Jagjit Singh birth anniversary: ਗਜਲਾਂ ਨੂੰ ਮਹਿਫਿਲ ਅਤੇ ਦਰਬਾਰਾਂ ਦੀ ਗਾਇਕੀ ਦੀ ਛਵੀ ਤੋਂ ਆਮ ਜਨਤਾ ਦਾ ਹਿੱਸਾ ਬਣਾਉਣਾ ਦਾ ਕ੍ਰੈਡਿਟ ਜੇਕਰ ਕਿਸੇ ਨੂੰ ਦਿੱਤਾ ਜਾ ਸਕਦਾ ਹੈ ਤਾਂ ਉਹ ਜਗਜੀਤ ਸਿੰਘ ਹੈ। 8 ਫਰਵਰੀ 1941 ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਜਨਮੇ ਜਗਜੀਤ ਸਿੰਘ ਨੇ ਆਪਣੀ ਗਾਇਕੀ ਦੇ ਨਾਲ ਸਾਰੀ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਈ। ਸ਼ਾਇਰ ਅਤੇ ਫਿਲਮਕਾਰ ਗੁਲਜ਼ਾਰ ਦੇ ਸੀਰੀਅਲ ਮਿਰਜਾ ਗਾਲਿਬ ਤੋਂ ਜਗਜੀਤ ਸਿੰਘ ਦਾ ਬਹੁਤ ਨਾਮ ਹੋਇਆ।
Jagjit Singh birth anniversary

ਗਜਲ ਸਮ੍ਰਾਟ ਜਗਜੀਤ ਸਿੰਘ ਅੱਜੇ ਸਾਡੇ ਵਿੱਚ ਹੁੰਦੇ ਤਾਂ ਆਪਣਾ 78ਵਾਂ ਜਨਮਦਿਨ ਮਨਾ ਰਹੇ ਹੁੰਦੇ,ਉਨ੍ਹਾਂ ਦੀ ਬਰਥ ਐਨਿਵਰਸਰੀ ਤੇ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁੱਝ ਖਾਸ ਗੱਲਾਂ।ਜਲੰਧਰ ਦਾ ਡੀਏਵੀ ਕਾਲਜ ਵਿੱਚ ਪੜਦੇ ਹੋਏ ਜਦੋਂ ਜਗਜੀਤ ਸਿੰਘ ਹਾਸਟਲ ਵਿੱਚ ਰਹਿੰਦੇ ਸੀ ਤਾਂ ਲੜਕੇ ਉਨ੍ਹਾਂ ਦੇ ਆਲੇ ਦੁਆਲੇ ਦੇ ਕਮਰਿਆਂ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਸੀ ਕਿਉਂਕਿ ਜਗਜੀਤ ਸਿੰਘ ਸਵੇਰੇ ਪੰਜ ਵਜੇ ੳੁੱਠ ਕੇ ਦੋ ਘੰਟੇ ਰਿਆਜ ਕਰਦੇ ਸੀ , ਉਹ ਨਾ ਸੌਂਦੇ ਸੀ ਨਾ ਹੀ ਨਾਲ ਰਹਿਣ ਵਾਲੇ ਲੜਕਿਆਂ ਨੂੰ ਸੌਂਣ ਦਿੰਦੇ ਸੀ।

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਆਲ ਇੰਡੀਆ ਰੇਡਿਓ ਦੇ ਜਲੰਧਰ ਸਟੇਸ਼ਨ ਨੇ ਉਨ੍ਹਾਂ ਨੂੰ ਉਪ-ਸ਼ਾਸਤਰੀ ਗਾਇਨ ਦੀ ਸ਼ੈਲੀ ਵਿੱਚ ਫੇਲ ਕਰ ਦਿੱਤਾ ਸੀ। ਜਗਜੀਤ ਸਿੰਘ ਨੂੰ ਸ਼ਾਸਤਰੀ ਸ਼ੈਲੀ ਵਿੱਚ ਉਨ੍ਹਾਂ ਨੂੰ ਬੀ ਗ੍ਰੇਡ ਗਾਇਕ ਦਾ ਦਰਜਾ ਦਿੱਤਾ ਗਿਆ।

