Neetu Singh: ਨੀਤੂ ਸਿੰਘ ਅਤੇ ਰਿਸ਼ੀ ਕਪੂਰ ਦੀ ਜੋੜੀ ਬਾਲੀਵੁੱਡ ਦੇ ਪਰਫੈਕਟ ਕਪਲ ਵਿੱਚ ਗਿਣੀ ਜਾਂਦੀ ਹੈ। 7 ਜੁਲਾਈ 1959 ਨੂੰ ਜਨਮੀ ਨੀਤੂ ਕਪੂਰ ਤੋਂ 7 ਸਾਲ ਛੋਟੀ ਹੈ, ਦੋਹਾਂ ਨੇ ਇੱਕਠੇ ਕਰੀਬ 11 ਫਿਲਮਾਂ ਕੀਤੀਆਂ ਹਨ।ਇਨ੍ਹਾਂ ਦਾ ਪਿਆਰ ਵੀ ਕਾਫੀ ਚਰਚਾ ਵਿੱਚ ਰਿਹਾ। ਦੋਹਾਂ ਨੇ 22 ਫਰਵਰੀ 1980 ਨੂੰ ਵਿਆਹ ਕੀਤਾ ਸੀ । ਇਹ ਦਿਨ ਦੋਵੇਂ ਆਪਣੇ ਲਈ ਖਾਸ ਮੰਨਦੇ ਹਨ ਪਰ ਇਸਦੇ ਨਾਲ ਕਈ ਕਿੱਸੇ ਵੀ ਜੁੜੇ ਹਨ।ਕਿਹਾ ਜਾਂਦਾ ਹੈ ਕਿ ਵਿਆਹ ਦੇ ਲਈ ਨੀਤੂ ਅਤੇ ਰਿਸ਼ੀ ਦੋਵੇਂ ਬੇਹੋਸ਼ ਹੋ ਗਏ ਸਨ ਪਰ ਅਲੱਗ ਅਲੱਗ ਕਾਰਣਾਂ ਤੋਂ , ਨੀਤੂ ਸਿੰਘ ਦਾ ਲਹਿੰਗਾ ਇੰਨਾ ਭਾਰੀ ਸੀ ਕਿ ਉਹ ਸੰਭਾਲਦੇ-ਸੰਭਾਲਦੇ ਬੇਹੋਸ਼ ਹੋ ਗਈ।
ਦੂਜੇ ਰਿਸ਼ੀ ਕਪੂਰ ਦਾ ਆਪਣੇ ਆਲੇ-ਦੁਆਲੇ ਭੀੜ ਦੇਖ ਕੇ ਪਰੇਸ਼ਾਨ ਹੋ ਗਏ ਅਤੇ ਉਹ ਵੀ ਚਕੱਰ ਖਾ ਕੇ ਡਿੱਗ ਪਏ । ਬਾਅਦ ਵਿੱਚ ਦੋਵੇਂ ਜਦੋਂ ਠੀਕ ਹੋਏ ਤਾਂ ਇਨ੍ਹਾਂ ਦਾ ਵਿਆਹ ਪੂਰਾ ਹੋ ਸਕਿਆ।ਰਿਸ਼ੀ ਕਪੂਰ ਅਤੇ ਨੀਤੂ ਦਾ ਅਫੇਅਰ ਕਾਫੀ ਚਰਚਾ ਵਿੱਚ ਰਿਹਾ।ਰਿਸ਼ੀ ਕਪੂਰ ਦੇ ਅਫੇਅਰ ਨਾ ਕੇਵਲ ਵਿਆਹ ਤੋਂ ਪਹਿਲਾਂ ਬਲਕਿ ਵਿਆਹ ਤੋਂ ਬਾਅਦ ਵੀ ਰਹੇ। ਨੀਤੂ ਨਾਲ ਵਿਆਹ ਕਰਵਾਉਣ ਤੋਂ ਬਾਅਦ ਰਿਸ਼ੀ ਦਾ ਉਨ੍ਹਾਂ ਦਾ ਅੱਧੀ ਉਮਰ ਤੋਂ ਘੱਟ ਅਦਾਕਾਰਾ ਦਿੱਵਿਆ ਭਾਰਤੀ ਨਾਲ ਅਫੇਅਰ ਵੀ ਖੂਬ ਸੁੱਰਖੀਆਂ ਵਿੱਚ ਰਿਹਾ।ਅਜਿਹਾ ਨਹੀਂ ਸੀ ਕਿ ਨੀਤੂ ਨੂੰ ਰਿਸ਼ੀ ਕਪੂਰ ਦੇ ਅਫੇਅਰਜ਼ ਦੀ ਕੋਈ ਭਣਕ ਨਹੀਂ ਸੀ । ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਵੀ ਸੀ ਕਿ ਉਹ ਰਿਸ਼ੀ ਕਪੂਰ ਦੇ ਦੂਜੀ ਅਦਾਕਾਰਾ ਦੇ ਨਾਲ ਅਫੇਅਰ ਨੂੰ ਜਾਣਦੀ ਸੀ ਪਰ ਉਹ ਇਹ ਸਭ ਕੁੱਝ ਚੁੱਪਚਾਪ ਦੇਖ ਰਹੀ ਸੀ।
