Sidharth Malhotra birthday bash: ਬਾਲੀਵੁਡ ਅਦਾਕਾਰ ਸਿਧਾਰਥ ਮਲਹੋਤਰਾ ਆਪਣਾ 33ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਬਰਥਡੇ ਤੇ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ।
Sidharth Malhotra birthday bash

ਇਸ ਪਾਰਟੀ ਵਿੱਚ ਕੈਟਰੀਨਾ ਕੈਫ, ਜੈਕਲੀਨ ਫਰਾਂਡਿਸ, ਸੋਨਾਕਸ਼ੀ ਸਿਨਹਾ ਅਤੇ ਕਰਨ ਜੌਹਰ ਵਰਗੇ ਤਮਾਮ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸਾਰਿਆਂ ਪਾਰਟੀ ਨੂੰ ਖੂਬ ਇੰਨਜੁਆਏ ਕੀਤਾ।

ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

ਇਸ ਪਾਰਟੀ ਵਿੱਚ ਕੈਟਰੀਨਾ ਕੈਫ ਬੇਹੱਦ ਹੀ ਸਿੰਪਲ ਨਜ਼ਰ ਆਈ। ਉਨ੍ਹਾਂ ਨੇ ਨੋ ਮੇਕਅੱਪ ਲੁਕ ਅਪਣਾਇਆ।

ਯੇਲੋ ਕਲਰ ਦੀ ਡ੍ਰੈੱਸ ਅਤੇ ਕਰਲੀ ਹੇਅਰ ਵਿੱਚ ਉਹ ਬੇਹੱਦ ਖੁਬਸੂਰਤ ਲੱਗ ਰਹੀ ਸੀ।

ਸੋਨਾਕਸ਼ੀ ਸਿਨਹਾ ਉੱਥੇ ਬਲਿਊ ਕਲਰ ਦੇ ਆਊਟਫਿਟ ਵਿੱਚ ਨਜ਼ਰ ਆਈ। ਉਨ੍ਹਾਂ ਦਾ ਲੁਕ ਬਹੁਤ ਹੀ ਸਟਨਿੰਗ ਸੀ।ਉਨ੍ਹਾਂ ਨੇ ਆਪਣੇ ਲੁਕ ਨੂੰ ਕੰਪਲੀਟ ਕਰਨ ਦੇ ਲਈ ਨਿਊਡ ਲਿਪਸਟਿਕ ਲਗਾਈ ਹੋਈ ਸੀ।

ਉੱਥੇ ਬਲੈਕ ਕਲਰ ਦੇ ਆਊਟਫਿਟ ਵਿੱਚ ਕਰਿਸ਼ਮਾ ਕਪੂਰ ਵੀ ਬੇਹੱਦ ਸੁੰਦਰ ਲੱਗ ਰਹੀ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਿਧਾਰਥ ਫਿਲਮ ‘ਜਬਰੀਆ ਜੋੜੀ’ ਵਿੱਚ ਨਜ਼ਰ ਆਉਣ ਵਾਲੇ ਹਨ।

ਇਸ ਫਿਲਮ ਵਿੱਚ ਪਰੀਣੀਤਾ ਚੋਪੜਾ ਉਨ੍ਹਾਂ ਦੇ ਓਪੋਜਿਟ ਰੋਲ ਵਿੱਚ ਹਨ।ਹਾਲ ਹੀ ਵਿੱਚ ਉਨ੍ਹਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਸੀ।

ਦੱਸ ਦੇਈਏ ਕਿ ਸਿਧਾਰਥ ਮਲਹੋਤਰਾ ਨੇ ਆਪਣੇ ਬਾਲੀਵੁਡ ਕਰੀਅਰ ਦੀ ਸ਼ੁਰੂਆਤ ਕਰਨ ਜੌਹਰ ਨਿਰਦੇਸ਼ਿਤ ਫਿਲਮ ਸਟੂਡੈਂਟ ਆਫ ਈਅਰ ਨਾਲ ਕੀਤੀ ਸੀ।

ਇਸ ਫਿਲਮ ਵਿੱਚ ਵਰੁਣ ਧਵਨ ਅਤੇ ਆਲੀਆ ਭੱਟ ਵੀ ਮੁੱਖ ਭੁਮਿਕਾਵਾਂ ਵਿੱਚ ਸਨ। ਤਿੰਨੋ ਸਿਤਾਰਿਆਂ ਦੀ ਅਦਾਕਾਰੀ ਨੂੰ ਕਾਫੀ ਸਰਾਹਨਾ ਮਿਲੀ ਸੀ।