ਜਗਜੀਤ ਸਿੰਘ ਹਰ ਦੋ ਸਾਲ ਤੇ ਇੱਕ ਐਲਬਮ ਰਿਲੀਜ਼ ਕਰਨਾ ਪਸੰਦ ਕਰਦੇ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸੁਣਨ ਵਾਲਿਆਂ ਨੂੰ ਥੋੜਾ ਇੰਤਜ਼ਾਰ ਕਰਵਾਉਣਾ ਚਾਹੀਦਾ ਹੈ। ਖਬਰਾਂ ਅਨੁਸਾਰ ਜਦੋਂ ਜਗਜੀਤ ਸਿੰਘ ਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ ਸੀ ਤਾਂ ਉਨ੍ਹਾਂ ਨੂੰ ਮਜਬੂਰਨ ਸਿਗਰੇਟ ਛੱਡਣੀ ਪਈ। ਉਨ੍ਹਾਂ ਨੂੰ ਇਸਦੇ ਕਾਰਨ ਆਪਣੀ ਕੁੱਝ ਆਦਤਾਂ ਨੂੰ ਵੀ ਛੱਡਣਾ ਪਿਆ।ਜਿਵੇਂ ਕਿ ਆਪਣੇ ਗਲੇ ਨੂੰ ਗਰਮ ਕਰਨ ਦੇ ਲਈ ਸਟੀਲ ਦੇ ਗਲਾਸ ਵਿੱਚ ਥੋੜੀ ਜਿਹੀ ਰਮ ਪੀਣਾ।

ਇੱਕ ਵਾਰ ਜਦੋਂ ਮਸ਼ਹੂਰ ਗਜਲ ਗਾਇਕ ਜਗਜੀਤ ਸਿੰਘ ਪਾਕਿਸਤਾਨ ਇੰਟਰਨੈਸ਼ਨਲ ਦੇ ਪਲੇਨ ਤੋਂ ਕਰਾਚੀ ਤੋਂ ਦਿੱਲੀ ਆ ਰਹੇ ਸਨ, ਉਦੋਂ ਜਦੋਂ ਪਲੇਨ ਕਰਮੀਆ ਨੂੰ ਜਗਜੀਤ ਸਿੰਘ ਦੇ ਬਾਰੇ ਵਿੱਚ ਪਤਾ ਚਲਿਆ ਤਾਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਕੁੱਝ ਗਜਲਾਂ ਸੁਣਾਉਣ।

ਜਗਜੀਤ ਸਿੰਘ ਇਸਦੇ ਲਈ ਰਾਜ਼ੀ ਹੋ ਗਏ ਅਤੇ ਜਦੋਂ ਤੱਕ ਉਹ ਗਜਲ ਸੁਣਾਉਂਦੇ ਰਹੇ ਪਲੇਨ ਦੇ ਪਾੲਲਟ ਨੇ ਕੰਟ੍ਰੋਲ ਰੂਮ ਨਾਲ ਸੰਪਰਕ ਕਰ ਕਿਹਾ ਕਿ ਉਹ ਪਲੇਨ ਨੂੰ ਅੱਧੇ ਘੰਟੇ ਤੱਕ ਹਵਾ ਵਿੱਚ ਵੀ ਰੱਖਣਗੇ। ਉਸ ਦਿਨ ਪਾਆਈਏ ਪਲੇਨ ਨੇ ਦਿੱਲੀ ਦੇ ਹਵਾਈ ਅੱਡੇ ਤੇ ਸਹੀ ਸਮੇਂ ਤੋਂ ਅੱਧੇ ਘੰਟੇ ਦੇਰ ਨਾਲ ਲੈਡਿੰਗ ਕੀਤੀ।
