Riteish deshmukh helicopter: ਬਾਲੀਵੁੱਡ ਅਦਾਕਾਰ ਅਜੇ ਦੇਗਨ, ਰਿਤੇਸ਼ ਦੇਸ਼ਮੁਖ, ਮਾਧੁਰੀ ਦੀਕਸ਼ਿਤ ਦੀ ਆਉਣ ਵਾਲੀ ਫਿਲਮ ਟੋਟਲ ਧਮਾਲ ਵਿੱਚ ਕੁੱਝ ਅਜਿਹੀ ਕਾਮੇਡੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹਸ ਹ ਸਕੇ ਲੋਟੋਪੋਟ ਹੋ ਜਾਵੋਗੇ। ਇਸ ਫਿਲਮ ਦੇ ਕੁੱਝ ਸੀਨ ਅਜਿਹੇ ਹਨ ਕਿ ਦਿਮਾਗ ਖੁਜਾਣ ਤੇ ਮਜ਼ਬੂਰ ਹੋਣਾ ਪਵੇਗਾ।
ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤਾ ਹੈ ਜੋ ਫਿਲਮ ਟੋਟਲ ਧਮਾਲ ਦਾ ਇੱਕ ਸੀਨ ਹੈ, ਇਸ ਸੀਨ ਵਿੱਚ ਰਿਤੇਸ਼ ਦੇਸ਼ਮੁਖ ਨੂੰ ਪਲੇਨ ਉਡਾਉਣ ਦੇ ਲਈ ਪਿੱਛੇ ਪੱਖੇ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ ਘਰ ਦਾ ਪੱਖਾ ਦਿਖਦਾ ਹੈ ਅਤੇ ਫਿਰ ਉਸ ਨੂੰ ਉਖਾੜਨ ਤੋਂ ਬਾਅਦ ਪਲੇਨ ਵਿੱਚ ਲਗਾ ਦਿੰਦੇ ਹਨ ।

ਪਹਿਲਾਂ ਤਾਂ ਇੱਕਠੇ ਮੌਜੂਦ ਜਾਨੀ ਲੀਵਰ ਵੀ ਹੈਰਾਨ ਹੋ ਜਾਂਦੇ ਹਨ।ਫਿਲਹਾਲ ਜਦੋਂ ਦੋਵੇਂ ਹੀ ਇਸ ਪਲੇਨ ਵਿੱਚ ਬੈਠਦੇ ਹਨ ਅਤੇ ਇਸ ਨੂੰ ਉਡਾਉਂਦੇ ਹਨ। ਕੁੱਝ ਦੇਰ ਜਾਣ ਤੋਂ ਬਾਅਦ ਖਤਰਨਾਕ ਹਾਦਸਾ ਹੁੰਦਾ ਹੈ ਅਤੇ ਘਰ ਦਾ ਪੱਖਾ ਉੜ ਜਾਂਦਾ ਹੈ। ਇਸ ਤੋਂ ਬਾਅਦ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਚਲ ਪਾਵੇਗਾ। ਅਜੇ ਦੇਵਗਨ ਦੁਆਰਾ ਰਿਲੀਜ਼ ਕੀਤੇ ਗਏ ਇਸ ਵੀਡੀਓ ਨੂੰ ਕਰੀਬ 6 ਲੱਖ ਲੋਕਾਂ ਨੇ ਦੇਖਿਆ। ਅਜੇ ਦੇਵਗਨ ਨੇ ਇਸ ਵੀਡੀਓ ਨੂੰ ਰਿਲੀਜ਼ ਕਰਦੇ ਹੋਏ ਲਿਖਿਆ ‘ ਕੀ ਤੁਹਾਡੇ ਕੋਲ ਅਜਿਹਾ ਹੈਲੀਕਾਪਟਰ ਹੈ?

ਇਹ ਵੀਡੀਓ ਇੰਨਾ ਫਨੀ ਹੈ ਕਿ ਫੈਨਜ਼ ਵੀ ਇਸ ਤੇ ਸੁਪਰਵੀਡੀਓ ਲਿਖ ਰਹੇ ਹਨ। ਫਿਲਮ ਟੋਟਲ ਧਮਾਲ ਦਾ ਟ੍ਰੇਲਰ ਵੀ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਸੀ। ਇਸ ਫਿਲਮ ਦੇ ਟ੍ਰੇਲਰ ਨੇ ਯੂ ਟਿਊਬ ਤੇ ਧਮਾਲ ਮਚਾ ਦਿੱਤਾ ਸੀ।ਇੰਦਰ ਕੁਮਾਰ ਦੇ ਡਾਇਰੈਕਸ਼ਨ ਵਾਲੀ ਧਮਾਲ ਸੀਰੀਜ ਦੀ ਇਹ ਤੀਜੀ ਫਿਲਮ ਹੈ।
ਟੋਟਲ ਧਮਾਲ ਵਿੱਚ ਇਸ ਵਾਰ ਅਜੇ ਦੇਵਗਨ , ਅਨਿਲ ਕਪੂਰ , ਮਾਧੁਰੀ ਦੀਕਸ਼ਿਤ , ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਜਾਵੇਦ ਜਾਫਰੀ , ਸੰਜੇ ਮਿਸ਼ਰਾ ਅਤੇ ਪੀਤਪਬਾਸ਼ਨਜ਼ਰ ਆਉਣਗੇ। ਟੋਟਲ ਧਮਾਲ ਦੇ ਟ੍ਰੇਲਰ ਵਿੱਚ ਇਸ ਵਾਰ ਕਮਾੇਡੀ ਦਾ ਭਰਪੂਰ ਤੜਕਾ ਲਗਾਇਆ ਗਿਆ ਹੈ।

ਟੋਟਲ ਧਮਾਲ ਵਿੱਚ ਇਸ ਵਾਰ 50 ਕਰੋੜ ਰੁਪਏ ਦਾ ਚੱਕਰ ਨਜ਼ਰ ਆ ਰਿਹਾ ਹੈ ਅਤੇ ਹਰ ਕੋਈ 50 ਕਰੋੜ ਰੁਪਏ ਦੀ ਰਕਮ ਦੇ ਪਿੱਛੇ ਭੱਜ ਰਿਹਾ ਹੈ। ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਿਤ ਗੁਜਰਾਤੀ ਕਪਲ ਦੇ ਤੌਰ ‘ਤੇ ਨਜ਼ਰ ਆ ਰਹੇ ਹਨ। ਟੋਟਲ ਧਮਾਲ 22 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਅਤੇ ਇਸ ਨੂੰ ਇੰਦਰ ਕੁਮਾਰ ਨੇ ਡਾਇਰੈਕਟ ਕੀਤਾ ਹੈ।