Rakhi Sawant’s daughter : ਰਾਖੀ ਸਾਵੰਤ ਇੰਸਟਾਗ੍ਰਾਮ ਤੇ ਕਾਫੀ ਐਕਟਿਵ ਰਹਿੰਦੀ ਹੈ, ਉਹ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਇਸ ਸਭ ਦੇ ਚਲਦੇ ਉਸ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ।ਆਪਣੀਆਂ ਵੀਡੀਓ ਤੇ ਤਸਵੀਰਾਂ ਕਰਕੇ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੀ ਰਾਖੀ ਸਾਵੰਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ । ਇਸ ਵਾਰ ਉਸ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਰਾਖੀ ਦੀ ਬੇਟੀ ਹੈ ।

ਰਾਖੀ ਸਾਵੰਤ ਨੇ ਆਪਣੀ ਬੇਟੀ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਦਰਅਸਲ 13 ਨਵੰਬਰ ਨੂੰ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਸੀ ।ਇਸ ਵੀਡੀਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਸੀ । ਰਾਖੀ ਨੇ ਲਿਖਿਆ ਸੀ ‘ਦੋਸਤੋ ਤੇ ਮੇਰੇ ਪ੍ਰਸ਼ੰਸਕੋ ਇਹ ਮੇਰੀ ਬੇਟੀ ਹੈ, ਕਿਰਪਾ ਕਰਕੇ ਇਸ ਨੂੰ ਆਪਣਾ ਆਸ਼ੀਰਵਾਦ ਦਿਓ’ । ਰਾਖੀ ਦੀ ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ ਤੇ ਕੁਝ ਇਸ ਨੂੰ ਟਰੋਲ ਕਰ ਰਹੇ ਹਨ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵੀਡੀਓ ਵਿੱਚ ਰਾਖੀ ਨੇ ਬੇਬੀ ਫ਼ਿਲਟਰ ਦੀ ਵਰਤੋ ਕੀਤੀ ਹੈ, ਜਿਸ ਕਰਕੇ ਉਹ ਬੱਚੀ ਵਾਂਗ ਦਿਖਾਈ ਦੇ ਰਹੀ ਹੈ । ਰਾਖੀ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ । ਕੁਝ ਦਿਨ ਪਹਿਲਾਂ ਉਹ ਆਪਣੇ ਵਿਆਹ ਕਰਕੇ ਚਰਚਾ ਸੀ ਪਰ ਉਸ ਨੇ ਕਦੇ ਵੀ ਆਪਣੇ ਪਤੀ ਦੀ ਤਸਵੀਰ ਸਾਂਝੀ ਨਹੀਂ ਕੀਤੀ ।ਪਿਛਲੇ ਦਿਨੀ ਸਲਮਾਨ ਖ਼ਾਨ ਦਾ ਚਰਚਿਤ ਟੀਵੀ ਸ਼ੋਅ ਬਿੱਗ ਬੌਸ 13 ਕਾਫੀ ਸੁਰਖ਼ੀਆਂ ਬਟੋਰ ਰਿਹਾ ਹੈ।ਇੱਕ ਟਾਸ੍ਕ ਦੌਰਾਨ ਸ਼ੋਅ ‘ਚ ਰਾਖੀ ਸਾਵੰਤ ਦਾ ਨਾਮ ਲਿਆ ਗਿਆ ਸੀ।

ਇੱਕ ਟਾਸ੍ਕ ਦੌਰਾਨ ਸ਼ਹਿਨਾਜ਼ ਅਤੇ ਸ਼ੇਫਾਲੀ ‘ਚ ਕਾਫੀ ਬਹਿਸ ਹੋਈ ਅਤੇ ਸ਼ੇਫਾਲੀ ਨੇ ਗੁੱਸੇ ‘ਚ ਆ ਕੇ ਸ਼ਹਿਨਾਜ਼ ਨੂੰ ਪੰਜਾਬ ਦੀ ਰਾਖੀ ਸਾਵੰਤ ਕਹਿ ਦਿੱਤਾ। ਹੁਣ ਬਿੱਗ ‘ਚ ਇਸ ਤਰ੍ਹਾਂ ਨਾਮ ਉਛਾਲਣ ‘ਤੇ ਰਾਖੀ ਕਾਫੀ ਭੜਕੀ ਹੋਈ ਸੀ।ਰਾਖੀ ਸਾਵੰਤ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਕਿਹਾ ਹੈ ਕਿ,’ਤੁਸੀਂ ਮੈਨੂੰ ਕੀ ਸਮਝਦੇ ਹੋ। ਮੈਂਨੇ ਸ਼ਹਿਨਾਜ਼ ਗਿੱਲ ਅਤੇ ਸ਼ੇਫਾਲੀ ਜ਼ਰੀਆਵਾਲਾ ਵਰਗੇ ਕੰਟੈਸਟੈਂਟ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਮੈਂ ਕੰਮ ‘ਚ ਬਿਜ਼ੀ ਰਹਿੰਦੀ ਹਾਂ ਅਤੇ ਤੁਸੀਂ ਬਿੱਗ ਬੌਸ ‘ਚ ਮੇਰਾ ਨਾਮ ਖਰਾਬ ਕਰ ਰਹੇ ਹੋ। ਤੁਹਾਨੂੰ ਸ਼ਰਮ ਨਹੀਂ ਆਉਂਦੀ।”