Janhvi enjoying punjabi food: ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਜੋ ਕਿ ਏਨੀਂ ਦਿਨੀਂ ਆਪਣੀ ਅਗਲੇ ਪ੍ਰੋਜੈਕਟ ਦੇ ਚੱਲਦੇ ਪੰਜਾਬ ਆਏ ਹੋਏ ਨੇ। ਜੀ ਹਾਂ ਉਹ ਅਦਾਕਾਰ ਕਾਰਤਿਕ ਆਰੀਅਨ ਦੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਦੋਸਤਾਨਾ 2 ਦੀ ਸ਼ੂਟਿੰਗ ਕਰ ਰਹੇ ਹਨ। ਇਸੇ ਦੌਰਾਨ ਉਹ ਚੰਡੀਗੜ੍ਹ ਸ਼ਹਿਰ ਪਹੁੰਚੇ ਜਿੱਥੇ ਉਨ੍ਹਾਂ ਨੇ ਪੰਜਾਬੀ ਢਾਬੇ ਉੱਤੇ ਆਪਣੀ ਟੀਮ ਦੇ ਨਾਲ ਪੰਜਾਬੀ ਖਾਣੇ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ।

ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜਾਹਨਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਉੱਤੇ ਵੀ ਆਪਣੀ ਤਸਵੀਰ ਨੂੰ ਸ਼ੇਅਰ ਕੀਤਾ ਹੈ। ਜੀ ਹਾਂ ਉਹ ਚੰਡੀਗੜ੍ਹ ਦੇ ਮਸ਼ਹੂਰ ਪਲ ਢਾਬੇ ਉੱਤੇ ਪੰਜਾਬੀ ਖਾਣੇ ਦਾ ਅਨੰਦ ਲੈਂਦੇ ਹੋਏ ਦਿਖ ਰਹੇ ਹਨ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਸ਼ਹਿਰ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਅੰਮ੍ਰਿਤਸਰ ਦੇ ਮਸ਼ੂਹਰ ਥਾਵਾਂ ਉੱਤੇ ਖਾਣੇ ਦਾ ਅਨੰਦ ਲਿਆ ਸੀ। ਜਾਹਨਵੀ ਨੇ ਅੰਮ੍ਰਿਤਸਰ ਵਿੱਚ ਪਹੁੰਚ ਕੇ ਇੱਥੋਂ ਦੇ ਵੱਖ ਵੱਖ ਮਸ਼ਹੂਰ ਪਕਵਾਣ ਵੀ ਖਾਧੇ ਤੇ ਠੰਡੀ ਲੱਸੀ ਦਾ ਆਨੰਦ ਮਾਣਿਆ। ਜਾਹਨਵੀ ਨੇ ਇਸ ਦੌਰਾਨ ਪੂਰੇ ਰਵਾਇਤੀ ਕੱਪੜੇ ਪਾਏ ਹੋਏ ਸਨ । ਇਸ ਦੌਰਾਨ ਜਾਹਨਵੀ ਦੇ ਨਾਲ ਉਸ ਦੀ ਫ਼ਿਲਮ ਦੀ ਟੀਮ ਦੇ ਮੈਂਬਰ ਵੀ ਦਿਖਾਈ ਦਿੱਤੇ। ਇਸ ਦੀਆਂ ਕੁਝ ਤਸਵੀਰਾਂ ਜਾਹਨਵੀ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ ।

ਇਹਨਾਂ ਤਸਵੀਰਾਂ ਵਿੱਚ ਜਾਹਨਵੀ ਅੰਮ੍ਰਿਤਸਰ ਦੇ ਟਰਿੱਪ ਨੂੰ ਖੂਬ ਇਨਜੁਆਏ ਕਰਦੀ ਹੋਈ ਨਜ਼ਰ ਆ ਰਹੀ ਸੀ। ਦੱਸ ਦਈਏ 11 ਨਵੰਬਰ ਨੂੰ ਬਾਲੀਵੁੱਡ ਦੇ ਪ੍ਰੋਡਿਊਸਰ ਬੋਨੀ ਕਪੂਰ ਦਾ 63ਵਾਂ ਜਨਮ ਦਿਨ ਸੀ। ਇਸ ਖ਼ਾਸ ਮੌਕੇ ਉੱਤੇ ਧੀ ਜਾਹਨਵੀ ਨੇ ਆਪਣੇ ਪਿਤਾ ਦੀਆਂ ਅਣਦੇਖੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਸੀ – ‘ਹੈਪੀ ਬਰਥਡੇਅ ਪਾਪਾ..ਤੁਸੀਂ ਹਮੇਸ਼ਾ ਪੁੱਛਦੇ ਹੋ ਨਾ ਕਿ ਮੈਨੂੰ ਇੰਨੀ ਤਾਕਤ ਕਿੱਥੋਂ ਮਿਲਦੀ ਹੈ..ਮੈਨੂੰ ਇਹ ਤਾਕਤ ਤੁਹਾਡੇ ਤੋਂ ਮਿਲਦੀ ਹੈ..ਤੁਹਾਨੂੰ ਹਰ ਰੋਜ਼ ਜਾਗਦੇ ਹੋਏ ਦੇਖਣਾ ਤੇ ਆਪਣੇ ਮਨਪਸੰਦ ਦੇ ਕੰਮ ‘ਚ ਲੱਗੇ ਰਹਿਣਾ..ਡਿੱਗਣ ਦੇ ਬਾਵਜੂਦ ਤੁਹਾਨੂੰ ਹੋਰ ਮਜ਼ਬੂਤੀ ਦੇ ਨਾਲ ਖੜ੍ਹਾ ਹੁੰਦੇ ਦੇਖਣਾ,,ਤੁਸੀਂ ਨਿਰਾਸ਼ ਹੁੰਦੇ ਹੋ ਪਰ ਦੂਜਿਆਂ ਨੂੰ ਹਮੇਸ਼ਾ ਹੌਸਲਾ ਦਿੰਦੇ ਹੋ..ਅੱਜ ਤੱਕ ਜਿੰਨੇ ਵੀ ਲੋਕਾਂ ਨੂੰ ਮੈਂ ਜਾਣਦੀ ਹਾਂ ਉਨ੍ਹਾਂ ਸਾਰਿਆਂ ‘ਚ ਤੁਸੀਂ ਸਭ ਤੋਂ ਚੰਗੇ ਇਨਸਾਨ ਹੋ..’