Prince Narula Made Yuvika Chaudhary Birthday: 2 ਅਗਸਤ ਨੂੰ ਅਦਾਕਾਰਾ ਯੁਵਿਕਾ ਚੌਧਰੀ ਦਾ ਜਨਮਦਿਨ ਹੁੰਦਾ ਹੈ। ਮੰਗੇਤਰ ਯੁਵਿਕਾ ਦੇ ਜਨਮਦਿਨ ‘ਤੇ ਬੀਤੀ ਰਾਤ ਪ੍ਰਿੰਸ ਨਰੂਲਾ ਨੇ ਉਨ੍ਹਾਂ ਨੂੰ ਸਪੈਸ਼ਲ ਸਰਪ੍ਰਾਇਜ਼ ਪਾਰਟੀ ਦਿੱਤੀ। ਉਨ੍ਹਾਂ ਨੇ ਯੁਵਿਕਾ ਦੀ ਫੈਮਿਲੀ ਅਤੇ ਫ੍ਰੈਂਡਜ਼ ਦੇ ਨਾਲ ਧੂਮ – ਧਾਮ ਨਾਲ ਜਨਮਦਿਨ ਮਨਾਇਆ। ਪ੍ਰਿੰਸ ਨੇ ਯੁਵਿਕਾ ਨੂੰ ਪਿੰਕ ਕਲਰ ਦਾ ਬਰਥਡੇ ਪ੍ਰਿੰਸੇਸ ਦੇ ਟੈਗ ਵਾਲਾ sash ਦਿੱਤਾ। ਯੁਵਿਕਾ ਨੇ ਕੇਕ ਕੱਟਿਆ।ਪ੍ਰਿੰਸ ਦਾ ਇਹ ਸਰਪ੍ਰਾਇਜ਼ ਉਨ੍ਹਾਂ ਨੂੰ ਬੇਹੱਦ ਪਸੰਦ ਆਇਆ। ਇਸ ਦੌਰਾਨ ਉਹ ਕਿੰਨੀ ਖੁਸ਼ ਸੀ, ਇਸ ਦਾ ਅੰਦਾਜਾ ਵਾਇਰਲ ਹੋ ਰਹੇ ਇਸ ਵੀਡੀਓ ਤੋਂ ਲਾਇਆ ਜਾ ਸਕਦਾ ਹੈ। ਸੋਸ਼ਲ ਮੀਡੀਆ ਉੱਤੇ ਯੁਵਿਕਾ ਦੇ ਕੇਕ ਕਟਿੰਗ ਦਾ ਵੀਡੀਓ ਸਾਹਮਣੇ ਆਇਆ ਹੈ।
Prince Narula Made Yuvika Chaudhary Birthday
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਦੋਨਾਂ ਦੀ ਲਵ ਸਟੋਰੀ ਬਿੱਗ ਬੌਸ ਵਿੱਚ ਸ਼ੁਰੂ ਹੋਈ ਸੀ। ਉਹ ਲੰਬੇ ਸਮਾਂ ਤੋਂ ਇੱਕ – ਦੂਜੇ ਨੂੰ ਡੇਟ ਕਰ ਰਹੇ ਹਨ। ਦੋਨੋਂ ਇਸ ਸਾਲ ਵਿਆਹ ਕਰਨ ਵਾਲੇ ਹਨ। ਇਹ ਬਿੱਗ ਫੈਟ ਪੰਜਾਬੀ ਵੈਡਿੰਗ ਹੋਵੇਗੀ। ਚਰਚਾ ਹੈ ਕਿ ਉਨ੍ਹਾਂ ਦਾ ਵਿਆਹ ਅਕਤੂਬਰ ਦੇ ਮਿਡ ਵਿੱਚ ਹੋਵੇਗਾ। ਕੁੱਝ ਮਹੀਨੇ ਪਹਿਲਾਂ ਦੋਨਾਂ ਨੇ ਮੰਗਣੀ ਕੀਤੀ ਹੈ। ਉਨ੍ਹਾਂ ਨੇ ਆਪਣੇ – ਆਪਣੇ ਇੰਸਟਾ ਅਕਾਊਂਟ ਉੱਤੇ ਇਸ ਦੀ ਜਾਣਕਾਰੀ ਦਿੱਤੀ ਸੀ। ਦੋਨਾਂ ਦੇ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ।
ਵਿਆਹ ਤੋਂ ਬਾਅਦ ਉਹ ਹਨੀਮੂਨ ਲਈ ਰਵਾਨਾ ਹੋ ਜਾਣਗੇ। ਦੱਸ ਦੇਈਏ ਫਿਲਮ ਓਮ ਸ਼ਾਂਤੀ ਓਮ ਵਿੱਚ ਯੁਵਿਕਾ ਨੇ ਸ਼ਾਹਰੁਖ ਖਾਨ ਦੀ ਹੀਰੋਈਨ ਦਾ ਰੋਲ ਕੀਤਾ ਸੀ। ਪ੍ਰਿੰਸ ਨੂੰ ਰਿਐਲਿਟੀ ਸ਼ੋਅ ਦਾ ਕਿੰਗ ਮੰਨਿਆ ਜਾਂਦਾ ਹੈ। 2015 ਵਿੱਚ ਰੋਡੀਜ ਦੇ 12ਵੇਂ ਸੀਜਨ ਨੂੰ ਜਿੱਤਣ ਤੋਂ ਬਾਅਦ ਰੋਡੀਜ X2 ਦਾ Ultimate Roadie ਟਾਇਟਲ ਵੀ ਆਪਣੇ ਨਾਮ ਕੀਤਾ। ਉਨ੍ਹਾਂ ਨੇ ਐੱਮਟੀਵੀ ਦੇ ਸ਼ੋਅ Splitsvilla ਦੇ ਸੀਜਨ 8 ਅਤੇ ਬਿੱਗ ਬੌਸ ਸੀਜਨ 9 ਦਾ ਖਿਤਾਬ ਵੀ ਆਪਣੇ ਨਾਮ ਕੀਤਾ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ‘ਲਕੀਰਾਂ’, ‘ਯਾਰਾਂ ਦਾ ਕੈਚਅੱਪ’, ‘ਡੈਡੀ ਕੂਲ ਮੁੰਡੇ ਫੂਲ’, ‘ਯਾਰਾਨਾ’ ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ‘ਚ ਖਾਸ ਪਛਾਣ ਬਣਾ ਚੁੱਕੀ ਯੁਵਿਕਾ ਚੌਧਰੀ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਹੀ ਹੈ। ਘੱਟ ਹੀ ਲੋਕ ਜਾਣਦੇ ਹੋਣਗੇ ਕਿ ‘ਬਿੱਗ ਬੌਸ’ ਯੁਵਿਕਾ ਦਾ ਪਹਿਲਾ ਟੀ. ਵੀ. ਸ਼ੋਅ ਨਹੀਂ ਹੈ।
ਸਭ ਤੋਂ ਪਹਿਲਾਂ ਸਾਲ 2004 ‘ਚ ਉਸ ਨੇ ਰਿਐਲਿਟੀ ਸ਼ੋਅ ‘ਜ਼ੀ ਸਿਨੇ ਸਟਾਰ ਕੀ ਖੋਜ’ ‘ਚ ਹਿੱਸਾ ਲੈ ਚੁੱਕੀ ਹੈ। ਇਸ ਤੋਂ ਬਾਅਦ ਉਹ ਪ੍ਰਸਿੱਧ ਸ਼ੋਅ ‘ਅਸਤਿਤਵ : ਏਕ ਪ੍ਰੇਮ ਕਹਾਣੀ’ ‘ਚ ਨਜ਼ਰ ਆਈ। ਇਸ ਸ਼ੋਅ ‘ਚ ਉਸ ਨੇ ਆਸਥਾ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਇਆ ਸੀ। ਟੀ. ਵੀ. ‘ਤੇ ਉਹ ਕੁਣਾਲ ਕਪੂਰ ਨਾਲ ਇਕ ਕੋਲਡ ਡਰਿੰਕ ਦੀ ਐਡ ‘ਚ ਵੀ ਨਜ਼ਰ ਆ ਚੁੱਕੀ ਹੈ।