
ਯੂਜ਼ਰਸ ਉਨ੍ਹਾਂ ਨੂੰ ਐਕਸਪੋਜ਼ ਕਰਨ ਲਈ ਟ੍ਰੋਲ ਕਰ ਰਹੇ ਹਨ। ਇੱਕ ਯੂਜਰ ਨੇ ਲਿਖਿਆ – ਤੁਸੀ ਡਰਿੰਕ ਕੀਤੀ ਹੋਈ ਹੈ, ਸ਼ਰਮ ਕਰੋ, ਨਾ ਭੁੱਲੋ ਕਿ ਤੁਸੀ ਭਾਰਤੀ ਹੋ। ਇੱਕ ਹੋਰ ਯੂਜ਼ਰ ਨੇ ਲਿਖਿਆ – ਹਾਲੀਵੁਡ ਵਿੱਚ ਫਿੱਟ ਹੋਣ ਲਈ ਵਲਗੈਰਿਟੀ ਦੀ ਹੱਦ ਪਾਰ ਕਰ ਰਹੀ ਹੋ। ਇੱਕ ਹੋਰ ਯੂਜ਼ਰ ਨੇ ਲਿਖਿਆ : ਪ੍ਰਿਯੰਕਾ ਨੇ ਹਾਲੀਵੁਡ ਵਿੱਚ ਨਾਮ ਕਮਾਉਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਤੁਹਾਡੇ ਉੱਤੇ ਸ਼ਰਮ ਆ ਰਹੀ ਹੈ ਆਂਟੀ। ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ – ਇੱਕ ਪਾਸੇ ਤੁਸੀ ਫਿਲਮਾਂ ਵਿੱਚ ਦੇਸੀ ਗਰਲ ਬਣਕੇ ਸੱਭਿਅਤਾ ਵਿਖਾਉਦੀ ਹੋ ਅਤੇ ਰੀਅਲ ਲਾਈਫ ਵਿੱਚ ਸ਼ਰਮ ਕਰੋ।

ਇਸ ਫੋਟੋਸ਼ੂਟ ਦੀ ਤਾਰੀਫ ਕਰਦੇ ਹੋਏ ਪ੍ਰਿਯੰਕਾ ਨੇ ਇੰਸਟਾਗ੍ਰਾਮ ਉੱਤੇ ਲਿਖਿਆ ਹੈ – ਫ਼ੈਸ਼ਨ ਸਾਰੇ ਸੰਸਕ੍ਰਿਤੀਆਂ ਦਾ ਵੱਖਰਾ ਅੰਗ ਹੈ।
ਭਾਰਤ ਵਿੱਚ ਸਾੜ੍ਹੀ ਇੱਕ ਮਹੱਤਵਪੂਰਣ ਪਹਿਰਾਵਾ ਹੈ। ਮੇਰੇ ਲਈ ਇਸ ਦੀ ਵਿਵਿਧਤਾ ਮਾਇਨੇ ਰੱਖਦੀ ਹੈ ਨਾ ਕਿ ਇਸ ਦਾ ਫੈਬਰਿਕ। ਇਹ ਏਲੀਗੇਂਸ, ਫੇਮੀਨਿਟੀ ਅਤੇ ਸ਼ਕਤੀ ਦਰਸਾਉਦੀਂ ਹੈ। ਮੈਂ ਇਸ ਨੂੰ ਪਾਕੇ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ।