਾ ਸਾਰਾ ਅਲੀ ਖਾਨ ਹਮੇਸ਼ਾ ਦੀ ਤਰ੍ਹਾਂ ਕਾਫੀ ਪਿਆਰੀ ਲੱਗ ਰਹੀ ਸੀ। 

ਉਹ ਪਿੰਕ ਆਊਟਫਿਟ ਵਿੱਚ ਕਿਊਟ ਲੱਗ ਰਹੀ ਸੀ।

Zee Cine Awards 2020:

ਦੱਸ ਦੇਈਏ ਕਿ ਪਿਛਲੇ ਸਾਲ ਰਣਵੀਰ ਨੇ ਹੀ ਸਾਰਾ ਨੂੰ ਕਾਰਤਿਕ ਆਰਿਅਨ ਨਾਲ ਪਹਿਲੀ ਵਾਰ ਮਿਲਵਾਇਆ ਸੀ।

ਐਵਾਰਡ ਫੰਕਸ਼ਨ ਵਿੱਚ ਸਾਰਾ ਦਾ ਇਹ ਲੁਕ ਤੁਹਾਨੂੰ ਹੈਰਾਨ ਕਰ ਦੇਵੇਗਾ।ਸਾਰਾ ਦਾ ਇਹ ਕਾਸਟਿਊਮ ਵਿੱਚ ਕਿਸੇ ਅਜੂਬੇ ਤੋਂ ਘੱਟ ਨਹੀਂ ਲੱਗ ਰਹੀ।

Zee Cine Awards 2020

ਅਦਾਕਾਰਾ ਅੰਨਨਿਆ ਪਾਂਡੇ ਬਲੈਕ ਆਊਟਫਿਟ ਵਿੱਚ ਪੋਜ ਦਿੰਦੇ ਨਜ਼ਰ ਆਈ।

ਅਦਾਕਾਰ ਰਣਵੀਰ ਸਿੰਘ ਹਮੇਸ਼ਾ ਦੀ ਤਰ੍ਹਾਂ ਕੂਲ ਅੰਦਾਜ਼ ਵਿੱਚ ਨਜ਼ਰ ਆਏ।ਸਾਹਮਣੇ ਆਈ ਤਸਵੀਰ ਵਿੱਚ ਉਹ ਲੋਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਇਸ ਫੰਕਸ਼ਨ ਤੋਂ ਬਾਅਦ ਕਈ ਸਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਈ ਸਾਰੀਆਂ ਤਸਵੀਰਾਂ ਅਪਲੋਡ ਕੀਤੀਆਂ ਅਤੇ ਆਪਣੇ ਫੈਨਜ਼ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ।

Zee Cine Awards 2020:

ਬਾਲੀਵੁਡ ਦੇ ਦਿੱਗਜ਼ ਅਦਾਕਾਰ ਗੋਵਿੰਦਾ ਇਸ ਐਵਾਰਡ ਫੰਕਸ਼ਨ ਵਿੱਚ ਪਤਨੀ ਨਾਲ ਨਜ਼ਰ ਆਏ।
ਅਦਾਕਾਰ ਰਿਤਿਕ ਰੌਸ਼ਨ ਹਮੇਸ਼ਾ ਦੀ ਤਰ੍ਹਾਂ ਸਟਾਈਲਿਸ਼ ਨਜ਼ਰ ਆਏ।ਉਨ੍ਹਾਂ ਨੇ ਸ਼ਾਨਦਾਰ ਪਰਫਾਰਮੈਂਸ ਵੀ ਦਿੱਤੀ।ਅਦਾਕਾਰ ਕਾਰਤਿਕ ਆਰਿਅਨ ਅਤੇ ਕ੍ਰਿਤੀ ਸੈਨਨ ਵੀ ਐਵਾਰਡ ਫੰਕਸ਼ਨ ਦਾ ਹਿੱਸਾ ਬਣੇ। ਉਨ੍ਹਾਂ ਨੇ ਲੁਕਾ ਛੁੱਪੀ ਅਦਾਕਾਰਾ ਦਿਸ਼ਾ ਪਟਾਨੀ ਨਾਲ ਤਸਵੀਰ ਵੀ ਖਿਚਵਾਈ।

Zee Cine Awards 2020: