Pre Wedding Ceremony: ਉੱਤਰਪ੍ਰਦੇਸ਼ ਕਾਂਗ੍ਰੇਸ ਦੇ ਪ੍ਰਧਾਨ ਅਦਾਕਾਰ ਰਾਜ ਬੱਬਰ ਅਤੇ ਅਦਾਕਾਰਾ ਸਿਮਤਾ ਪਾਟਿਲ ਦੀ ਬੇਟੇ ਪ੍ਰਤੀਕ ਬੱਬਰ ਦੀ ਪ੍ਰੀ ਵੈਡਿੰਗ ਫੈਸਟਿਵੀਟੀਜ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।ਹਲਦੀ ਅਤੇ ਮਹਿੰਦੀ ਦੀ ਪਹਿਲੀ ਤਸਵੀਰਾਂ ਵਿੱਚ ਦੋਵੇਂ ਹੀ ਬੇਹੱਦ ਸਟਨਿੰਗ ਲਗ ਰਹੇ ਹਨ।

ਲਖਨਿਊ ਵਿੱਚ ਸਾਨਿਆ ਸਾਗਰ ਦੇ ਫਾਰਮਹਾਊਸ ਵਿੱਚ ਹੀ ਹਲਦੀ ਅਤੇ ਮਹਿੰਦੀ ਸੈਰੇਮਨੀ ਪੂਰੀ ਹੋਈ। ਇਸ ਵਿੱਚ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ।ਪ੍ਰਤੀਕ ਦੇ ਲੁਕ ਦੀ ਗੱਲ ਕਈਏ ਤਾਂ ਉਹ ਹਲਕੇ ਪੀਲੇ ਰੰਗ ਦੇ ਕੁੜਤੇ ਵਿੱਚ ਨਜ਼ਰ ਆਏ। ਇਸਦੇ ਨਾਲ ਉਨ੍ਹਾਂ ਨੇ ਗ੍ਰੀਨ ਕਲਰ ਦਾ ਦੁੱਪਟਾ ਟੀਪੀਅੱਪ ਕੀਤਾ ਸੀ।
ਉੱਥੇ ਸਾਨਿਆ ਨੇ ਯੈਲੋ ਕਲਰ ਦਾ ਆਊਟਫਿਟ ਕੈਰੀ ਕੀਤਾ ਸੀ। ਇਸਦੇ ਨਾਲ ਉਨ੍ਹਾਂ ਨੇ ਖੂਬਸੂਰਤ ਜਿਹਾ ਟਿਆਰਾ ਵੀ ਲਗਾਇਆ। ਉਨ੍ਹਾਂ ਦੇ ਹੱਥਾਂ ਵਿੱਚ ਮਹਿੰਦੀ ਵੀ ਲੱਗੀ ਹੋਈ ਹੈ। ਦੋਵੇਂ ਹੀ ਇਸ ਗੈਟਅੱਪ ਵਿੱਚ ਕਾਫੀ ਖੂਬਸੂਰਤ ਲੱਗ ਰਹੇ ਹਨ , ਇਹ ਲੁਕ ਬਹੁਤ ਜੱਚ ਰਿਹਾ ਹੈ।

ਦੱਸ ਦੇਈਏ ਕਿ ਵਿਆਹ ਤੋਂ ਬਾਅਦ ਕਪਲ ਮੁੰਬਈ ਵਿੱਚ ਇੱਕ ਰਿਸੈਪਸ਼ਨ ਵੀ ਦੇਵੇਗਾ। ਇਸ ਵਿੱਚ ਸਿਨੇਮਾ ਅਤੇ ਰਾਜਨੀਤੀ ਨਾਲ ਜੁੜੀ ਤਮਾਮ ਹਸਤੀਆਂ ਦੇ ਸ਼ਾਮਿਲ ਹੋਣ ਦੀਆਂ ਖਬਰਾਂ ਹਨ। ਪ੍ਰਤੀਕ ਅਤੇ ਸਾਨਿਆ ਅੱਜ 23 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣਗੇ।

ਦੱਸ ਦੇਈਏ ਕਿ ਰਾਜ ਬੱਬਰ ਇਨ੍ਹਾਂ ਦਿਨੀਂ ਬਹੁਤ ਬਿਜੀ ਹਨ , ਅਗਲੇ ਮਹੀਨੇ ਕਾਂਗ੍ਰੇਸ ਦੀ ਇੱਕ ਵੱਡੀ ਰੈਲੀ ਹੋਣ ਵਾਲੀ ਹੈ ਇਸ ਵਿੱਚ ਉਹ ਬਿਜੀ ਹਨ।ਪ੍ਰਤੀਕ ਨੇ ਫਿਲਮ ਜਾਨੇ ਤੂ ਯਾ ਜਾਨੇ ਨਾ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਪਿਛਲੀ ਫਿਲਮ ਮੁਲਕ ਸੀ।

ਉਨ੍ਹਾਂ ਨੇ ਧੋਬੀ ਘਾਟ , ਆਰਕਸ਼ਣਅਤੇ ਬਾਗੀ-2 ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਉੱਥੇ ਸਾਨਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਐਨਆਈਐਫਟੀ ਤੋਂ ਫੈਸ਼ਨ ਕਾਮਨਿਊਕੇਸ਼ਨ ਦਾ ਕੋਰਸ ਕੀਤਾ ਹੈ।ਉਨ੍ਹਾਂ ਨੇ ਲੰਦਨ ਫਿਲਮ ਅਕੈਡਮੀ ਤੋਂ ਫਿਲਮਮੇਕਿੰਗ ਵਿੱਚ ਡਿਪਲੋਮਾ ਦੀ ਡਿਗ੍ਰੀ ਵੀ ਲਈ ਹੈ।

ਇਸ ਤੋਂ ਇਲਾਵਾ ਉਹ ਦ ਲਾਸਟ ਫੋਟੋਗ੍ਰਾਫ ਵਿੱਚ ਬਤੌਰ ਪ੍ਰੋਡਕਸ਼ਨ ਅਸਿਸਟੈਂਟ ਕੰਮ ਕਰ ਚੁੱਕੀ ਹੈ।ਦੱਸ ਦੇਈਏ ਕਿ ਇੱਕ ਸਾਲ ਪਹਿਲਾਂ 22 ਜਨਵਰੀ 2017 ਨੂੰ ਪ੍ਰਤੀਕ ਨੇ ਸਾਨਿਆ ਦੇ ਨਾਲ ਮੰਗਣੀ ਕੀਤੀ ਸੀ। ਦੋਵੇਂ ਇੱਕ ਦੂਜੇ ਨੂੰ 10 ਸਾਲਾਂ ਤੋਂ ਜਾਣਦੇ ਹਨ, ਹਾਲਾਂਕਿ ਦੋਹਾਂ ਦੇ ਵਿੱਚ ਰਿਲੇਸ਼ਨਸ਼ਿੱਪ ਨੂੰ 2 ਸਾਲ ਹੋ ਹੋਏ ਹਨ।
