ਜਦੋਂ ਪਰੀਣੀਤੀ ਨੇ ਜੀਜੂ ਨਿਕ ਨੂੰ ਲਗਾਈ ਹਲਦੀ, ਪ੍ਰੀ ਵੈਡਿੰਗ ਤਸਵੀਰਾਂ ਵਾਇਰਲ

Parineeti Priyanka Chopra haldi And Nick Jonas' Haldi Is Now Viral

1 of 20

Parineeti Priyanka Chopra haldi : ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਦਸੰਬਰ 2018 ਵਿੱਚ ਨਿਕ ਜੋਨਸ ਨਾਲ ਸੱਤ ਫੇਰੇ ਲਏ। ਵਿਆਹ ਜੋਧਪੁਰ ਦੇ ਉਮੇਦ ਭਵਨ ਵਿੱਚ ਪੂਰਾ ਹੋਇਆ। ਉਨ੍ਹਾਂ ਦੇ ਸ਼ਾਹੀ ਵਿਆਹ ਦੀ ਤਸਵੀਰ ਹੁਣ ਤੱਕ ਸੋਸ਼ਲ ਮੀਡੀਆ ਤੇ ਵਾਇਰਲ ਹੈ।

Parineeti Priyanka Chopra haldi

Parineeti Priyanka Chopra haldi

ਪ੍ਰਿਯੰਕਾ ਦੀ ਭੈਣ ਪਰੀਣੀਤੀ ਚੋਪੜਾ ਨੇ ਹੁਣ ਉਨ੍ਹਾਂ ਦੇ ਵਿਆਹ ਦੀ ਪ੍ਰੀ ਵੈਡਿੰਗ ਫੈਸਟਿਵੀਟਿਜ ਦੀਆਂ ਕੁੱਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਪ੍ਰਿਯੰਕਾ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ।

ਇਸ ਤਸਵੀਰ ਵਿੱਚ ਪਰੀਣੀਤੀ ਜੀਜੂ ਨਿਕ ਜੋਨਸ ਨੂੰ ਹਲਦੀ ਲਗਾਉਂਦੇ ਹੋਏ ਦਿਖਾਈ ਦੇ ਰਹੀ ਹੈ। ਤਸਵੀਰ ਵਿੱਚ ਜੀਜੂ ਅਤੇ ਸਾਲੀ ਦੀ ਬਾਂਡਿੰਗ ਦੇਖਦੇ ਹੀ ਬਣਦੀ ਹੈ।

ਇਸ ਦੌਰਾਨ ਪਰੀਣੀਤੀ ਨੇ ਵਾਈਟ ਕਲਰ ਦਾ ਆਊਟਫਿਟ ਪਾਇਆ ਹੋਇਆ ਹੈ। ਉੱਥੇ ਨਿਕ ਨੇ ਵੀ ਵਾਈਟ ਕਲਰ ਦੀ ਸ਼ੇਰਵਾਨੀ ਪਾਈ ਹੋਈ ਹੈ , ਦੋਵੇਂ ਹੀ ਕਾਫੀ ਅਟ੍ਰੈਕਟਿਵ ਲੱਗ ਰਹੇ ਹਨ।

ਪਰੀਣੀਤੀ ਨੇ ਪ੍ਰਿਯੰਕਾ ਦੀ ਮਹਿੰਦੀ ਦੀ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਤਸਵੀਰ ਵਿੱਚ ਪ੍ਰਿਯੰਕਾ ਕਾਫੀ ਖੁਸ਼ ਨਜ਼ਰ ਆ ਰਹੀ ਹੈ।ਪ੍ਰਿਯੰਕਾ ਦੀ ਖੁੱਲ੍ਹ ਕੇ ਹਸਦੇ ਹੋਏ ਦੀ ਤਸਵੀਰ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ।

ਪ੍ਰਿਯੰਕਾ ਅਤੇ ਨਿਕ ਦਾ ਵਿਆਹ 1-2 ਦਸੰਬਰ ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਨੇ ਪਹਿਲਾ ਰਿਸੈਪਸ਼ਨ ਦਿੱਲੀ ਵਿੱਚ ਦਿੱਤਾ। 

ਇਸ ਰਿਸੈਪਸ਼ਨ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ, ਉੱਥੇ ਦੂਜਾ ਰਿਸੈਪਸ਼ਨ ਮੁੰਬਈ ਵਿੱਚ ਦਿੱਤਾ।

ਦੱਸ ਦੇਈਏ ਕਿ ਦੋਹਾਂ ਨੇ ਕੈਰੇਬਿਅਨ ਵਿੱਚ ਹਨੀਮੂਨ ਇੰਨਜੁਆਏ ਕਰਦੇ ਹੋਏ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ।

ਹਾਲ ਹੀ ਵਿੱਚ ਪ੍ਰਿਯੰਕਾ ਤੋਂ ਨਿਕ ਨੂੰ 3 ਸ਼ਬਦਾਂ ਵਿੱਚ ਜਾਹਿਰ ਕਰਨ ਦਾ ਸਵਾਲ ਪੁੱਛਿਆ ਗਿਆ ਤਾਂ ਇਸ ਤੇ ਉਨ੍ਹਾਂ ਨੇ ਕਿਹਾ ਕਿ ਨਿਕ ਪਤੀ, ਸ਼ਾਂਤ ਅਤੇ ਬਹੁਤ ਜਿਆਦਾ ਪਿਆਰ ਕਰਨ ਵਾਲਾ। ਅਸੀਂ ਦੋਵੇਂ ਹੀ ਕੰਮ ਨੂੰ ਲੈ ਕੇ ਬਹੁਤ ਪੈਸ਼ਨੇਟ ਹਾਂ।


ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਸਾਲ 2019 ਵਿੱਚ ਰਿਲੀਜ਼ ਹੋਣ ਵਾਲੀ ਫਿਲਮ ਦ ਸਕਾਈ ਇਜ ਪਿੰਕ ਵਿੱਚ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਸੋਨਾਲੀ ਬੋਸ ਕਰ ਰਹੀ ਹੈ।ਫਿਲਮ ਦੀ ਸ਼ੂਟਿੰਗ ਚਲ ਰਹੀ ਹੈ।