Salman Khan Katrina Kaif Walk Ramp : ਬੁੱਧਵਾਰ ਨੂੰ ਸਲਮਾਨ ਖਾਨ ਅਤੇ ਕੈਟਰੀਨਾ ਕੈਫ 9 ਸਾਲ ਬਾਅਦ ਰੈਂਪ ਤੇ ਉੱਤਰੇ। ਉਹ ਦੋਵੇਂ ਡਿਜਾਈਨਰ ਮਨੀਸ਼ ਮਲਹੋਤਰਾ ਦੇ ਲਈ ਰੈਂਪ ਤੇ ਬਤੌਰ ਸ਼ੋਅ ਸਟਾਪਰ ਨਜ਼ਰ ਆਏ।
Salman Khan Katrina Kaif Walk Ramp
ਇਸ ਦੌਰਾਨ ਦੋਹਾਂ ਦੀ ਕੈਮਿਸਟਰੀ ਸ਼ਾਨਦਾਰ ਦਿਖਾਈ ਦਿੱਤੀ।ਦੋਹਾਂ ਨੇ ਰੈਂਪ ਤੇ ਅਲੱਗ-ਅੱਲਗ ਐਂਟਰੀ ਕੀਤੀ ਸੀ।
ਡਿਟੇਲ ਵਰਕ ਤੋਂ ਡਿਜਾਈਨ ਬਲੈਕ ਸ਼ੇਰਵਾਨੀ ਵਿੱਚ ਸਲਮਾਨ ਖਾਨ ਕਾਫੀ ਹੈਂਡਸਮ ਲੱਗੇ। ਉੱਥੇ ਕੈਟਰੀਨਾ ਦਾ ਲੁਕ ਰਾਇਲ ਸੀ।
ਉਹ ਓਲਿਵ ਗ੍ਰੀਨ ਕਲਰ ਦੇ ਲਹਿੰਗੇ ਵਿੱਚ ਨਜ਼ਰ ਆਈ। ਫੈਸ਼ਨ ਸ਼ੋਅ ਵਿੱਚ ਮਨੀਸ਼ ਮਲਹੋਤਰਾ ਨੇ ਇੰਡੋ-ਪਰਸ਼ਿਅਨ ਕਲੈਕਸ਼ਨ ਦਿਖਾਇਆ।
ਕੈਟਰੀਨਾ ਕੈਫ ਹਮੇਸ਼ਾ ਤੋਂ ਹੀ ਮਨੀਸ਼ ਮਲਹੋਤਰਾ ਦੇ ਲਈ ਰੈਂਪ ਤੇ ਜਲਵੇ ਬਿਖਰੇਦੀ ਹੈ ਪਰ ਇਹ ਪਹਿਲੀ ਵਾਰ ਸੀ ਜਦੋਂ ਸਲਮਾਨ ਖਾਨ ਮਨੀਸ਼ ਦੇ ਨਾਲ ਰੈਂਪ ‘ਤੇ ਉੱਤਰੇ।
ਫਿਲਮੀ ਪਰਦੇ ‘ਤੇ ਧੂਮ ਮਚਾਉਣ ਵਾਲੀ ਸਲਮਾਨ-ਕੈਟਰੀਨਾ ਦੀ ਜੋੜੀ ਨੇ ਰੈਂਪ ‘ਤੇ ਵੀ ਧਮਾਲ ਮਚਾਇਆ। ਉਹ ਦੋਵੇਂ ਇੱਕਠੇ ਗ੍ਰੇਟ ਕਪਲ ਦੀ ਤਰ੍ਹਾਂ ਨਜ਼ਰ ਆਏ।
ਉਨ੍ਹਾਂ ਦੀ ਐਂਟਰੀ ਤੇ ਸੀਟੀਆਂ ਅਤੇ ਤਾੜੀਆਂ ਵਜਣ ਲੱਗ ਪਈਆਂ।
ਇਸ ਦੌਰਾਨ ਇੱਕ ਮਜ਼ੇਦਾਰ ਕਿੱਸਾ ਵੀ ਸਾਹਮਣੇ ਆਇਆ। ਦਰਅਸਲ, ਕੈਟਰੀਨਾ ਕੈਫ ਰੈਂਪ ਤੇ ਸਲਮਾਨ ਨੂੰ ਗਾਈਡ ਕਰਦੀ ਦਿਖੀ ਅਤੇ ਸਲਮਾਨ ਫਨ ਮੋਡ ਵਿੱਚ ਦਿਖਾਈ ਦਿੱਤੇ।
ਫੈਸ਼ਨ ਸ਼ੋਅ ਵਿੱਚ ਕਈ ਵੱਡੇ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਭੂਮੀ ਪੇਡਨੇਕਰ, ਸਾਰਾ ਅਲੀ ਖਾਨ , ਜਾਨਵੀ ਕਪੂਰ, ਈਸ਼ਾਨ ਖੱਟਰ , ਲਾਰਾ ਦੱਤਾ, ਮੌਨੀ ਰਾਇ , ਮਨੀਸ਼ ਮਲਹੋਤਰਾ ਨੂੰ ਸੁਪੋਰਟ ਕਰਨ ਪਹੁੰਚੇ ਸਨ।
ਦੱਸ ਦੇਈਏ ਕਿ ਸਲਮਾਨ-ਕੈਟਰੀਨਾ ਪਰਦੇ ਤੇ ਅਲੀ ਅਬੱਾਸ ਜਫਰ ਦੀ ਫਿਲਮ ਭਾਰਤ ਵਿੱਚ ਨਜ਼ਰ ਆਉਣਗੇ।
ਕੈਟਰੀਨਾ ਨੂੰ ਇਹ ਰੋਲ ਪ੍ਰਿਯੰਕਾ ਚੋਪੜਾ ਦੇ ਬੈਕਆਊਟ ਕਰਨ ਤੋਂ ਬਾਅਦ ਮਿਲਿਆ ਹੈ।