Simmba success bash: ਰੋਹਿਤ ਸ਼ੈੱਟੀ ਦੇ ਡਾਇਰੈਕਸ਼ਨ ਵਿੱਚ ਬਣੀ ਫਿਲਮ ਸਿੰਬਾ ਨੇ ਬਾਕਸ ਆਫਿਸ ਤੇ ਨਵੇਂ ਰਿਕਾਰਡ ਬਣਾ ਦਿੱਤੇ ਹਨ।
Simmba success bash

10 ਦਿਨ ਵਿੱਚ ਫਿਲਮ 190 ਕਰੋੜ ਦੀ ਕਮਾਈ ਕਰ ਚੁੱਕੀ ਹੈ।ਇਸ ਸ਼ਾਨਦਾਰ ਸਕਸੈੱਸ ਨੂੰ ਸੈਲੀਬ੍ਰੇਟ ਕਰਨ ਦੇ ਲਈ ਟੀਮ ਸਿੰਬਾ ਕਰਨ ਜੌਹਰ ਦੇ ਘਰ ਪਹੁੰਚੀ।

ਇਸ ਪਾਰਟੀ ਵਿੱਚ ਪਹਿਲੀ ਵਾਰ ਰੋਹਿਤ ਸ਼ੈੱਟੀ ਦੇ ਨਾਲ ਰਣਵੀਰ ਸਿੰਘ, ਅਜੇ ਦੇਵਗਨ ਅਤੇ ਅਕਸ਼ੇ ਕੁਮਾਰ ਇੱਕ ਫ੍ਰੇਮ ਵਿੱਚ ਨਜ਼ਰ ਆਏ।

ਰੋਹਿਤ ਸ਼ੈੱਟੀ ਦੇ ਲਈ ਸਿੰਬਾ ਬੇਹੱਦ ਖਾਸ ਹੈ।

ਹਾਲ ਹੀ ਵਿੱਚ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੇਰੀ ਲਾਈਫ ਵਿੱਚ ਅਜੇ ਦੇਵਗਨ ਦੀ ਥਾਂ ਕੋਈ ਨਹੀਂ ਲੈ ਸਕਦਾ।

ਮੈਂ ਅੱਜ ਜੋ ਵੀ ਹਾਂ ਉਨ੍ਹਾਂ ਦੇ ਕਾਰਨ ਹੀ ਹਾਂ। ਫਿਲਮ ਸਿੰਬਾ ਵਿੱਚ ਵੀ ਅਜੇ ਦੇਵਗਨ ਦੀ ਸਿੰਘਮ ਸਟਾਈਲ ਐਂਟਰੀ ਫੈਨਜ਼ ਨੂੰ ਕਾਫੀ ਪਸੰਦ ਆਈ।

ਸਿੰਬਾ ਤੋਂ ਬਾਅਦ ਰੋਹਿਤ ਸ਼ੈੱਟੀ ਦਾ ਅਗਲਾ ਪ੍ਰੋਜੈਕਟ ਸੁਰਿਆਵੰਸ਼ੀ ਹੈ।

ਇਸ ਫਿਲਮ ਵਿੱਚ ਅਕਸ਼ੇ ਕੁਮਾਰ ਲੀਡ ਰੋਲ ਵਿੱਚ ਹਨ। ਪਾਰਟੀ ਵਿੱਚ ਅਕਸ਼ੇ ਕੁਮਾਰ ਨੇ ਜਮ ਕੇ ਧਮਾਲ ਮਚਾਇਆ।

ਦੱਸ ਦੇਈਏ ਕਿ ਪਾਰਟੀ ਵਿੱਚ ਰਣਵੀਰ ਸਿੰਘ ਨੇ ਸਿੰਬਾ ਸਟਾਈਲ ਵਿੱਚ ਐਂਟਰੀ ਕੀਤੀ।

ਸਾਰਾ ਅਲੀ ਖਾਨ ਬਾਲੀਵੁਡ ਵਿੱਚ ਆਪਣੀ ਦੂਜੀ ਫਿਲਮ ਦੀ ਸਫਲਤਾ ਤੋਂ ਕਾਫੀ ਖੁਸ਼ ਨਜ਼ਰ ਆਈ।

ਸਿੰਬਾ ਦੀ ਸਕਸੈੱਸ ਪਾਰਟੀ ਵਿੱਚ ਰਣਵੀਰ ਸਿੰਘ ਨੇ ਅਮਿਤਾਭ ਬੱਚਨ ਦੇ ਹਿੱਟ ਟਰੈਕ ਚੁੰਮਾ ਚੰੁਮਾ ਦੇ ਦੇ… ਤੇ ਡਾਂਸ ਕੀਤਾ।

ਟੀਮ ‘ਸਿੰਬਾ’ ਨੇ ਫਿਲਮ ‘ਸੈਰਾਟ’ ਦੇ ਝਿੰਗਾਟ ਗੀਤ ਤੇ ਜੰਮ ਕੇ ਮਸਤੀ ਕੀਤੀ।ਇਸ ਪਾਰਟੀ ਵਿੱਚ ਦੀਪਿਕਾ ਪਾਦੁਕੋਣ ਸਪੈਸ਼ਲ ਗੈਸਟ ਬਣ ਕੇ ਆਈ।