ਨੀਤੂ ਨੇ ਕਿਹਾ ਕਿ ਜਦੋਂ ਉਹ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ਉਦੋਂ ਵੀ ਰਿਸ਼ੀ ਕਪੂਰ ਦਾ ਦੂਜੀ ਅਦਾਕਾਰਾਂ ਦੇ ਨਾਲ ਫਲਰਟ ਕਰਨਾ ਜਾਰੀ ਸੀ ਪਰ ਉਹ ਅਜਿਹਾ ਦਿਖਾਉਂਦੇ ਸਨ ਕਿ ਉਨ੍ਹਾਂ ਦਾ ਕੋਈ ਅਫੇਅਰ ਨਹੀਂ ਸੀ, ਪੁੱਛਣ ਤੇ ਹਮੇਸ਼ਾ ਕਹਿੰਦੇ ਸਨ ਕਿ ਕੁੱਝ ਨਹੀਂ ਹੈ।ਨੀਤੂ ਨੇ ਇੰਟਰਵਿਊ ਵਿੱਚ ਕਿਹਾ ਕਿ ‘ ਮੈਂ ਬਹੁਤ ਸਿੰਪਲ ਸੀ ਅਤੇ ਮਾਸੂਮ ਸੀ, ਮੈਂ ਰਿਸ਼ੀ ਦੀਆਂ ਗੱਲਾਂ ਤੇ ਵਿਸ਼ਵਾਸ ਕਰਦੀ ਸੀ। ਰਿਸ਼ੀ ਨੂੰ ਵੀ ਲੱਗਿਆ ਕਿ ਇਹ ਸਿੰਪਲ ਜਿਹੀ ਲੜਕੀ ਹੈ ਅਤੇ ਇਹ ਮੈਨੂੰ ਸੰਭਾਲ ਸਕਦੀ ਹੈ। 70 ਦੇ ਦਹਾਕੇ ਵਿੱਚ ਬਾਲੀਵੁੱਡ ਵਿੱਚ ਜੇਕਰ ਕਿਸੇ ਅਦਾਕਾਰਾ ਦਾ ਬੋਲਬਾਲਾ ਸੀ ਤਾਂ ਉਹ ਨੀਤੂ ਸਿੰਘ ਸੀ। ਉਹ 8 ਜੁਲਾਈ 1958 ਨੂੰ ਜਨਮੀ ਸੀ।ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਨੂੰ ਉਦੋਂ ਅਲਵੀਦਾ ਕਹਿ ਦਿੱਤਾ, ਜਦੋਂ ਉਨ੍ਹਾਂ ਦੀ ਸ਼ੋਹਰਤ ਦੇ ਸਿਤਾਰੇ ਬੁਲੰਦੀ ਤੇ ਸਨ।
Neetu Singh
ਜਦੋਂ ਇਹ ਗੱਲ ਉੱਠੀ ਕਿ ਕੀ ਕਪੂਰ ਪਰਿਵਾਰ ਵਿੱਚ ਵਿਆਹ ਤੋਂ ਬਾਅਦ ਮਹਿਲਾਵਾਂ ਦੁਆਰਾ ਕੰਮ ਨਾ ਕਰਨ ਦੀ ਪਰੰਪਰਾ ਦੇ ਚਲਦੇ ਨੀਤੂ ਨੇ ਆਪਣਾ ਕਰੀਅਰ ਛੱਡਿਆ ਤਾਂ ਉਨ੍ਹਾਂ ਨੇ ਇਸਦਾ ਬਖੂਬੀ ਜਵਾਬ ਦਿੱਤਾ।ਨੀਤੂ ਨੇ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਪਸੰਸ ਦੀ , ਉਹ ਆਪਣੇ ਬੱਚਿਆਂ ਦੀ ਦੇਖਭਾਲ ਅਤੇ ਘਰ ਸੰਭਾਲਣਾ ਚਾਹੁੰਦੀ ਸੀ।ਨੀਤੂ ਨੇ ਆਪਣਾ ਕਰੀਅਰ ਚਾਈਲਡ ਆਰਟਿਸਟ ਦੇ ਰੂਪ ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਨੇ 7 ਸਾਲ ਵਿੱਚ 70 ਤੋਂ ਜਿਆਦਾ ਫਿਲਮਾਂ ਕੀਤੀਆਂ। ਨੀਤੂ ਨੇ 21 ਸਾਲ ਦੀ ਉਮਰ ਵਿੱਚ ਕਰੀਅਰ ਛੱਡ ਦਿੱਤਾ ਸੀ, ਉਸ ਸਮੇਂ ਉਹ ਲੀਡਿੰਗ ਅਦਾਕਾਰਾਂ ਦੇ ਨਾਲ 20 ਤੋਂ ਜਿਆਦਾ ਫਿਲਮਾਂ ਕਰ ਚੁੱਕੀ ਸੀ।ਨੀਤੂ ਨੇ 11 ਫਿਲਮਾਂ ਆਪਣੇ ਪਤੀ ਰਿਸ਼ੀ ਕਪੂਰ ਨਾਲ ਕੀਤੀਆਂ ਸਨ। ਲੀਡਿੰਗ ਅਦਾਕਾਰਾ ਦੇ ਰੂਪ ਵਿੱਚ ਉਨ੍ਹਾਂ ਦਾ ਕਰੀਅਰ 1972 ਵਿੱਚ ਫਿਲਮ ‘ ਰਿਕਸ਼ਾਵਾਲਾ’ ਤੋਂ ਸ਼ੁਰੂ ਹੋਇਆ ਸੀ।