Priyanka Chopra relationship : ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਰਿਸ਼ਤਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਸ ਦੌਰਾਨ ਦੋਨਾਂ ਨੂੰ ਕਈ ਵਾਰ ਇੱਕਠਿਆਂ ਸਮਾਂ ਬਿਤਾਉਂਦਿਆਂ ਦੇਖਿਆ ਗਿਆ ਸੀ। ਜਿੱਥੇ ਇੱਕ ਪਾਸੇ ਨਿਕ ਪਹਿਲਾਂ ਹੀ ਪ੍ਰਿਯੰਕਾ ਬਾਰੇ ਆਪਣੇ ਰਿਸ਼ਤੇ ਨੂੰ ਲੈ ਕੇ ਗੱਲ ਕਰ ਚੁੱਕੇ ਹਨ। ਉੱਥੇ ਹੀ ਪ੍ਰਿਯੰਕਾ ਵੀ ਹੁਣ ਨਿਕ ਦੇ ਨਾਲ ਰਿਸ਼ਤੇ ਬਾਰੇ ਆਪਣਾ ਬਿਆਨ ਦਿੰਦੀ ਨਜ਼ਰ ਆ ਰਹੀ ਹੈ। ਇੱਕ ਇੰਟਰਵਿਊ ਵਿੱਚ ਪ੍ਰਿਯੰਕਾ ਨੇ ਨਿਕ ਨਾਲ ਆਪਣੀ ਬਾਂਡਿੰਗ ਬਾਰੇ ਦੱਸਿਆ। ਉਹਨਾਂ ਕਿਹਾ ਕਿ ” ਅਸੀਂ ਇੱਕ ਦੂਸਰੇ ਨੂੰ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂ, ਮੇਰੇ ਖਿਆਲ ਨਾਲ ਇਹ ਪਲ ਨਿਕ ਲਈ ਵੀ ਬਹੁਤ ਖੂਬਸੂਰਤ ਸੀ। ਨਿਕ ਨੇ ਵੀ ਚੰਗਾ ਸਮਾਂ ਬਿਤਾਇਆ ਹੈ। ਪ੍ਰਿਯੰਕਾ ਨੇ ਅੱਗੇ ਕਿਹਾ ਕਿ ” ਕਿਸੇ ਵੀ ਰਿਲੇਸ਼ਨਸ਼ਿਪ ਵਿੱਚ ਪਾਰਟਨਰ ਦੇ ਨਾਲ ਸਫਰ ਕਰਨਾ ਕਿਸੇ ਮੀਲ ਦੇ ਪੱਥਰ ਤੋਂ ਘੱਟ ਨਹੀਂ ਹੈ ਪਰ ਮੇਰੇ ਲਈ ਇਹ ਰੁਟੀਨ ਵਾਂਗ ਹੈ”।
ਉਹਨਾਂ ਕਿਹਾ ਕਿ ਮੇਰੀ ਤਾਂ ਪੂਰੀ ਜ਼ਿੰਦਗੀ ਹੀ ਸਫਰ ਦੀ ਤਰ੍ਹਾਂ ਹੈ। ਮੇਰਾ ਹਰ ਦੋ ਹਫਤੇ ਵਿੱਚ ਘੁੰਮਣ ਦਾ ਪਲਾਨ ਬੰਨਦਾ ਹੈ। ਸੂਤਰਾਂ ਮੁਤਾਬਿਕ ਹੁਣ ਉਹ ਆਪਣਾ ਹਨਮਦਿਨ ਵੀ ਨਿਕ ਨਾਲ ਹੀ ਮਨਾਵੇਗੀ। ਇਸਦੇ ਨਾਲ ਹੀ ਦੱਸ ਦੇਈਏ ਕਿ ਹਾਲ ਹੀ ਵਿੱਚ ਪ੍ਰਿਯੰਕਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਹੀ ਸੀ। ਇਸ ਤਸਵੀਰ ਵਿੱਚ ਉਹ ਸਲਮਾਨ ਖਾਨ ਦੇ ਭਾਣਜੇ ਆਹਿਲ ਦੇ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੀ ਹੈ।
ਦਰਅਸਲ , ਆਹਿਲ ਸ਼ਰਮਾ ਅਤੇ ਅਰਪਿਤਾ ਖਾਨ ਸ਼ਰਮਾ ਵੀ ਨਿਊਯਾਰਕ ਵਿੱਚ ਹੀ ਹੈ ਅਤੇ ਉੱਥੇ ਉਨ੍ਹਾਂ ਨੇ ਪ੍ਰਿਯੰਕਾ ਦੇ ਨਾਲ ਰੇਸਤਰਾਂ ਵਿੱਚ ਮੁਲਾਕਾਤ ਕੀਤੀ।