ਸਾਰਾ ਦੀ ਫਿਲਮ ‘ਕੇਦਾਰਨਾਥ’ ਦੀ ਸਪੈਸ਼ਲ ਸਕ੍ਰੀਨਿੰਗ, ਨਹੀਂ ਨਜ਼ਰ ਆਏ ਸੈਫ-ਕਰੀਨਾ

Kedarnath Screening: Janhvi, Kartik Aaryan Join Sara Ali Khan Cheer

1 of 11

Kedarnath Screening: ਬੁੱਧਵਾਰ ਨੂੰ ਮੁੰਬਈ ਵਿੱਚ ਫਿਲਮ ‘ਕੇਦਾਰਨਾਥ’ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਜਿੱਥੇ ਬਾਲੀਵੁਡ ਦੀ ਯੂਥ ਬ੍ਰਿਗੇਡ ਨੂੰ ਸਪਾਟ ਕੀਤਾ ਗਿਆ।

Kedarnath Screening

ਕੇਦਾਰਨਾਥ ਤੋਂ ਸਾਰਾ ਅਲੀ ਖਾਨ ਫਿਲਮਾਂ ਵਿੱਚ ਡੈਬਿਊ ਕਰ ਰਹੀ ਹੈ।ਫਿਲਮ ਵਿੱਚ ਉਨ੍ਹਾਂ ਦੇ ਓਪੋਜਿਟ ਸੁਸ਼ਾਂਤ ਸਿੰਘ ਰਾਜਪੂਤ ਹਨ।

ਇਸ ਨੂੰ ਅਭਿਸ਼ੇਕ ਕਪੂਰ ਨੇ ਡਾਇਰੈਕਟ ਕੀਤਾ ਹੈ।ਕੇਦਾਰਨਾਥ 7 ਦਸੰਬਰ ਨੂੰ ਸਿਲਵਰ ਸਕ੍ਰੀਨ ਤੇ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਹੈ।

Kedarnath Screening

ਸਪੈਸ਼ਲ ਸਕ੍ਰੀਨਿੰਗ ਵਿੱਚ ਪਹੁੰਚੇ ਸਿਤਾਰਿਆਂ ਦਾ ਸਾਰਾ ਨੇ ਵੈਲਕਮ ਕੀਤਾ ਅਤੇ ਉਹ ਵਾਈਟ ਕਲਰ ਦੇ ਸੂਟ ਵਿੱਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।

Kedarnath Screening

ਹਾਲਾਂਕਿ ਸਕ੍ਰੀਨਿੰਗ ਦੀ ਸਾਹਮਣੇ ਆਈਆਂ ਤਸਵੀਰਾਂ ਤੋਂ ਸੈਫ, ਕਰੀਨਾ , ਅੰਮ੍ਰਿਤਾ ਸਿੰਘ ਗਾਇਬ ਰਹੇ।ਕਪੂਰ ਅਤੇ ਟੈਗੋਰ ਪਰਿਵਾਰ ਦਾ ਵੀ ਕੋਈ ਸ਼ਖਸ ਨਜ਼ਰ ਨਹੀਂ ਆਇਆ।

ਬੇਟੀ ਦੀ ਪਹਿਲੀ ਫਿਲਮ ਦੀ ਸਕ੍ਰੀਨਿੰਗ ਵਿੱਚ ਸੈਫ ਅੰਮ੍ਰਿਤਾ ਦਾ ਨਜ਼ਰ ਨਾ ਆਉਣਾ ਫੈਨਜ਼ ਨੂੰ ਹੈਰਾਨ ਕਰ ਰਿਹਾ ਹੈ।

Kedarnath Screening

ਸਕ੍ਰੀਨਿੰਗ ਵਿੱਚ ਜਾਨਵੀ ਕਪੂਰ ਆਪਣੀ ਭੈਣ ਖੁਸ਼ੀ ਦੇ ਨਾਲ ਪਹੁੰਚੀ। ਡਾਇਰੈਕਟਰ ਸ਼ਸ਼ਾਂਕ ਖੇਤਾਨ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ।ਅਹਾਨਾ ਪਾਂਡੇ ਵਾਈਟ ਕ੍ਰਾਪ ਟਾਪ ਦੇ ਨਾਲ ਰੈੱਡ ਜੀਨਜ਼ ਵਿੱਚ ਨਜ਼ਰ ਆਈ।

ਇਸ ਨਾਲ ਡਾਇਰੈਕਟਰ ਅਭਿਸ਼ੇਕ ਕਪੂਰ ਆਪਣੀ ਪਤਨੀ ਦੇ ਨਾਲ ਪਹੁੰਚੇ।ਕਿਰਣ ਰਾਓ ਵੀ ਕੇਦਾਰਨਾਥ ਦੀ ਸਕ੍ਰੀਨਿੰਗ ਵਿੱਚ ਪਹੁੰਚੀ।

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਹੱਸਦੇ ਹੋਏ ਮੀਡੀਆ ਨੂੰ ਪੋਜ ਦਿੰਦੇ ਹੋਏ ਨਜ਼ਰ ਆਏ।ਇਸ ਨਾਲ ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਵੀ ਪਹੁੰਚੇ।

ਈਸ਼ਾਨ ਖੱਟਰ ਆਪਣੀ ਮਾਂ ਦੇ ਨਾਲ ਪਹੁੰਚੇ। ਉਨ੍ਹਾਂ ਨੇ ਫਿਲਮ ਧੜਕ ਤੋਂ ਬਾਲੀਵੁਡ ਵਿੱਚ ਡੈਬਿਊ ਕੀਤਾ।ਸੁਜ਼ੈਨ ਖਾਨ ਆਪਣੇ ਭਰਾ ਜੈਦ ਖਾਨ ਅਤੇ ਡਿਜਾਈਨਰ ਸੰਦੀਪ ਖੋਸਲਾ ਦੇ ਨਾਲ ਸਕ੍ਰੀਨਿੰਗ ਵਿੱਚ ਪਹੁੰਚੀ।

ਕਾਰਤਿਕ ਆਰਿਅਨ ਪਿਛਲੇ ਦਿਨੀਂ ਸਾਰਾ ਨੇ ਕਾਫੀ ਵਿਦ ਕਰਨ ਵਿੱਚ ਕਾਰਤਿਕ ਨੂੰ ਡੇਟ ਕਰਨ ਦੀ ਗੱਲ ਕਹੀ ਸੀ। ਉਦੋਂ ਤੋਂ ਕਾਰਤਿਕ ਚਰਚਾ ਵਿੱਚ ਬਣੇ ਹੋਏ ਹਨ।
ਅਦਾਕਾਰ ਸੁਨੀਲ ਸੈੱਟੀ ਵੀ ਇਸ ਸਕ੍ਰੀਨਿੰਗ ਵਿੱਚ ਨਜ਼ਰ ਆਏ।