Hina Khan leave Kasautii: ਟੀਵੀ ਸੀਰੀਅਲ ਦਾ ਪਾਪੂਲਰ ਸ਼ੋਅ’ ਕਸੌਟੀ ਜ਼ਿੰਦਗੀ ਕੀ-2’ ਵਿੱਚ ਕੋਮੋਲਿਕਾ ਦਾ ਰੋਲ ਨਿਭਾਉਣ ਵਾਲੀ ਹਿਨਾ ਖਾਨ ਹੁਣ ਜਲਦ ਹੀ ਸ਼ੋਅ ਤੋਂ ਬਾਹਰ ਹੋਣ ਵਾਲੀ ਹੈ। ਹਿਨਾ ਖਾਨ ਸ਼ੋਅ ਵਿੱਚ ਨੈਗੇਟਿਵ ਰੋਲ ਨਿਭਾ ਰਹੀ ਹੈ ੳੁੱਥੇ ਪਾਰਥ ਸਮਥਾਨ ਅਤੇ ਏਰਿਕਾ ਫਨਾਰਡਿਜ ਸ਼ੋਅ ਵਿੱਚ ਲੀਡ ਰੋਲ ਪਲੇਅ ਕਰ ਰਹੇ ਹਨ।
Hina Khan leave Kasautii

ਕੁੱਝ ਸਮੇਂ ਪਹਿਲਾਂ ਹੀ ਹਿਨਾ ਖਾਨ ਨੇ ਸ਼ੋਅ ਵਿੱਚ ਐਂਟਰੀ ਕੀਤੀ ਸੀ ਅਤੇ ਮੇਕਰਜ਼ ਨੇ ਲਾਸਟ ਮੁਮੈਂਟ ਤੱਕ ਕੋਮੋਲਿਕਾ ਦਾ ਰੋਲ ਕੌਣ ਨਿਭਾਵੇਗਾ ਇਸ ਗੱਲ ਦਾ ਸਸਪੈਂਸ ਬਣਾਏ ਰੱਖਿਆ ਸੀ।ਹਿਨਾ ਦੀ ਐਂਟਰੀ ਤੋਂ ਬਾਅਦ ਹੀ ਸ਼ੋਅ ਵਿੱਚ ਟਵਿੱਸਟ ਐਂਡ ਟਰਨਜ਼ ਆਉਣੇ ਸ਼ੁਰੂ ਹੋ ਗਏ।ਦਰਸ਼ਕ ਹਿਨਾ ਦੇ ਇਸ ਰੂਪ ਨੂੰ ਪਸੰਦ ਵੀ ਕਰ ਰਹੇ ਹਨ।ਇਸ ਤੋਂ ਪਹਿਲਾਂ ਹਿਨਾ ਨੇ ਹਮੇਸ਼ਾ ਪਾਜਿਟੀਵ ਰੋਲ ਕੀਤੇ ਹਨ ਪਰ ਹੁਣ ਆ ਰਹੀਆਂ ਹਨ ਕਿ ਹਿਨਾ ਖਾਨ ਜਲਦ ਹੀ ਸ਼ੋਅ ਨੂੰ ਅਲਵੀਦਾ ਕਹਿ ਦੇਵੇਗੀ।

ਖਬਰਾਂ ਅਨੁਸਾਰ ਹਿਨਾ ਮਾਰਚ ਤੋਂ ਬਾਅਦ ਇਸ ਸ਼ੋਅ ਵਿੱਚ ਨਹੀਂ ਦਿਖੇਗੀ। ਇਸ ਗੱਲ ਦੀ ਪੁਸ਼ਟੀ ਖੁਦ ਹਿਨਾ ਖਾਨ ਨੇ ਦਿੱਤੀ ਹੈ। ਕਾਰਨ ਦੱਸਦੇ ਹੋਏ ਹਿਨਾ ਖਾਨ ਨੇ ਕਿਹਾ ਕਿ ਫਿਲਮਾਂ ਵਿੱਚ ਕਮਿਟਮੈਂਟ ਦੇ ਕਾਰਨ ਤੋਂ ਸ਼ੋਅ ਛੱਡਣਾ ਪੈ ਰਿਹਾ ਹੈ।