ਇਸ ਦੌਰਾਨ ਪ੍ਰਿਯੰਕਾ ਆਹਿਲ ਦੇ ਹੱਥਾਂ ਵਿੱਚ ਹੱਥ ਪਾਏ ਹੋਏ ਨਜ਼ਰ ਆ ਰਹੀ ਸੀ। ਉਨ੍ਹਾਂ ਦੀ ਤਸਵੀਰ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਸਨ। ਤਸਵੀਰ ਦੇ ਨਾਲ – ਨਾਲ ਰੇਸਤਰਾਂ ਤੋਂ ਵਾਇਰਲ ਹੋਇਆ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਿਹਾ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਬਹੁਤ ਹੀ ਜਲਦੀ ਸਲਮਾਨ ਖਾਨ ਦੇ ਨਾਲ ਅਲੀ ਅੱਬਾਸ ਜਫਰ ਦੀ ਫਿਲਮ ‘ਭਾਰਤ’ ਸ਼ੁਰੂ ਕਰਨ ਵਾਲੀ ਹੈ।
ਇਸ ਫਿਲਮ ਵਿੱਚ ਉਹ ਸਲਮਾਨ ਖਾਨ ਦੇ ਆਪੋਜਿਟ ਦਿਖੇਗੀ। ਫਿਲਮ ਵਿੱਚ ਸਲਮਾਨ ਅਤੇ ਪ੍ਰਿਯੰਕਾ ਤੋਂ ਇਲਾਵਾ ਦਿਸ਼ਾ ਪਟਾਨੀ ਵੀ ਵਿਖਾਈ ਦੇਵੇਗੀ। ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਬਾਲੀਵੁਡ ‘ਚ ਹੀ ਨਹੀਂ ਬਲਕਿ ਹਾਲੀਵੁਡ ‘ਚ ਵੀ ਆਪਣਾ ਨਾਂਅ ਕਮਾਇਆ ਹੈ। ਪ੍ਰਿਯੰਕਾ ਚੋਪੜਾ ਅਮਰੀਕਨ ਰੈਪਰ ਅਤੇ ਗੀਤਕਾਰ ਪਿਟਬੁਲ ਦੇ ਨਾਲ ਵੀ ਕੰਮ ਕਰ ਚੁੱਕੀ ਹੈ। ਉਹਨਾਂ ਦਾ ਪਿਟਬੁਲ ਦੇ ਨਾਲ ਪਹਿਲਾਂ ਗਾਣਾ ‘ਏਗਜਾਟਿਕ’ ਹੈ। ਇਸ ਨੂੰ ਪ੍ਰਿਯੰਕਾ ਨੇ ਪਹਿਲਾ ਸਟੂਡਿਓ ਐਲਬਮ ‘ਤੇ ਰਿਲੀਜ਼ ਕੀਤਾ ਸੀ। 9 ਜੁਲਾਈ, 2013 ਨੂੰ ਇੰਟਰਸਕੋਪ ਰਿਕਾਰਡਸ ਦੁਆਰਾ ਗਾਣੇ ਨੂੰ ਜਾਰੀ ਕੀਤਾ ਗਿਆ ਸੀ।
ਨਿਕ ਨਾਲ ਆਪਣੇ ਰਿਸ਼ਤੇ ‘ਤੇ ਪ੍ਰਿਯੰਕਾ ਨੇ ਦਿੱਤਾ ਇਹ ਬਿਆਨ
Jul 14, 2018 12:11 pm

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Related articles
LIFESTYLE

Punjab Vidhan Sabha Session: Akali MLAs reach house wearing black attires

Benelli TRK 502 ADV Bike Launched At Rs 5 Lakh

Honda Civic 2019 vs Skoda Octavia: In Pics

Nissan Kicks Diesel Mileage: Claimed Vs Real

Skoda Introduces 6 Year Warranty On Rapid, Octavia, Superb, Kodiaq

2019 Ford Endeavour Old vs New: Major Differences

2020 Mahindra XUV500: Is this it?

Saudi Crown Prince arrives amid Indo-Pak tension