kapil sharma fan emotional: ਕਾਮੇਡੀ ਕਿੰਗ ਕਪਿਲ ਸ਼ਰਮਾ ਸੋਨੀ ਟੀਵੀ ਤੇ ਇੱਕ ਵਾਰ ਫਿਰ ਤੋਂ ਆਪਣੇ ਸ਼ੋਅ ਦਾ ਦੂਜਾ ਸੀਜਨ ਲੈ ਕੇ ਆ ਚੁੱਕੇ ਹਨ। ਪੂਰੇ ਇੱਕ ਸਾਲ ਬਾਅਦ ਕਪਿਲ ਨੇ ਧਮਾਕੇਦਾਰ ਐਂਟਰੀ ਕੀਤੀ ਹੈ ਅਤੇ ਇਸ ਗੱਲ ਨਾਲ ਕਪਿਲ ਦੇ ਫੈਨਜ਼ ਬਹੁਤ ਖੁਸ਼ ਹਨ।
kapil sharma fan emotional

29 ਦਸੰਬਰ ਤੋਂ ਸ਼ੁਰੂ ਹੋਏ ਕਪਿਲ ਦੇ ਸ਼ੋਅ ਦੇ ਪਹਿਲੇ ਐਪੀਸੋਡ ਵਿੱਚ ਟੀਮ ‘ਸਿੰਬਾ’ ਨੇ ਖੂਬ ਮਸਤੀ ਕੀਤੀ ਅਤੇ ਕਪਿਲ ਦੇ ਅੰਦਾਜ਼ ਨੇ ਦੱਸ ਦਿੱਤਾ ਕਿ ਕਾਮੇਡੀ ਦੇ ਕਿੰਗ ਉਹ ਹੀ ਹਨ।ਇਸ ਸ਼ੋਅ ਦਾ ਤੀਜਾ ਐਪੀਸੋਡ ਆਇਆ , ਸੋਨੀ ਟੀਵੀ ਦੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਗਏ ਇੱਕ ਪ੍ਰੋਮੋ ਵੀਡੀਓ ਵਿੱਚ ਇੱਕ ਫੈਨ ਕਪਿਲ ਨੂੰ ਕਹਿੰਦੀ ਹੈ ਕਿ ਉਹ ਉਨ੍ਹਾਂ ਤੋਂ ਬਹੁਤ ਨਾਰਾਜ਼ ਹੈ।

ਇਸ ਪ੍ਰੋਮੋ ਵੀਡੀਓ ਵਿੱਚ ਕਪਿਲ ਦੀ ਫੈਨ ਉਨ੍ਹਾਂ ਨੂੰ ਕਹਿੰਦੀ ਹੈ ਕਿ ਉਹ ਉਨ੍ਹਾਂ ਨੂੰ ਅਤੇ ਗਿੰਨੀ ਨੂੰ ਵਿਆਹ ਦੀ ਵਧਾਈ ਦਿੰਦੀ ਹੈ ਅਤੇ ਇਸ ਦੇ ਨਾਲ ਉਹ ਚਾਹੁੰਦੀ ਹੈ ਕਿ ਕਪਿਲ ਆਪਣੀ ਸਿਹਤ ਦਾ ਖੂਬ ਧਿਆਨ ਰੱਖੇ। ਕਪਿਲ ਦੀ ਫੈਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੈਂਸਰ ਦੀ ਲਾਸਟ ਸਟੇਜ ਤੇ ਹੈ ਅਤੇ ਕਪਿਲ ਤੋਂ ਬਹੁਤ ਨਾਰਾਜ਼ ਹੈ ਕਿਉਂਕਿ ਕਪਿਲ ਦਾ ਸ਼ੋਅ ਇੱਕ ਸਾਲ ਤੋਂ ਟੈਲੀਕਾਸਟ ਨਹੀਂ ਹੋਇਆ।

ਕਪਿਲ ਨੂੰ ਉਨ੍ਹਾਂ ਨੇ ਬਹੁਤ ਮਿਸ ਕੀਤਾ ਅਤੇ ਉਹ ਕਪਿਲ ਦੇ ਸ਼ੋਅ ਦੇ ਰਿਪੀਟ ਐਪੀਸੋਡ ਦੇਖ ਕੇ ਖੁਦ ਨੂੰ ਖੁਸ਼ ਰੱਖਦੀ ਸੀ।ਇਸ ਤੇ ਕਪਿਲ ਨੇ ਕਿਹਾ ਕਿ ਉਹ ਉਨ੍ਹਾਂ ਦੇ ਬਹੁਤ ਧੰਨਵਾਦੀ ਹੈ ਅਤੇ ਉਹ ਦੁਆ ਕਰਨਗੇ ਕਿ ਉਹ ਇਸ ਤਰ੍ਹਾਂ ਹੀ ਮੁਸਕਰਾਉਂਦੀ ਰਹੇ ਅਤੇ ਜਲਦ ਹੀ ਸਿਹਤਮੰਦ ਹੋ ਜਾਣ।ਫੈਨ ਨੇ ਕਪਿਲ ਨੂੰ ਦੱਸਿਆ ਕਿ ਉਹ ਉਨ੍ਹਾਂ ਦਾ ਸ਼ੋਅ ਦੇਖ ਕੇ ਠੀਕ ਹੋ ਰਹੀ ਹੈ ਕਿਉਂਕਿ ਉਹ ਖੂਬ ਹੱਸਦੀ ਹੈ ਅਤੇ ਖੁਸ਼ ਰਹਿੰਦੀ ਹੈ।

ਦੱਸ ਦੇਈਏ ਕਿ ਸ਼ਨੀਵਾਰ ਅਤੇ ਐਤਵਾਰ ਦੇ ਐਪੀਸੋਡ ਵਿੱਚ ਕਪਿਲ ਦੇ ਸ਼ੋਅ ਵਿੱਚ ਸਲਮਾਨ ਖਾਨ ਅਤੇ ਉਨ੍ਹਾਂ ਨੇ ਫੈਮਿਲੀ ਮੈਂਬਰ ਆਏ। ਖਬਰਾਂ ਅਨੁਸਾਰ ਤਾਂ ਸਲਮਾਨ ਖਾਨ ਦੇ ਪੈਰ ਵਿੱਚ ਸ਼ੂਟਿੰਗ ਦੇ ਦੌਰਾਨ ਸੱਟ ਲੱਗ ਗਈ ਸੀ। ਇਸ ਗੱਲ ਦੇ ਬਾਵਜੂਦ ਸਲਮਾਨ ਖਾਨ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਏ ਅਤੇ ਉਨ੍ਹਾਂ ਨੇ ਕਪਿਲ ਦੇ ਨਾਲ ਸ਼ੂਟ ਕੀਤਾ। ਦੱਸ ਦੇਈਏ ਕਿ ਸਲਮਾਨ ਖਾਨ ਇਨ੍ਹਾਂ ਦਿਨੀਂ ਆਪਣੀ ਫਿਲਮ ਭਾਰਤ ਦੀ ਸ਼ੂਟਿੰਗ ਵਿੱਚ ਬਿਜੀ ਚਲ ਰਹੇ ਹਨ।
