‘ਮਲੰਗ’ ਬੈਸ਼ ਵਿੱਚ ਮਾਸਕ ਪਾਏ ਦਿਖਾਈ ਦਿੱਤੇ ਅਨਿਲ, ਹਾਈਲਾਈਟ ਵਿੱਚ ਰਹੀ ਦਿਸ਼ਾ ਦੀ ਰਿਵੀਲਿੰਗ ਡ੍ਰੈੱਸ

Malang success bash Bollywood Disha Aditya Roy Kapur Anil in a mask

1 of 10

Malang success bash Bollywood: ਤਕਰੀਬਨ  50 ਕਰੋੜ ਰੁਪਏ ਦੇ ਬਜਟ ਵਿੱਚ ਬਣੀ ਮਲਟੀਸਟਾਰ ਫਿਲਮ ਮਲੰਗ ਨੇ ਬਾਕਸ ਆਫਿਸ ਤੇ ਵਰਲਡਵਾਈਡ 79 ਕਰੋੜ 8 ਲੱਖ ਰੁਪਏ ਦਾ ਬਿਜਨੈੱਸ ਕੀਤਾ।

ਹਾਲ ਹੀ ਵਿੱਚ ਫਿਲਮ ਦੀ ਸਕਸੈੱਸ ਪਾਰਟੀ ਆਰਗਨਾਈਜ ਕੀਤੀ ਗਈ ਜਿਸ ਵਿੱਚ ਫਿਲਮ ਦੇ ਸਾਰੇ ਅਹਿਮ ਸਿਤਾਰੇ ਅਤੇ ਬਾਕੀ ਟੀਮ ਪਹੁੰਚੀ।

Malang success bash Bollywood

ਜੁਹੂ ਵਿੱਚ ਆਯੋਜਿਤ ਕੀਤੀ ਗਈ ਇਸ ਪਾਰਟੀ ਵਿੱਚ ਸਾਰੇ ਅਲੱਗ ਅੰਦਾਜ਼ ਵਿੱਚ ਪਹੁੰਚੇ ਪਰ ਪਾਰਟੀ ਦੀ ਸਾਰੀ ਲਾਈਮਲਾਈਟ ਖਿੱਚਣ ਵਿੱਚ ਕਾਮਯਾਬ ਰਹੀ ਮਲੰਗ ਦੀ ਲੀਡ ਅਦਾਕਾਰਾ ਦਿਸ਼ਾ ਪਟਾਨੀ।

Malang success bash Bollywood
Malang success bash Bollywood

ਮਲੰਗ ਵਿੱਚ ਦਿਸ਼ਾ ਨੇ ਫੀਮੇਲ ਲੀਡ ਰੋਲ ਪਲੇਅ ਕੀਤਾ ਹੈ ਅਤੇ ਆਦਿੱਤਿਆ ਰਾਏ ਕਪੂਰ ਮੇਲ ਲੀਡ ਵਿੱਚ ਹਨ।

Malang success bash Bollywood

ਫਿਲਮ ਵਿੱਚ ਅਨਿਲ ਕਪੂਰ ਨੈਗੇਟਿਵ ਰੋਲ ਵਿੱਚ ਸਨ। ਤਿੰਨੋ ਸਟਾਰਜ਼ ਦੇ ਵਿੱਚ ਇਸ ਪਾਰਟੀ ਵਿੱਚ ਇੱਕ ਚੀਜ ਕਾਮਨ ਸੀ, ਉਹ ਸੀ ਮਰੂਨ ਕਲਰ।

ਆਦਿੱਤਿਆ ਰਾਏ ਕਪੂਰ ਜਿੱਥੇ ਮਰੂਨ ਟੀ-ਸ਼ਰਟ ਵਿੱਚ ਇੱਥੇ ਪਹੁੰਚੇ ਉੱਥੇ ਹੀ ਦਿਸ਼ਾ ਪਟਾਨੀ ਨੇ ਮਰੂਨ ਕਲਰ ਦੀ ਵਨ ਪੀਸ ਰਿਵੀਲਿੰਗ ਡ੍ਰੈੱਸ ਪਾਏ ਹੋਏ ਨਜ਼ਰ ਆਈ।

ਜਿਸਦੇ ਨਾਲ ਹੀ ਉਨ੍ਹਾਂ ਨੂੰ ਵਾਲ੍ਹਾਂ ਨੂੰ ਖੁੱਲ੍ਹੇ ਰੱਖਿਆ ਅਤੇ ਹਲਕਾ ਮੇਕਅੱਪ ਕੀਤਾ। ਪਾਰਟੀ ਵਿੱਚ ਸਭ ਤੋਂ ਜਿਆਦਾ ਦਿਸ਼ਾ ਦੇ ਬੋਲਡ ਲੁਕ ਨੇ ਧਿਆਨ ਖਿੱਚਿਆ।

ਪਾਰਟੀ ਵਿੱਚ ਆਏ ਅਨਿਲ ਕਪੂਰ ਨੇ ਮਰੂਨ ਕਲਰ ਦੇ ਕੱਪੜੇ ਤਾਂ ਨਹੀਂ ਪਾਏ ਪਰ ਉਨ੍ਹਾਂ ਨੇ ਰੈੱਡ ਕਲਰ ਦਾ ਮਾਸਕ ਜਰੂਰ ਪਾਇਆ ਹੋਇਆ ਸੀ।ਹਾਲਾਂਕਿ ਉਨ੍ਹਾਂ ਨੇ ਇਹ ਮਾਸਕ ਕੁੱਝ ਦੇਰ ਬਾਅਦ ਹਟਾ ਦਿੱਤਾ ਸੀ।

ਆਦਿੱਤਿਆ ਅਤੇ ਅਨਿਲ ਦਾ ਲੁਕ ਇਸ ਪਾਰਟੀ ਵਿੱਚ ਬੇਸ਼ਕ ਕਾਫੀ ਅਪੀਲਿੰਗ ਸੀ ਪਰ ਸਭ ਤੋਂ ਅਟ੍ਰੈਕਟਿਵ ਲੱਗ ਰਹੀ ਸੀ ਦਿਸ਼ਾ ਪਟਾਨੀ। ਉਨ੍ਹਾਂ ਦੇ ਇਸ ਲੁਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਕ੍ਰਿਸਮਨ ਮਰੂਨ ਕਲਰ ਦੀ ਡ੍ਰੈੱਸ ਖੁੱਲ੍ਹੇ ਵਾਲ ਅਤੇ ਬਲੈਕ ਹੀਲਜ਼ ਵਿੱਚ ਦਿਸ਼ਾ ਪਟਾਨੀ ਕਹਿਰ ਢਾ ਰਹੀ ਸੀ। ਦਿਸ਼ਾ ਆਦਿੱਤਿਆ ਦੀ ਜੋੜੀ ਪਾਰਟੀ ਵਿੱਚ ਕਾਫੀ ਕੂਲ ਲੱਗ ਰਹੀ ਸੀ।