shakti mohan bollywood varun dhawan: ਵਰੁਣ ਧਵਨ ਦੀ ਫਿਲਮ ABCD 3 ਇਨ੍ਹੀਂ ਦਿਨ੍ਹੀਂ ਚਰਚਾ ਵਿੱਚ ਹੈ। ਪਾਪੁਲਰ ਟੀਵੀ ਅਦਾਕਾਰਾ ਅਤੇ ਡਾਂਸਰ ਸ਼ਕਤੀ ਮੋਹਨ ਰੇਮੋ ਡੀਸੂਜਾ ਦੀ ਫਿਲਮ ABCD 3 ਤੋਂ ਬਾਲੀਵੁਡ ਡੈਬਿਊ ਕਰਨ ਜਾ ਰਹੀ ਹੈ। ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਫਿਲਮ ਵਿੱਚ ਵਰੁਣ ਧਵਨ ਲੀਡ ਰੋਲ ਵਿੱਚ ਹਨ। ਉਨ੍ਹਾਂ ਦੇ ਨਾਲ ਅਦਾਕਾਰਾ ਸ਼ਰਧਾ ਕਪੂਰ ਸਕਰੀਨ ਸ਼ੇਅਰ ਕਰਦੀ ਨਜ਼ਰ ਆਏਗੀ। ਸ਼ਕਤੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਆਪਣੇ ਮੈਂਟਰ ਰੇਮੋ ਡਿਸੂਜਾ ਦੇ ਨਾਲ ਡੈਬਿਊ ਕਰਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ।


ਉੱਥੇ ਹੀ ਵਰੁਣ ਵੀ ਸ਼ਕਤੀ ਦੇ ਟੀਮ ਵਿੱਚ ਸ਼ਾਮਿਲ ਹੋਣ ਲਈ ਬਹੁਤ ਉਤਸ਼ਾਹਿਤ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਖਬਰ ਪੋਸਟ ਕਰਦੇ ਹੋਏ ਲਿਖਿਆ – 3 is back ! ਕਟਰੀਨਾ ਕੈਫ ਦੇ ਫਿਲਮ ਛੱਡਣ ਤੋਂ ਬਾਅਦ ਹਾਲ ਹੀ ਵਿੱਚ ਵਰੁਣ ਧਵਨ ਨੇ ਫਿਲਮ ਵਿੱਚ ਸ਼ਰਧਾ ਕਪੂਰ ਦੀ ਐਂਟਰੀ ਦੇ ਬਾਰੇ ਵਿੱਚ ਦੱਸਿਆ ਸੀ। ਉਨ੍ਹਾਂ ਨੇ ਸ਼ਰਧਾ ਨਾਲ ਤਸਵੀਰ ਸ਼ੇਅਰ ਕੀਤੀ ਸੀ।

ਨਾਲ ਹੀ ਕੈਪਸ਼ਨ ਵਿੱਚ ਲਿਖਿਆ ਸੀ – ਵੈਲਕਮ ਹੋਮ ਚਿਰਕੁਟ। ਜਾਣਕਾਰੀ ਦੱਸ ਦਿਓ ਕਿ ਦੋਨੋਂ ABCD 2 ਵਿੱਚ ਇਕੱਠੇ ਨਜ਼ਰ ਆਏ ਸਨ। ਸ਼ਰਧਾ ਅਤੇ ਵਰੁਣ ਦੀ ਕੈਮਿਸਟਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਪਹਿਲਾਂ ਫਿਲਮ ਵਿੱਚ ਕਟਰੀਨਾ ਕੈਫ ਲੀਡ ਰੋਲ ਵਿੱਚ ਸੀ ਪਰ ਫਿਲਮ ਭਾਰਤ ਦੀ ਸ਼ੂਟਿੰਗ ਦੇ ਚਲਦੇ ਉਨ੍ਹਾਂ ਨੇ ਫਿਲਮ ਨੂੰ ਛੱਡ ਦਿੱਤਾ ਸੀ।

ਇਸ ਤੋ ਬਾਅਦ ਫਿਲਮ ਵਿੱਚ ਅਦਾਕਾਰਾ ਕ੍ਰਿਤੀ ਸੇਨਨ ਅਤੇ ਸਾਰਾ ਅਲੀ ਖਾਨ ਦੇ ਹੋਣ ਦੀਆਂ ਖਬਰਾਂ ਆਈਆਂ। ਆਖ਼ਿਰਕਾਰ ਨਿਰਦੇਸ਼ਕਾਂ ਨੇ ਸ਼ਰਧਾ ਨੂੰ ਹੀ ਤੀਸਰੇ ਭਾਗ ਲਈ ਚੁਣਿਆ ਹੈ। ਜੇਕਰ ਗੱਲ ਕਰੀਏ ਇਸ ਫਿਲਮ ਦੇ ਪਹਿਲੇ ਦੋਭਾਗਾਂ ਬਾਰੇ ਤਾਂ ਉਹ ਬਹੁਤ ਹੀ ਹਿੱਟ ਸਾਬਿਤ ਹੋਈਆਂ ਸਨ।