Malaika Arora: ਕਠੂਆ ਗੈਂਗਰੇਪ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜੰਮੂ-ਕਸ਼ਮੀਰ ਵਿੱਚ ਅੱਠ ਸਾਲ ਦੀ ਬੱਚੀ ਦੇ ਨਾਲ ਗੈਂਗਰੇਪ ਦੀ ਘਟਨਾ ਦਾ ਬਾਲੀਵੁੱਡ ਜਮ ਕੇ ਵਿਰੋਧ ਕਰ ਰਿਹਾ ਹੈ। ਕਈ ਸਿਤਾਰਿਆਂ ਨੇ ਇਸ ਸ਼ਰਮਨਾਕ ਘਟਨਾ ਨੂੰ ਲੈ ਕੇ ਲਗਾਤਾਰ ਪੋਸਟ ਸ਼ੇਅਰ ਕਰ ਰਹੇ ਹਨ। ਬਾਲੀਵੁੱਡ ਅਦਾਕਾਰਾ ਮਲਾਇਕਾ ਨੇ ਵੀ ਆਪਣੇ ਲੈਟੇਸਟ ਪੋਸਟ ਦੇ ਜ਼ਰੀਏ ਇਸ ਮਾਮਲੇ ਨੂੰ ਲੈ ਕੇ ਇੱਕ ਬੇਨਤੀ ਕੀਤੀ ਹੈ।ਮਲਾਇਕਾ ਨੇ ਕਿਹਾ ਕਿ ਗੈਂਗਰੇਪ ਦਾ ਸ਼ਿਕਾਰ ਹੋਈ ਬੱਚੀ ਦੀ ਤਸਵੀਰਾਂ ਸ਼ੇਅ ਕਰਨਾ ਬੰਦ ਕਰੋ ਅਤੇ ਇਸ ਨੂੰ ਸ਼ੇਅਰ ਕਰੋ।
Malaika Arora
ਮਲਾਇਕਾ ਨੇ ਕੁੱਝ ਦੇਰ ਪਹਿਲਾਂ ਹੀ ਆਪਣੀ ਇੰਸਟਾ ਪੋਸਟ ਦੇ ਜ਼ਰੀਏ ਇੱਕ ਪੋਸਟ ਸ਼ੇਅਰ ਕੀਤਾ। ਮਲਾਇਕਾ ਨੇ ਲਿਖਿਆ ‘ਅਸੀਂ ਲੋਕ ਰੇਪ ਪੀੜਤਾ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਾਂ ਜਦੋਂ ਕਿ ਸਾਨੂੰ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਸ਼ੇਅਰ ਕਰਨੀ ਚਾਹੀਦੀ ਹੈ ਜੋ ਇਸ ਸ਼ਰਮਨਾਕ ਘਟਨਾ ਦਾ ਮਾਸਟਰਮਾਈਂਡ ਸੀ ਅਤੇ ਜਿਸ ਨੇ ਉਸ ਦੀ ਮੱਦਦ ਕੀਤੀ। ਇਨ੍ਹਾਂ ਦੋਨੋਂ ਅਪਰਾਧੀਆਂ ਨੂੰ ਬੇਨਕਾਬ ਕਰ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਬੱਚੀ ਨੂੰ ਡ੍ਰਗਜ਼ ਦਿੱਤੇ ਅਤੇ ਕਈ ਦਿਨਾਂ ਤੱਕ ਉਸਦਾ ਰੇਪ ਕੀਤਾ। ਮੈਂ ਇਹ ਨਹੀਂ ਚਾਹੁੰਦੀ ਕਿ ਗੈਂਗਰੇਪ ਦੀ ਸ਼ਿਕਾਰ ਬੱਚੀ ਦੀ ਤਸਵੀਰ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਨਮ ਹੋਣ ਬਲਕਿ ਇਨ੍ਹਾਂ ਦੋਸ਼ੀਆਂ ਦਾ ਨਾਮ , ਤਸਵੀਰ ਤੇ ਆਪਣਾ ਗੁੱਸਾ ਜਾਹਿਰ ਕਰੋ।
