Janhvi Kapoor Khushi Kapoor: ਬਾਲੀਵੁਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਅਕਸਰ ਹੀ ਏਅਰਪੋਰਟ ‘ਤੇ ਸਪਾਟ ਕੀਤੇ ਜਾਂਦੇ ਹਨ।
ਬਾਲੀਵੁਡ ਸਿਤਾਰੇ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਕੁੜੇ ਰਹਿੰਦੇ ਹਨ ਅਤੇ ਉਹਨਾਂ ਨੂੰ ਅੱਪਡੇਟ ਕਰਦੇ ਰਹਿੰਦੇ ਹਨ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਜਾਨਵੀ ਕਪੂਰ ਆਪਣੇ ਪਾਪਾ ਬੋਨੀ ਕਪੂਰ ਅਤੇ ਭੈਣ ਖੁਸ਼ੀ ਕਪੂਰ ਨਾਲ ਤਿਰੂਪਤੀ ਬਾਲਾਜੀ ਦੇ ਦਰਸ਼ਨ ਲਈ ਗਈ ਸੀ।
ਐਤਵਾਰ ਨੂੰ ਤਿੰਨਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ।
ਨਾਲ ਹੀ ਕਿਹਾ ਜਾ ਰਿਹਾ ਹੈ ਕਿ ਤਿੰਨੋਂ ਫਿਲਮ ‘ਧੜਕ’ ਦੀ ਸਫਲਤਾ ਦੀ ਦੁਆ ਮੰਗਣ ਲਈ ਉੱਥੇ ਪਹੁੰਚੇ ਸਨ।
ਜਾਨਵੀ ਅਤੇ ਖੁਸ਼ੀ ਨੇ ਪੀਲੇ ਅਤੇ ਸਫੈਦ ਰੰਗ ਦਾ ਸਲਵਾਰ-ਕਮੀਜ਼ ਪਾਇਆ ਹੋਇਆ ਸੀ।
ਨਾਲ ਹੀ ਜਾਨਵੀ ਦੇ ਹੱਥ ‘ਚ ਪਿੰਕ ਬੋਤਲ ਦਿਖਾਈ ਵੀ ਦਿੱਤੀ।
ਦੱਸ ਦੇਈਏ ਕਿ ਜਾਨਹਵੀ ਦੀ ਪਹਿਲੀ ਫਿਲਮ ‘ਧੜਕ’ 20 ਜੁਲਾਈ ਨੂੰ ਰਿਲੀਜ਼ ਹੋਵੇਗੀ।
ਫਿਲਮ ‘ਚ ਉਨਾਂ ਨਾਲ ਈਸ਼ਾਨ ਖੱਟਰ ਵੀ ਹਨ। ਇਕ ਇੰਟਰਵਿਊ ‘ਚ ਜਾਨਹਵੀ ਨੇ ਦੱਸਿਆ ਕਿ ਮੰਮੀ (ਸ਼੍ਰੀਦੇਵੀ) ਇਹ ਨਹੀਂ ਚਾਹੁੰਦੀ ਸੀ ਕਿ ਮੈਂ ਅਦਾਕਾਰਾ ਬਣਾ।
Janhvi Kapoor Khushi Kapoor
ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੇ ਸਾਨੂੰ ਵਧੀਆ ਜ਼ਿੰਦਗੀ ਦੇਣ ਲਈ ਬਹੁਤ ਮਿਹਨਤ ਕੀਤੀ ਹੈ। ਇਸ ਲਈ ਮੈਨੂੰ ਇਸ ਫੀਲਡ ‘ਚ ਨਹੀਂ ਆਉਣਾ ਚਾਹੀਦਾ।