Jhanvi Khushi neha dhupia : ਬਾਲੀਵੁਡ ਵਿੱਚ ਫਿਲਮ ਧੜਕ ਤੋਂ ਕਦਮ ਰੱਖਣ ਵਾਲੀ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਨੇ ਨੇਹਾ ਧੂਪੀਆ ਦੇ ਪਾਪੂਲਰ ਚੈਟ ਸ਼ੋਅ Vogue Bff ਦੀ ਸ਼ੂਟਿੰਗ ਸੋਮਵਾਰ ਨੂੰ ਮੁੰਬਈ ਦੇ ਇੱਕ ਸਟੂਡਿਓ ਵਿੱਚ ਪੂਰੀ ਕੀਤੀ।
Jhanvi Khushi neha dhupia

ਇਹ ਸ਼ੋਅ ਇਸਲਈ ਖਾਸ ਰਿਹਾ ਕਿਉਂਕਿ ਪਹਿਲੀ ਵਾਰ ਜਨਾਵੀ ਕਪੂਰ ਦੇ ਨਾਲ ਖੁਸ਼ੀ ਕਪੂਰ ਇਸ ਸ਼ੋਅ ਦਾ ਹਿੱਸਾ ਬਣੀ।

ਦੋਵੇਂ ਭੈਣਾਂ ਖੁਸ਼ੀ ਜਾਨਵੀ ਨੇ ਸ਼ੋਅ ਦੇ ਲਈ ਇੱਕ ਜਿਹਾ ਡ੍ਰੈਸਅੱਪ ਕੀਤਾ ਸੀ।

ਖੁਸ਼ੀ ਕਪੂਰ ਇਸ ਸ਼ੋਅ ਵਿੱਚ ਯੈਲੋ ਮਿਲੀ ਸਕਰਟ ਦੇ ਨਾਲ ਸਫੇਦ ਸ਼ਰਟ ਦੇ ਕੌਮਬੀਨੇਸ਼ਨ ਵਿੱਚ ਨਜ਼ਰ ਆਈ।

ਜਾਨਵੀ ਕਪੂਰ ਬਲਿਊ ਮਿਨੀ ਸਕਰਟ ਦੇ ਨਾਲ ਸ਼ਫੇਦ ਸ਼ਰਟ ਦੇ ਕੌਮਬੀਨੇਸ਼ਨ ਵਿੱਚ ਨਜ਼ਰ ਆਈ। ਦੋਵੇਂ ਕਪੂਰ ਸਿਸਟਰਜ਼ ਦਾ ਇਕੱਠੇ ਆਉਣਾ ਫੈਨਜ਼ ਦੇ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।

ਜਾਨਵੀ ਖੁਸ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਫੈਨਜ਼ ਨੂੰ ਇਸ ਚੈਟ ਸ਼ੋਅ ਦੇ ਆਨਏਅਰ ਹੋਣ ਦਾ ਇੰਤਜ਼ਾਰ ਹੈ।

ਬੀਤੇ ਦਿਨੀਂ ਆਪਣੇ ਫੈਸ਼ਨ ਸਟਾਈਲ ਤੇ ਜਾਨਵੀ ਕਪੂਰ ਨੇ ਕਿਹਾ ਸੀ ਕਿ ਉਹ ਆਪਣੀ ਭੈਣਾਂ ਸੋਨਮ ਕਪੂਰ ਅਤੇ ਰਿਆ ਕਪੂਰ ਦੇ ਇਸ ਮਾਮਲੇ ਵਿੱਚ ਸਲਾਹ ਲੈਂਦੀ ਹੈ ਪਰ ਡ੍ਰੈਸਅੱਪ ਅਤੇ ਲੁਕਸ ਕਿਹੜਾ ਫਾਈਨਲ ਹੈ, ਇਹ ਪਾਪਾ ਡਿਸਾਈਡ ਕਰਦੇ ਹਨ , ਮੈਂ ਫੈਮਿਲੀ ਗਰੁੱਪ ਵਿੱਚ ਤਸਵੀਰਾਂ ਭੇਜਦੀ ਹਾਂ।

ਜਾਨਵੀ ਕਪੂਰ ਫਿਲਮ ਧੜਕ ਤੋਂ ਬਾਅਦ ਇੱਕ ਵਾਰ ਫਿਰ ਕਰਨ ਜੌਹਰ ਦੇ ਪ੍ਰੋਡਕਸ਼ਨ ਵਿੱਚ ਕੰਮ ਕਰ ਰਹੀ ਹੈ।

ਫਿਲਮ ‘ਧੜਕ’ ਤੋਂ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਨੇ ਬਾਲੀਵੁਡ ਵਿੱਚ ਐਂਟਰੀ ਕੀਤੀ ਸੀ ਅਤੇ ਇਸ ਵਿੱਚ ਜਾਨਵੀ ਕਪੂਰ ਦੇ ਓਪੋਜਿਟ ਈਸ਼ਾਨ ਖੱਟਰ ਨਜ਼ਰ ਆਏ ਸਨ।