ਮਲਾਇਕਾ ਨੇ ਇਸ ਪੋਸਟ ਦੇ ਇਲਾਵਾ ਦੋ ਆਦਮੀਆਂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਨ੍ਹਾਂ ਨੂੰ ਗੈਂਗਰੇਪ ਅੰਜਾਮ ਦੇਣ ਵਾਲੇ ਮੁੱਖ ਦੋ ਮਾਸਟਮਾਈਂਡ ਦੱਸਿਆ ਜਾ ਰਿਹਾ ਹੈ।ਦੱਸ ਦੇਈਏ ਕਿ ਮਲਾਇਕਾ ਦੇ ਇਲਾਵਾ ਬਾਲੀਵੁੱਡ ਅਤੇ ਟੀਵੀ ਜਗਤ ਦੇ ਕਈ ਸਿਤਾਰਿਆਂ ਨੇ# ਕੈਂਪੇਨ ਵੀ ਸ਼ੁਰੂ ਕੀਤਾ ਹੈ, ਇਸ ਨਾਲ ਕਈ ਵੱਡੇ ਸਿਤਾਰੇ ਜੁੜ ਚੁੱਕੇ ਹਨ। ਦਿਲ ਦਹਿਲਾ ਦੇਣ ਵਾਲੀ ਗੈਂਗਰੇਪ ਦੀ ਘਟਨਾ ਦੇ ਬਾਅਦ ਲੋਕ ਗੁੱਸੇ ਨਾਲ ਭਰੇ ਟਵੀਟ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜਾ ਦੇਣ ਦੀ ਮੰਗ ਕਰ ਰਹੇ ਹਨ। ਕਈ ਸਿਤਾਰੇ ਨੇ ਪੋਸਟਰ ਦੇ I am Hindustan. I am Ashamed ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Malaika Arora
ਕੀ ਹੈ ਮਾਮਲਾ?
ਜੰਮੂ ਦੇ ਕਠੂਆ ਵਿੱਚ ਇੱਕ ਅੱਠ ਸਾਲ ਦੀ ਬੱਚੀ ਦੇ ਨਾਲ ਕਈ ਦਿਨਾਂ ਤੱਕ ਗੈਂਗਰੇਪ ਹੋਇਆ। ਬਾਅਦ ਇਸ ਵਿੱਚ ਉਸ ਦਾ ਕੱਤਲ ਕਰ ਦਿੱਤਾ ਗਿਆ।ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ ਬੱਚੀ ਨੂੰ ਅਗਵਾ ਕਰ ਗੈਂਗਰੇਪ ਕੀਤਾ ਗਿਆ। ਦੱਸ ਦਈਏ ਕਿ ਅੱਠ ਸਾਲ ਦੀ ਆਸਿਫਾ ਨੋਮਦ ਬਕਰਵਾਲ ਸਮੂਹ ਤੋਂ ਆਉਂਦੀ ਹੈ। ਉਹ ਘੋੜੇ ਚਰਾਉਣ ਜੰਗਲ ਗਈ ਸੀ ਜਦ ਉਸ ਥਾਂ ਤੋਂ ਲਾਪਤਾ ਹੋ ਗਈ ਫਿਰ ਜਨਵਰੀ ਨੂੰ ਉਸਦੀ ਲਾਸ਼ ਮਿਲੀ ਸੀ। ਚਾਰਜਸ਼ੀਟ ‘ਚ ਇਹ ਖੁਲਾਸਾ ਹੋਇਆ ਹੈ ਕਿ ਬੱਚੀ ਨੂੰ ਭੁੱਖਾ ਪਿਆਸਾ ਮੰਦਿਰ ‘ਚ ਬੰਦ ਰੱਖਿਆ ਗਿਆ ਸੀ। ਬੱਚੀ ਨੂੰ ਖਾਲੀ ਢਿੱਠ ਨਸ਼ੀਲੀ ਚੀਜ਼ ਤੇ ਬਲਾਤਕਾਰ ਕਰਵਾਉਣ ਦਾ ਕੰਮ ਇਸ ਵਾਰਦਾਤ ਦੇ ਮਾਸਟਰਮਾਈਡਂ ਸਾਂਝੀ ਰਾਮ ਰੇਖਦਾ ਸੀ।