ਮੇਕਰਜ਼ ਤਾਂ ਚਾਹੁੰਦੇ ਹਨ ਕਿ ਮੈਂ ਸ਼ੋਅ ਵਿੱਚ ਕੰਮ ਕਰਾਂ ਪਰ ਸਮਾਂ ਨਾ ਹੋਣ ਦੇ ਕਾਰਨ ਮੈਨੂੰ ਸ਼ੋਅ ਛੱਡਣਾ ਪੈ ਰਿਹਾ ਹੈ।ਹਿਨਾ ਖਾਨ ਨੇ ਟੀਵੀ ਸੀਰੀਅਲ ਯੇ ਰਿਸ਼ਤਾ ਕਿਆ ਕਹਿਲਾਤਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਹੋਰ ਸੀਰੀਅਲ ਵਿੱਚ ਨਜ਼ਰ ਆਈ।

ਹਿਨਾ ਖਾਨ ਬਿੱਗ ਬੌਸ ਸੀਜਨ 11 ਵਿੱਚ ਵੀ ਕੰਟੈਸਟੈਂਟ ਰਹਿ ਚੁੱਕੀ ਹੈ ਅਤੇ ਜਲਦ ਹੀ ਹੁਸੈਨ ਖਾਨ ਦੇ ਨਾਲ ਫਿਲਮਾਂ ਵਿੱਚ ਡੈਬਿਊ ਕਰਨ ਜਾ ਰਹੀ ਹੈ। ਫਿਲਮ ਦੀ ਕਹਾਣੀ ਕਸ਼ਮੀਰ ਵਿੱਚ ਸੈੱਟ ਕੀਤੀ ਗਈ ਹੈ। ਫਿਲਮ ਵਿੱਚ ਹਿਨਾ ਖਾਨ ਦੇ ਨਾਲ ਵੈਟਰਨ ਅਦਾਕਾਰਾ ਫਰੀਦਾ ਜਲਾਲ ਵੀ ਹੈ ਜੋ ਉਨ੍ਹਾਂ ਦੇ ਦਾਦੀ ਦਾ ਰੋਲ ਨਿਭਾਵੇਗੀ।

ਏਕਤਾ ਕਪੂਰ ਦੀ ਪਾਪੂਲਰ ਟੀਵੀ ਸ਼ੋਅ ਕਸੌਟੀ ਜਿੰਦਗੀ ਕੀ-2 ਵਿੱਚ ਕੋਮੋਲਿਕਾ ਦਾ ਕਿਰਦਾਰ ਨਿਭਾਉਣ ਵਾਲੀ ਹਿਨਾ ਖਾਨ ਜਲਦ ਹੀ ਸ਼ੋਅ ਨੂੰ ਅਲਵੀਦਾ ਕਹਿਣ ਜਾ ਰਹੀ ਹੈ। ਹਿਨਾ ਇਸ ਸ਼ੋਅ ਵਿੱਚ ਨੈਗੇਟਿਵ ਕਿਰਦਾਰ ਨਿਭਾ ਰਹੀ ਹੈ ੳਤੇ ਦਰਸ਼ਕ ਉਨ੍ਹਾਂ ਦੇ ਰੋਲ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਸ਼ੋਅ ਵਿੱਚ ਪਾਰਥ ਸਮਥਾਨ ਅਤੇ ਏਰਿਕਾ ਫਰਾਨਡਿਜ਼ ਲੀਡ ਰੋਲ ਪਲੇਅ ਕਰ ਰਹੀ ਹੈ।

ਕੁੱਝ ਸਮੇਂ ਪਹਿਲਾਂ ਹੀ ਹਿਨਾ ਖਾਨ ਦੀ ਸ਼ੋਅ ਵਿੱਚ ਐਂਟਰੀ ਹੋਈ ਹੈ ਅਤੇ ਮੇਕਰਜ਼ ਆਖਿਰ ਤੱਕ ਸਸਪੈਂਸ ਬਣਾ ਕੇ ਰੱਖਣ ਵਿੱਚ ਕਾਮਯਾਬ ਰਹੇ ਸਨ ਕਿ ਆਖਿਰਕਾਰ ਕੋਮੋਲਿਕਾ ਕੌਣ ਹੋਵੇਗੀ। ਹਿਨਾ ਖਾਨ ਪਹਿਲੀ ਵਾਰ ਨੈਗੇਟਿਵ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ ਪਰ ਖਬਰਾਂ ਹਨ ਕਿ ਉਹ ਜਲਦ ਹੀ ਸ਼ੋਅ ਨੂੰ ਅਲਵੀਦਾ ਕਹਿ ਦੇਵੇਗੀ।
